*ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪੇਂਡੂ ਖੇਤਰ ’ਚ 60 ਹਜ਼ਾਰ ਤੋਂ ਵਧੇਰੇ ਪੌਦੇ ਲਗਾਏ-ਵਧੀਕ ਡਿਪਟੀ ਕਮਿਸ਼ਨਰ*

0
33

ਮਾਨਸਾ, 17 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ ) ; ਜ਼ਿਲ੍ਹਾ ਮਾਨਸਾ ਨੂੰ ਹਰਿਆ ਭਰਿਆ ਅਤੇ ਹੋਰ ਬਿਹਤਰ ਢੰਗ ਨਾਲ ਪ੍ਰਦੂਸ਼ਣ ਰਹਿਤ ਬਣਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਜਿਲ੍ਹੇ ਵਿੱਚ 200000 ਦੇ ਕਰੀਬ ਪੌਦੇ ਵੱਖ-ਵੱਖ ਥਾਵਾਂ ’ਤੇ ਲਗਾਏ ਜਾਣੇ ਹਨ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪੇਂਡੂ ਖੇਤਰ ’ਚ 60 ਹਜ਼ਾਰ ਤੋਂ ਵਧੇਰੇ ਪੌਦੇ ਲਗਾਏ ਜਾ ਚੁੱਕੇ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ/ਵਿਕਾਸ) ਆਈ.ਏ.ਐਸ ਸ੍ਰੀ ਟੀ.ਬੈਨਿਥ ਨੇ ਅੱਜ ਪਿੰਡ ਫਫੜੇ ਭਾਈਕੇ ਵਿਖੇ ਖੁਦ ਪੌਦੇ ਲਗਾਕੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਵਾਤਾਵਰਣ ਸਿਰਜਣ ਲਈ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੁਨੇਹਾ ਦਿੰਦਿਆ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਟੀ.ਬੈਨਿਥ ਨੇ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ ਮੌਕੇ ਵੱਖ-ਵੱਖ ਥਾਵਾਂ ਉੱਪਰ 58000 ਪੌਦੇ ਲਗਾਏ ਗਏ ਸਨ। ਜਿਸ ਤਹਿਤ ਗ੍ਰਾਮ ਪੰਚਾਇਤ ਨੰਗਲ ਖੁਰਦ ਵਿਖੇ 11000 ਪੌਦੇ 4 ਏਕੜ ਰਕਬੇ ਵਿੱਚ ਲਗਵਾਏ ਗਏ ਹਨ ਅਤੇ 6500 ਪੌਦੇ ਗ੍ਰਾਮ ਪੰਚਾਇਤ ਧਲੇਵਾਂ ਵਿਖੇ ਲਗਾਏ ਗਏ ਹਨ, ਇਨ੍ਹਾਂ ਦੋਵੇ ਥਾਵਾਂ ’ਤੇ ਨੇਚਰ ਪਾਰਕ ਵੀ ਤਿਆਰ ਕਰਵਾਇਆ ਜਾਵੇਗਾ। ਨੇਚਰ ਪਾਰਕਾਂ ’ਚ ਸੂਚਨਾ ਬੋਰਡ ਲਗਾ ਕੇ ਪੌਦਿਆਂ ਦੀ ਸਮੁੱਚੀ ਜਾਣਕਾਰੀ ਆਮ ਲੋਕਾਂ ਅਤੇ ਬੱਚਿਆ ਨੂੰ ਮੁਹੱਈਆ ਕਰਵਾਈ ਜਾਵੇਗੀ।
ਉਨ੍ਹਾ ਦੱਸਿਆ ਕਿ ਪੌਦਿਆਂ ਦੀ ਸਾਂਭ ਸੰਭਾਲ ਲਈ ਸਬੰਧਤ ਕਰਮਚਾਰੀਆਂ ਅਤੇ ਪੰਚਾਇਤਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਮਗਨਰੇਗਾ ਸਕੀਮ ਅਧੀਨ ਵਣ ਮਿੱਤਰ ਲਗਾ ਕੇ ਪੌਦਿਆਂ ਦੀ ਸਾਂਭ ਸੰਭਾਲ ਕਰਵਾਉਣੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਪਲਾਂਟੇਸ਼ਨ ਲਈ ਸਾਂਝੀਆਂ ਥਾਵਾਂ ਉਪਲਬੱਧ ਹੋਣ ਤਾਂ ਜਿਲ੍ਹਾ ਪ੍ਰੀਸ਼ਦ ਮਾਨਸਾ ਵਿਖੇ ਤਾਲਮੇਲ ਕੀਤਾ ਜਾਵੇ ਤਾਂ ਜੋ ਅਜਿਹੀਆਂ ਥਾਂਵਾਂ ’ਤੇ ਵੱਧ ਤੋਂ ਵੱਧ ਪੌਦੇ ਲਗਾਏ ਜਾ ਸਕਣ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਹੋਰ ਥਾਂਵਾਂ ਪੌਦੇ ਲਗਾਉਣ ਲਈ ਦੇਖੀਆ ਜਾ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਰਕਬਾ ਪਲਾਂਟੇਸ਼ਨ ਅਧੀਨ ਲਿਆਇਆ ਜਾ ਸਕੇ।
ਤਸਵੀਰਾਂ

NO COMMENTS