*ਪੁਲਿਸ ਵੱਲੋਂ ਮੈਰਿਜ ਪੈਲੇਸ ਮਾਲਕਾਂ ਨਾਲ ਮੀਟਿੰਗ, ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਦਾ ਪ੍ਰਦਰਸ਼ਨ ਨਾ ਹੋਣ ਦਿੱਤਾ ਜਾਵੇ : ਗੁਰਪ੍ਰੀਤ ਸਿੰਘ*

0
64

ਫਗਵਾੜਾ 11 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ  ਦਿਸ਼ਾ ਨਿਰਦੇਸ਼ ਹੇਠ ਪਿਛਲੇ ਦਿਨੀ ਫਿਰੋਜਪੁਰ ਵਿਖੇ ਮੈਰਿਜ ਪੈਲਿਸ ਵਿੱਚ ਗੋਲੀ ਚੱਲਣ ਨਾਲ ਜਖਮੀ ਹੋਈ ਵਿਆਹੁਤਾ ਲੜਕੀ ਦੇ ਸਬੰਧ ਵਿੱਚ ਅੱਜ ਮਿਤੀ 11-11-2024 ਨੂੰ ਸ਼੍ਰੀ ਗੁਰਪ੍ਰੀਤ ਸਿੰਘ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਅਤੇ ਭਾਰਤ ਭੂਸ਼ਣ ਉੱਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜ਼ਿਲ੍ਹਾ ਕਪੂਰਥਲਾ ਵੱਲੋਂ ਸਬ ਡਵੀਜਨ ਫਗਵਾੜਾ ਦੇ ਮੈਰਿਜ ਪੈਲੇਸ ਮਾਲਕਾਂ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਗਈ ਕਿ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਦਾ ਪ੍ਰਦਰਸ਼ਨ ਨਾ ਹੋਣ ਦਿੱਤਾ ਜਾਵੇ ਗੀਤਕਾਰਾਂ/ਕਲਾਕਾਰਾਂ ਜਾਂ ਡੀ.ਜੇ. ਵਾਲਿਆਂ ਨੂੰ ਮੈਰਿਜ  ਪੈਲੇਸ ਵਿੱਚ ਡੀ.ਜੇ. ਤੇ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਅਤੇ ਉਤਸ਼ਾਹਿਤ ਕਰਨ ਵਾਲੇ ਗੀਤ ਚਲਾਉਣ ਦੀ ਇਜਾਜਤ ਨਾ ਦਿੱਤੀ ਜਾਵੇ ! ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਜਾ ਕਿਸੇ ਵੀ ਤਰਾਂ ਦੇ ਸਮਾਗਮ ਸਮੇਂ ਕਿਸੇ ਵੀ ਆਮ-ਖਾਸ ਵਿਅਕਤੀ ਨੂੰ ਹਥਿਆਰ ਨਾਲ ਲੈ ਕੇ ਅੰਦਰ ਨਾ ਆਉਣ ਦਿੱਤਾ ਜਾਵੇ ਉਸ ਉੱਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਜਾਵੇ ਤਾਂ ਹਿੰਸਕ ਘਟਨਾਂਵਾਂ ਨੂੰ ਹੋਣ ਤੋਂ ਰੋਕਿਆ ਜਾਵੇ ! ਜੇਕਰ ਅਜਿਹੀ ਕੋਈ ਵੀ ਗੱਲ ਧਿਆਨ ਵਿੱਚ ਆਉਂਦੀ ਹੈ ਤਾਂ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਇਸ ਸਬੰਧੀ ਮਾਨਯੋਗ ਜਿਲਾ ਮੈਜਿਸਟਰੇਟ ਕਪੂਰਥਲਾ  ਵੱਲੋਂ ਵੀ ਆਪਣੇ ਦਫਤਰ ਦੇ ਪਿੱਠ ਅੰਕਣ ਨੰਬਰ 2474-2498/ਐਮ.ਏ. ਮਿਤੀ 11-11-2024 ਨਾਲ ਹੁਕਮ ਪਾਸ ਕੀਤਾ ਕਿ:- (1) ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਪੂਰਨ ਪਾਬੰਦੀ ਹੋਵੇਗੀ। ਇਹ ਪਾਬੰਦੀ ਦੌਰਾਨ ਸ਼ੋਸ਼ਲ ਮੀਡੀਆ ਤੇ ਵੀ ਲਾਗੂ ਹੋਵੇਗੀ (2)ਹਥਿਆਰ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਤੇ ਪੂਰਨ ਪਾਬੰਦੀ ਹੋਵੇਗੀ (3) ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਮੈਰਿਜ ਪੈਲੇਸਾਂ ਅਤੇ ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ ਵਿੱਚ ਵੀ ਮਾਰੂ ਹਥਿਆਰਾਂ ਦੇ ਲੈ ਕੇ ਜਾਣ ਅਤੇ ਪ੍ਰਦਰਸ਼ਨ ਕਰਨ ਤੇ ਪੂਰਨ ਪਾਬੰਦੀ ਹੋਵੇਗੀ (4) ਕਿਸੇ ਵੀ ਭਾਈਚਾਰੇ ਵਿਰੁੱਧ ਨਫਰਤ ਭਰਿਆ ਭਾਸ਼ਣ ਦੇਣ ਤੇ ਵੀ ਪਾਬੰਦੀ ਲਾਗੂ ਹੋਵੇਗੀ। ਇਸ ਮੌਕੇ ਐੱਸਪੀ ਫਗਵਾੜਾ ਸ੍ਰ ਗੁਰਪ੍ਰੀਤ ਸਿੰਘ ਨੇ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਅਤੇ ਐੱਸਐੱਸਪੀ ਕਪੂਰਥਲਾ ਵੱਲੋਂ ਲਾਗੂ ਕੀਤੇ ਗਏ ਇਹਨਾਂ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਮੈਰਿਜ਼ ਪੈਲੇਸਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਤਾਂ ਜੋ ਫਿਰੋਜ਼ਪੁਰ ਵਰਗੀ ਹੋਰ ਕੋਈ ਘਟਨਾ ਜ਼ਿਲ੍ਹਾ ਕਪੂਰਥਲਾ ਦੇ ਸਾਰੇ ਹਲਕਿਆਂ ਅਤੇ ਖਾਸਕਰ ਫਗਵਾੜਾ ਹਲਕਾ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ


NO COMMENTS