ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤਾ ਬੇਹਿਤਾਸ਼ਾ ਵਾਧਾ ਵਾਪਸ ਲਵੇ ਮੋਦੀ ਸਰਕਾਰ : ਕਾਮਰੇਡ ਕੁਲਵਿੰਦਰ ਉੱਡਤ

0
21

ਸਰਦੂਲਗੜ੍ਹ 27 ਜੂਨ (ਸਾਰਾ ਯਹਾ/ ਬਪਸ): ਸੀ.ਪੀ.ਅਾਈ.ਐਮ. ਵੱਲੋਂ  ਤੇਲ ਦੀਆਂ ਕੀਮਤਾਂ ਵਿੱਚ ਕੀਤੇ ਬੇਹਿਤਾਸ਼ਾ ਵਾਧੇ ਦੇ ਵਿਰੁੱਧ , ਖੇਤੀ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਚ ਸੋਪਣ ਵਾਲੇ ਆਰਡੀਨੈਂਸ ਵਾਪਸ ਲੈਣ, ਬਿੱਜਲੀ ਐਕਟ 2020 ਵਾਪਸ ਲੈਣ, ਕਰੋਨਾ ਸੰਕਟ ਵਿੱਚ ਪਿਸ ਰਹੀ ਜਨਤਾ ਦੀ ਆਰਥਿਕ ਮਦਦ ਕਰਨ ਅਤੇ ਬਿੱਜਲੀ ਦੇ ਬਿੱਲ ਮਾਫ ਕਰਨ ਆਦਿ ਮੰਗਾ ਨੂੰ ਲੈਕੇ ਪਿੰਡ ਫੱਤਾ ਮਾਲੋਕਾ  ਵਿਖੇ ਮੋਦੀ ਸਰਕਾਰ ਖਿਲਾਫ਼ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰੇਤ ਮੈਬਰ ਤੇ ਜਿਲ੍ਹਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮੋਦੀ ਸਰਕਾਰ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ ਤੇ ਦੇਸ਼ ਨੂੰ ਵੇਚਣ ਲੱਗੀ ਹੋਈ ਹੈ। ਕਰੋਨਾ ਸੰਕਟ ਦੌਰਾਨ ਤੇਜ਼ੀ ਨਾਲ ਨਵਉਦਾਰਵਾਦੀ ਨੀਤੀਆਂ ਲਾਗੂ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਭਾਰਤ ਵਿਚ ਸਾਰੀ ਦੁਨੀਆ ਨਾਲੋਂ ਵੱਧ ਟੈਕਸ ਪੈਟਰੋਲੀਅਮ ਪਦਾਰਥਾਂ ਤੋਂ ਲੇ ਰਹੀ ਹੈ। ਜਨਤਾ ਦਾ ਖੂਨ ਨਚੋੜ ਕੇ ਪੈਸਾ ਬੈਂਕਾ ਰਾਹੀ ਆਪਣੇ ਚਹੇਤੇ ਅਜਾਰੇਦਾਰਾਂ ਨੂੰ ਦੇ ਰਹੀ ਹੈ। ਜਿੰਨਾਂ ਮੋਦੀ ਦੀ ਸਰਕਾਰ ਬਣਾਉਣ ਚ ਚੋਣਾਂ ਵਿੱਚ ਮਦਦ  ਕੀਤੀ ਸੀ। ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਅੰਤਰ ਰਾਸ਼ਟਰੀ ਬਾਜ਼ਾਰ ਮੁਤਾਬਕ ਤਹਿ ਕਰਕੇ ਜਨਤਾ ਨੂੰ ਫੌਰੀ ਰਾਹਤ ਦਿੱਤੀ ਜਾਵੇ ਅਤੇ  ਲਗਾਤਾਰ 19 ਦਿਨਾਂ ਤੋਂ ਕੀਤਾ ਜਾ ਰਿਹਾ ਵਾਧਾ ਵਾਪਸ ਲਿਆ 

NO COMMENTS