*ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਆਪਣੇ ਸ਼ਹਿਰ ਵਿਚ ਤੇਲ ਦੇ ਰੇਟ*

0
163

ਨਵੀਂ ਦਿੱਲੀ 19 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਤੇਲ ਕੰਪਨੀਆਂ ਨੇ ਸੋਮਵਾਰ ਨੂੰ ਪੈਟਰੋਲ-ਡੀਜ਼ਲ ਦੀ ਕੀਮਤ ਜਾਰੀ ਕੀਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਸਥਿਰ ਰਹੀ ਸੀ। ਤੇਲ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ ਨਹੀਂ ਬਦਲੀਆਂ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ 16 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ।

ਇਸ ਦੇ ਨਾਲ ਹੀ ਹੁਣ ਤੱਕ ਅਪ੍ਰੈਲ ਮਹੀਨੇ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਇੱਕ ਦਿਨ ਹੀ ਕਟੌਤੀ ਕੀਤੀ ਗਈ ਹੈ। ਮਾਰਚ ਦੀ ਸ਼ੁਰੂਆਤ ਵਿੱਚ ਤਿੰਨ ਪੈਟਰੋਲ ਅਤੇ ਡੀਜ਼ਲ ਸਸਤੇ ਹੋਏ ਸੀ। ਤੇਲ ਕੰਪਨੀਆਂ ਨੇ ਸੋਮਵਾਰ ਨੂੰ ਵੀ ਇਸ ਵਿਚ ਕੋਈ ਬਦਲਾਅ ਨਹੀਂ ਕੀਤੀ। ਅੱਜ ਲਗਾਤਾਰ ਚੌਥਾ ਦਿਨ ਹੈ ਜਦੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ।

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਪੈਟਰੋਲ ਦੀ ਕੀਮਤ ਕ੍ਰਮਵਾਰ 90.40 ਰੁਪਏ, 90.62 ਰੁਪਏ, 96.83 ਰੁਪਏ ਅਤੇ 92.43 ਰੁਪਏ ਪ੍ਰਤੀ ਲੀਟਰ ਰਹੀ। ਜਦੋਂਕਿ ਡੀਜ਼ਲ ਦੀ ਕੀਮਤ ਵੀ ਕ੍ਰਮਵਾਰ 80.73, 83.61 ਰੁਪਏ, 87.81 ਰੁਪਏ ਅਤੇ 85.75 ਰੁਪਏ ਪ੍ਰਤੀ ਲੀਟਰ ‘ਤੇ ਸਥਿਰ ਰਹੀ।

ਆਪਣੇ ਸ਼ਹਿਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੰਜ ਜਾਣੋ?

ਤੁਸੀਂ ਆਪਣੇ ਸ਼ਹਿਰ ਵਿਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ SMS ਰਾਹੀਂ ਵੀ ਜਾਣ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਪਣੇ ਫੋਨ ਤੋਂ ਮੈਸੇਜ ਕਰਨਾ ਪਏਗਾ ਅਤੇ ਤੁਹਾਨੂੰ ਆਪਣੇ ਫੋਨ ‘ਤੇ ਪੂਰੀ ਜਾਣਕਾਰੀ ਮਿਲ ਜਾਵੇਗੀ। ਆਪਣੇ ਮੋਬਾਈਲ ਵਿਚ RSP  ਅਤੇ ਆਪਣਾ ਸਿਟੀ ਕੋਡ ਲਿਖੋ ਅਤੇ ਇਸ ਨੂੰ 9224992249 ਨੰਬਰ ‘ਤੇ ਭੇਜੋ।  ਤੁਰੰਤ ਤੁਹਾਡੇ ਸ਼ਹਿਰ ਦੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਤੁਹਾਡੇ ਮੋਬਾਈਲ ‘ਤੇ ਆ ਜਾਣਗੇ। ਹਰੇਕ ਸ਼ਹਿਰ ਲਈ ਕੋਡ ਵੱਖਰਾ ਹੁੰਦਾ ਹੈ, ਜਿਸ ਨੂੰ ਤੁਸੀਂ ਆਈਓਸੀ ਦੀ ਵੈਬਸਾਈਟ ਤੋਂ ਹਾਸਲ ਕਰ ਸਕਦੇ ਹੋ।

NO COMMENTS