*ਪੁਲਿਸ ਵੱਲੋਂ ਅੰਮ੍ਰਿਤਪਾਲ ਦਾ ਪੋਸਟਰ ਜਾਰੀ , ਦੱਸੀ ਗਈ ਅੰਮ੍ਰਿਤਪਾਲ ਦੀ ਸਾਰੀ ਡਿਟੇਲ*

0
88

(ਸਾਰਾ ਯਹਾਂ/ਬਿਊਰੋ ਨਿਊਜ਼ ) : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ ,ਜਿਸ ਵਿੱਚ ਅੰਮ੍ਰਿਤਪਾਲ ਦੀ ਸਾਰੀ ਡਿਟੇਲ ਦੱਸੀ ਗਈ ਹੈ। ਅੰਮ੍ਰਿਤਪਾਲ ਦੇ ਪਿਤਾ ਦਾ ਨਾਮ, ਉਸ ਦੇ ਘਰ ਦਾ ਪਤਾ ਪੋਸਟਰ ‘ਚ ਸਭ ਕੁਝ ਲਿਖਿਆ ਗਿਆ ਹੈ। ਪੁਲਿਸ ਨੇ ਪੋਸਟਰ ‘ਚ ਕੁਝ ਮੋਬਾਈਲ ਨੰਬਰ ਜਾਰੀ ਵੀ ਕੀਤੇ ਹਨ ਅਤੇ ਲੋਕਾਂ ਤੋਂ ਅਪੀਲ ਕੀਤੀ ਗਈ ਹੈ ਜੇਕਰ ਕਿਸੇ ਨੂੰ ਅੰਮ੍ਰਿਤਪਾਲ ਸਿੰਘ ਲੱਭੇ ਤਾਂ ਉਹ ਪੁਲਿਸ ਨੂੰ ਜਾਣਕਾਰੀ ਦੇਵੇ।   ਪੋਸਟਰ ‘ਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਸੰਧੂ ਪੁੱਤਰ ਤਰਸੇਮ ਸਿੰਘ, ਵਾਸੀ ਜੱਲੂਪੁਰ ਖੇੜਾ, ਥਾਣਾ ਖਿਲਚੀਆਂ, ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਪੰਜਾਬ ਦੀ ਪੁਲਿਸ ਨੂੰ ਲੋੜੀਂਦਾ ਹੈ। ਨੋਟਿਸ ਵਿਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੰਬਰਾਂ ’ਤੇ ਸੰਪਰਕ ਕਰਨ। ਇਹ ਪੋਸਟਰ ਪੁਲਿਸ ਵੱਲੋਂ ਪੂਰੇ ਭਾਰਤ ‘ਚ ਸਰਕੂਲੇਟ ਕੀਤਾ ਗਿਆ ਹੈਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀ ਹੈ। ਉਸ ਨੇ ਵੀਡੀਓ ‘ਚ ਕਿਹਾ ਕਿ ਸਰਕਾਰ ਨੇ ਜੋ ਰਵੱਈਆਂ ਅਪਣਾਇਆ ਉਨ੍ਹਾਂ ਨੇ ਲੱਖਾਂ ਦੀ ਫੋਰਸ ਲਗਾ ਕੇ ਘੇਰਾ ਪਾ ਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਘੇਰੇ ਵਿੱਚੋਂ ਸੱਚੇ ਪਤਾਸ਼ਾਹ ਨੇ ਸਾਨੂੰ ਬਾਹਰ ਕੱਢਿਆ। ਸਾਨੂੰ ਉਸ ਸਮੇਂ ਤੱਕ ਲੱਗਦਾ ਸੀ ਕਿ ਸਰਕਾਰ ਸਾਨੂੰ ਮਾਲਵੇ ਵਿੱਚ ਨਹੀਂ ਜਾਣ ਦੇਣਾ ਚਾਹੁੰਦੀ ਤਾਂ ਜੋ ਅਸੀਂ ਵਹੀਰ ਨਾ ਸ਼ੁਰੂ ਕਰ ਸਕੀਏ।

ਅੰਮ੍ਰਿਤਪਾਲ ਨੇ ਕਿਹਾ ਕਿ ਇਹ ਮਸਲਾ ਸਿਰਫ ਮੇਰੀ ਗ੍ਰਿਫ਼ਤਾਰੀ ਦਾ ਨਹੀਂ ਹੈ, ਦੇਸ਼ਾਂ ਵਿਦੇਸ਼ਾਂ ਵਿਚ ਬੈਠੀਆਂ ਸੰਗਤਾਂ ਨੂੰ ਇਹ ਮਸਲਾ ਵਿਚਾਰਨਾ ਚਾਹੀਦਾ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਵਿਸਾਖੀ ਮੌਕੇ ਸਰਬੱਤ ਖਾਲਸਾ ਦਾ ਇਕੱਠ ਕਰਨਾ ਚਾਹੀਦਾ ਹੈ। ਸਿੱਖ ਕੌਮ ਦੇ ਇਸ ਵੱਡੇ ਮਸਲੇ ’ਤੇ ਜਥੇਦਾਰ ਸਾਹਿਬ ਆਪ ਅੱਗੇ ਆ ਕੇ ਇਸ ਦੀ ਅਗਵਾਈ ਕਰਨੀ ਚਾਹੀਦੀ ਹੈ, ਪਿੰਡਾਂ ਵਿਚ ਵਹੀਰਾਂ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਹੈ। ਅੰਮ੍ਰਿਤਪਾਲ ਨੇ ਕਿਹਾ ਕਿ ਵਿਸਾਖੀ ਮੌਕੇ ਸੱਦਿਆਂ ਜਾਣ ਵਾਲਾ ਸਰਬੱਤ ਖਾਲਸਾ ਉਹ ਸਰਬੱਤ ਖਾਲਸਾ ਹੋਣਾ ਚਾਹੀਦਾ ਹੈ ਅਬਦਾਲੀ ਦੇ ਘੱਲੂਘਾਰੇ ਤੋਂ ਬਾਅਦ ਬੁਲਾਇਆ ਗਿਆ ਸੀ। ਉਸ ਸਮੇ ਵੱਡਾ ਸਰਬੱਤ ਖਾਲਸਾ ਹੋਇਆ ਸੀ, ਜੇ ਪੰਜਾਬ ਦੀ ਜਵਾਨੀ ਬਚਾਉਣਾ ਹੈ, ਪੰਜਾਬ ਨੂੰ ਬਚਾਉਣਾ ਹੈ ਤਾਂ ਸਭ ਨੂੰ ਅੱਗੇ ਆਉਣਾ ਪਵੇ

NO COMMENTS