*ਪੇਟ ਦੇ ਕੀੜਿਆ ਤੋ ਮੁਕਤੀ ਲਈ ਰਾਸ਼ਟਰੀ ਪੱਧਰ ਤੇ ਵਿਸ਼ੇਸ਼ ਦਿਵਸ ਮਨਾਇਆ*

0
9

ਫਗਵਾੜਾ 28 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਸਿਹਤ ਵਿਭਾਗ ਵੱਲੋ ਰਾਸ਼ਟਰੀ ਪੱਧਰ ਤੇ ਅੱਜ ਪੇਟ ਦੇ ਕੀੜਿਆ ਤੋ ਮੁਕਤੀ ਦਿਵਸ ਦੇ ਮੌਕੇ ਤੇ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋ ਵੱਖ-ਵੱਖ ਆਂਗਨਵਾੜੀ ਅਤੇ ਸਕੂਲਾ ਵਿੱਚ ਐਲਬੈਂਡਾਜੋਲ ਦੀ ਗੋਲਿਆ ਸੀਨੀਅਰ ਮੈਡੀਕਲ ਅਫ਼ਸਰ ਡਾ ਅਮਿਤਾ ਲੂਨਾ ਦੀ ਅਗਵਾਈ ਵਿਦਿਆਰਥੀਆ ਨੂੰ ਦਿੱਤੀਆ ਗਈਆ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ ਤਨੂੰ ਨੇ ਦੱਸਿਆ ਕਿ ਇਸ ਦਿਨ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਪੇਟ ਦੇ ਕੀੜਿਆਂ ਨਾਲ ਹੋਣ ਵਾਲੀਆਂ ਸਮੱਸਿਆਵਾਂ ਨੂੰ ਖਤਮ ਕਰਨਾ ਅਤੇ ਉਨ੍ਹਾਂ ਦੇ ਸਿਹਤਮੰਦ ਭਵਿੱਖ ਨੂੰ ਯਕੀਨੀ ਬਣਾਉਣਾ ਹੈ ਇਸ ਦਿਵਸ ਦੌਰਾਨ 1 ਤੋਂ 19 ਸਾਲ ਦੀ ਉਮਰ ਦੇ ਬੱਚਿਆਂ ਅਤੇ ਕਿਸ਼ੋਰਾਵਾਂ ਨੂੰ ਐਲਬੈਂਡਾਜੋਲ ਗੋਲਿਆ ਦਿੱਤੀ ਗਈਆ। ਇਹ ਦਵਾਈ ਪੇਟ ਦੇ ਕੀੜਿਆਂ ਦੇ ਇਲਾਜ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਪੇਟ ਦੇ ਕੀੜੇ ਬੱਚਿਆਂ ਦੇ ਪੂਰੇ ਸ਼ਰੀਰ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਖੁਰਾਕ ਚੰਗੀ ਤਰ੍ਹਾਂ ਹਜ਼ਮ ਨਾ ਹੋਣ ਦੇ ਕਾਰਨ ਬੱਚੇ ਕਮਜ਼ੋਰ ਅਤੇ ਉਨ੍ਹਾਂ ਦੀ ਪ੍ਰਤੀਰੋਧਕ ਸ਼ਮਤਾ ਘੱਟ ਹੋ ਜਾਂਦੀ ਹੈ ਬਲਾਕ ਐਕਸਟੈਨਸ਼ਨ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਆੰਗਣਵਾੜੀ ਕੇਂਦਰਾਂ ਅਤੇ ਸਕੂਲਾ ਦੇ ਸਹਿਯੋਗ ਨਾਲ ਇਹ ਦਵਾਈ ਮੁਫ਼ਤ ਵੰਡੀ ਗਈ। ਜਿਹੜੇ ਬੱਚੇ ਇਸ ਦਿਨ ਗੈਰਹਾਜ਼ਰ ਰਹਿਣਗੇ ਉਨ੍ਹਾਂ ਨੂੰ ਮੋਪ-ਅੱਪ ਦਿਨ ਦੇ ਦੌਰਾਨ ਦਵਾਈ ਦਿੱਤੀ ਜਾਵੇਗੀ ਸਿਹਤ ਵਿਭਾਗ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ ਅਤੇ ਆਪਣੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੇ ਇਲਾਜ ਲਈ ਇਹ ਦਵਾਈ ਜ਼ਰੂਰ ਦਵਾਉਣ ਸਿਹਤਮੰਦ ਬੱਚੇ ਹੀ ਸਿਹਤਮੰਦ ਸਮਾਜ ਦੀ ਨੀਂਵ ਹਨ ਇਸ ਮੌਕੋ ਤੇ ਸਟਾਫ ਨਰਸ ਦਪਿੰਦਰ ਕੌਰ ਤੇ ਸਮੂਚੇ ਸਟਾਫ ਨੇ ਸਹਿਯੋਗ ਦਿੱਤਾ 

NO COMMENTS