*ਪੁੱਤਰਾਂ ਨੇ ਹੀ ਧੋਖੇ ਨਾਲ ਵਿਧਵਾ ਮਾਂ ਦੇ ਖਾਤੇ ਚੋਂ ਉਡਾਏ ਪੈਸੇ*

0
56

ਸਰਦੂਲਗਡ਼੍ਹ  24 ਜੁਲਾਈ (ਸਾਰਾ ਯਹਾਂ/ ਬਲਜੀਤ ਪਾਲ): ਸਿਆਣੇ  ਕਹਿੰਦੇ ਹਨ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ  ਫਿਰ ਕੀ ਕੀਤਾ ਜਾ ਸਕਦਾ ਹੈ । ਅਜਿਹਾ ਹੀ ਹੋਇਆ ਹੈ ਕਸਬਾ ਸਰਦੂਲਗੜ੍ਹ ਦੇ  ਪਿੰਡ ਮੀਰਪੁਰ ਖੁਰਦ ਦੀ ਵਿਧਵਾ ਭਿੰਦਰ ਕੌਰ ਨਾਲ ਜੋ ਕਿ ਆਪਣੇ  ਪਤੀ ਦੀ ਮੌਤ ਹੋ ਜਾਣ ਬਾਅਦ ਆਪਣੇ ਪੇਕੇ ਪਿੰਡ ਮੀਰਪੁਰ ਖੁਰਦ ਵਿਖੇ ਰਹਿ ਰਹੀ ਹੈ । ਭਿੰਦਰ ਕੌਰ ਦੇ ਦੋ ਬੇਟੇ ਜਸਮੀਤ ਸਿੰਘ (20 ਸਾਲ) ਅਤੇ ਜਗਦੀਪ ਸਿੰਘ (18 ਸਾਲ) ਜੋ ਕਿ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਗਏ ਉਨ੍ਹਾਂ ਨੂੰ ਨਸ਼ੇ ਦੀ ਲੱਤ ਚੋਂ ਬਾਹਰ ਕੱਢਣ ਦੇ ਲਈ ਭਿੰਦਰ ਕੌਰ ਨੇ ਆਪਣਾ ਸਹੁਰਾ ਪਿੰਡ ਛੱਡ ਕੇ ਆਪਣੇ ਪੇਕੇ ਪਿੰਡ ਆਪਣੇ ਭਰਾਵਾਂ ਕੋਲ ਰਹਿਣਾ ਸ਼ੁਰੂ ਕਰ ਦਿੱਤਾ । ਬੀਤੇ ਦਿਨ ਦੋਵੇਂ ਭਰਾ ਆਪਣੀ ਵਿਧਵਾ ਮਾਂ  ਨੂੰ ਦਵਾਈ ਦਿਵਾਉਣ ਲਈ  ਸਰਦੂਲਗਡ਼੍ਹ ਲੈ ਆਏ ਜਿੱਥੇ ਉਹ ਆਪਣੀ ਮਾਂ ਨੂੰ ਛੱਡ ਕੇ ਉਸ ਦਾ ਫੋਨ ਅਤੇ ਸਵਿਫਟ ਗੱਡੀ (ਐਚ ਆਰ 26 ਏ ਬੀ  5755) ਲੈ ਕੇ ਫ਼ਰਾਰ ਹੋ ਗਏ । ਭਿੰਦਰ ਕੌਰ ਦੇ ਉਸਦੇ ਪੁੱਤਰਾਂ ਵੱਲੋਂ ਚੋਰੀ ਕੀਤੇ ਗਏ ਫੋਨ ਉੱਪਰ ਗੂਗਲ ਪੇਅ ਐਪ ਚੱਲ ਰਿਹਾ ਸੀ ਜਿਸ ਦੇ ਰਾਹੀਂ ਭਿੰਦਰ ਕੌਰ ਦੇ ਖਾਤੇ ਵਿੱਚੋਂ 2 ਲੱਖ 13 ਹਜ਼ਾਰ ਰੁਪਏ ਕਢਵਾ ਲਏ ਗਏ। ਭਿੰਦਰ ਕੌਰ ਦੇ ਭਰਾ ਹਰਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮੀਰਪੁਰ ਖੁਰਦ ਨੇ ਪੁਲਿਸ ਨੂੰ ਲਿਖਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਦੀ ਭੈਣ ਦੇ ਖਾਤੇ ਵਿੱਚ ਜ਼ਮੀਨ ਦੇ ਠੇਕੇ ਦੇ ਪੈਸੇ ਆਏ ਹੋਏ ਸਨ ਜੋ ਕਿ ਉਸ ਦੇ ਭਾਣਜਿਆ ਦੁਆਰਾ ਚੋਰੀ ਕੀਤੇ ਗਏ ਫੋਨ ਦੇ ਰਾਹੀਂ ਕਢਵਾਏ ਗਏ ਹਨ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਭਾਣਜਿਆ ਨੂੰ ਕਿਸੇ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਕਿਉਂਕਿ ਲਗਾਤਾਰ ਭਾਲ ਕਰਨ ਦੇ ਬਾਵਜੂਦ ਵੀ ਉਹ ਮਿਲ ਨਹੀਂ ਰਹੇ ਹਨ । ਇਸ ਸੰਬੰਧੀ ਜਦੋਂ ਏ ਐਸ ਆਈ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਭਿੰਦਰ ਕੌਰ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਥਾਣਾ ਸਰਦੂਲਗਡ਼੍ਹ ਵਿਖੇ 346 ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਅਤੇ ਉਨ੍ਹਾਂ ਦੁਆਰਾ ਲਿਜਾਈ ਗਈ ਗੱਡੀ ਦੀ ਭਾਲ ਜਾਰੀ ਹੈ ।

ReplyForward

NO COMMENTS