*ਪੂਸਾ-44 ਝੋਨੇ ਦੀ ਕਿਸਮ ‘ਤੇ ਲੱਗੇਗੀ ਰੋਕ? ਵਾਤਾਵਰਣ ਲਈ ਬਣਿਆ ਖਤਰਾ, ਪੰਜਾਬ ਨੇ ਕੇਂਦਰ ਸਰਕਾਰ ਨੂੰ ਚੌਕਸ ਕੀਤਾ*

0
290

ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੇਂਦਰ ਨੂੰ ਕਿਹਾ ਹੈ ਕਿ ਸੂਬੇ ‘ਚ ਆਉਣ ਵਾਲੇ ਸਾਉਣੀ ਦੇ ਸੀਜ਼ਨ ‘ਚ ਪੂਸਾ-44 ਕਿਸਮ ਦੇ ਝੋਨੇ ਦੀ ਬਿਜਾਈ  ਨਹੀਂ ਕੀਤੀ ਜਾਣੀ ਚਾਹੀਦੀ, ਕਿਉਂਕਿ ਇਹ ਝੋਨਾ ਦੇਰ ਨਾਲ ਤਿਆਰ ਹੁੰਦਾ ਹੈ ਤੇ ਵੱਧ ਪਰਾਲੀ ਦਾ ਉਤਪਾਦਨ ਕਰਦਾ ਹੈ। ਇਸ ਨਾਲ ਵਾਤਾਵਰਣ ਨੂੰ ਖਤਰਾ ਦੱਸਿਆ ਗਿਆ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਰਾਜ ਖੇਤੀਬਾੜੀ ਵਿਭਾਗ ਨੇ ਪਰਾਲੀ ਸਾੜਨ ਤੇ ਝੋਨੇ ਦੀ ਰਹਿੰਦ-ਖੂੰਹਦ ਦੇ ਬਿਹਤਰ ਪ੍ਰਬੰਧਨ ਲਈ ਸੂਬੇ ਵੱਲੋਂ ਸ਼ੁਰੂ ਕੀਤੇ ਕਦਮਾਂ ਬਾਰੇ ਕੇਂਦਰੀ ਵਾਤਾਵਰਣ ਮੰਤਰਾਲੇ ਨੂੰ ਭੇਜੀ ਗਈ ਕਾਰਜ ਯੋਜਨਾ ‘ਚ ਇਹ ਪ੍ਰਸਤਾਵ ਦਿੱਤਾ ਹੈ ਕਿ ਝੋਨੇ ਦੀ ਬਿਜਾਈ ਲਈ ਕੁਲ ਖੇਤੀ ਵਾਲੇ ਖੇਤਰ ਦੇ 15-16% ਹਿੱਸੇ ‘ਚ ਸ਼ਾਮਲ ਕੀਤੀ ਜਾਣ ਵਾਲੀ ਕਿਸਮ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ।

ਇਸ ਸਾਉਣੀ ਦੇ ਸੀਜ਼ਨ ‘ਚ ਝੋਨੇ ਤਹਿਤ ਕੁਲ 77 ਲੱਖ ਏਕੜ ਰਕਬੇ ‘ਚ ਪ੍ਰੀਮੀਅਮ ਬਾਸਮਤੀ ਦੀ ਕਾਸ਼ਤ 12.5 ਲੱਖ ਏਕੜ ਤੇ ਪੂਸਾ 44.12 ਲੱਖ ਏਕੜ ‘ਚ ਬੀਜੀ ਜਾਣੀ ਹੈ। ਇਸ ਤੋਂ ਇਲਾਵਾ ਪੀਆਰ-121 ਨੂੰ 17 ਲੱਖ ਏਕੜ ਅਤੇ ਪੀਆਰ-126 ਨੂੰ 12-13 ਲੱਖ ਏਕੜ ‘ਚ ਬੀਜੀ ਜਾਣੀ ਹੈ। ਸੂਬੇ ‘ਚ ਝੋਨੇ ਦੀਆਂ 5 ਤੋਂ 6 ਕਿਸਮਾਂ ਦੀ ਬਿਜਾਈ ਕੀਤੀ ਜਾਂਦੀ ਹੈ।

ਦਿੱਲੀ ਸਥਿਤ ਇੰਡੀਅਨ ਐਗਰੀਕਲਚਰਲ ਰਿਸਰਚ (ਆਈਸੀਏਆਰ) ਵੱਲੋਂ ਵਿਕਸਿਤ ਪੂਸਾ-44, ਜਿਸ ਨੂੰ ਆਮ ਤੌਰ ‘ਤੇ ਪੂਸਾ ਇੰਸਟੀਚਿਊਟ ਕਿਹਾ ਜਾਂਦਾ ਹੈ, ਸੂਬੇ ‘ਚ ਉਗਾਈਆਂ ਜਾਣ ਵਾਲੀਆਂ ਸਭ ਤੋਂ ਪੁਰਾਣੀਆਂ ਕਿਸਮਾਂ ਵਿੱਚੋਂ ਇੱਕ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਮਾਹਿਰਾਂ ਮੁਤਾਬਕ ਇਸ ਕਿਸਮ ਦੀ ਫਸਲ ਪੱਕਣ ਦੀ ਮਿਆਦ (145-150 ਦਿਨ) ਹੁੰਦੀ ਹੈ। ਇਸ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਲਈ ਇੱਕ ਛੋਟੀ ਖਿੜਕੀ ਛੱਡਦੀ ਹੈ। ਇਸ ਤੋਂ ਇਲਾਵਾ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਦੀ ਬਿਜਾਈ ਤੇ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਖਪਤ ਹੁੰਦੀ ਹੈ। ਦੂਜੇ ਪਾਸੇ ਪੀਆਰ-121 ਕਿਸਮ ਲਗਪਗ 135 ਦਿਨਾਂ ‘ਚ ਪੱਕ ਜਾਂਦੀ ਹੈ, ਜਦਕਿ ਪੀਆਰ-126 ਲਗਪਗ 110-1115 ਦਿਨਾਂ ‘ਚ ਪੱਕ ਜਾਂਦੀ ਹੈ। ਪੀਆਰ ਕਿਸਮਾਂ ਪੀਏਯੂ ਵੱਲੋਂ ਵਿਕਸਤ ਕੀਤੀਆਂ ਗਈਆਂ ਸਨ

NO COMMENTS