ਪੂਰੇ ਦੇਸ਼ ‘ਚ ਟੁੱਟਿਆ 15ਸਾਲਾਂ ਰਿਕਾਰਡ, ਆਖਰ ਮਈ ਅੰਤ ਵਿੱਚ ਜ਼ਿਆਦਾ ਗਰਮੀ ਨਹੀਂ ?

0
93

ਚੰਡੀਗੜ੍ਹ:ਪੂਰੇ ਦੇਸ਼ ‘ਚ ਟੁੱਟਿਆ 16 ਸਾਲਾਂ ਦਾ ਰਿਕਾਰਡ, ਆਖਰ ਮਈ ਅੰਤ ਵਿੱਚ ਜ਼ਿਆਦਾ ਗਰਮੀ ਨਹੀਂ ਪੰਜਾਬ ‘ਚ ਪਿਛਲੇ ਕਈ ਦਿਨਾਂ ਤੋਂ ਮੌਸਮ ਕਰਵਟ ਲੈ ਰਿਹਾ ਹੈ। ਇੱਕ ਦਿਨ ਤੇਜ਼ ਧੁੱਪ ਨਿਕਲਣ ਮਗਰੋਂ ਫਿਰ ਤੋਂ ਮੌਸਮ ‘ਚ ਠੰਢਕ ਆਈ ਹੈ। ਸੂਬੇ ‘ਚ ਕਈ ਥਾਵਾਂ ‘ਤੇ ਹਨ੍ਹੇਰੀ ਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਮੀਂਹ ਵੀ ਪਿਆ। ਵੀਰਵਾਰ ਵੀ ਕਈ ਥਾਵਾਂ ‘ਤੇ ਹਲਕੀ ਬੱਦਲਵਾਈ ਦੇ ਨਾਲ ਹਵਾ ਚੱਲ ਰਹੀ ਹੈ। ਮੌਸਮ ਵਿਭਾਗ ਮੁਤਾਬਕ 18 ਮਈ ਤਕ ਮੌਸਮ ਇਸੇ ਤਰ੍ਹਾਂ ਬਣਿਆ ਰਹਿ ਸਕਦਾ ਹੈ। ਮੌਸਮ ‘ਚ ਠੰਢਕ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਲੌਕਡਾਊਨ ਕਾਰਨ ਸੜਕਾਂ ‘ਤੇ ਪਹਿਲਾਂ ਦੇ ਮੁਕਾਬਲੇ ਆਵਾਜਾਈ ਘੱਟ ਹੈ। ਉਦਯੋਗ ਫੈਕਟਰੀਆਂ ਬੰਦ ਪਈਆਂ ਹਨ। ਕੋਰੋਨਾ ਵਾਇਰਸ ਦੇ ਡਰ ਕਾਰਨ ਲੋਕ ਏਸੀ ਦੀ ਵਰਤੋਂ ਵੀ ਘੱਟ ਕਰ ਰਹੇ ਹਨ।

ਪੰਜਾਬ ‘ਚ ਇਨੀਂ ਦਿਨੀਂ ਤਾਪਮਾਨ ‘ਚ 13 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ‘ਚ ਮਈ ਦਾ ਮਹੀਨਾ 16 ਸਾਲ ਬਾਅਦ ਇੰਨਾ ਠੰਢਾ ਰਿਹਾ ਹੈ। ਇਸ ਤੋਂ ਪਹਿਲਾਂ 2014 ‘ਚ ਮਈ ਮਹੀਨੇ ਪਏ ਮੀਂਹ ਕਾਰਨ ਇਸ ਤਰ੍ਹਾਂ ਦਾ ਤਾਪਮਾਨ ਸੀ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਵੀ ਠੰਢਕ ਬਣੀ ਰਹੇਗੀ।

NO COMMENTS