ਪੁਲਿਸ ਵੀਪੀਓਜ਼ ਅਤੇ ਬੈਂਕ ਬੀਸੀਜ਼ ਰਾਹੀਂ 6 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਕੀਤੀਆਂ ਗਈਆਂ ਪੈਨਸ਼ਨਾਂ ਤਕਸੀਮ : ਐਸ.ਐਸ.ਪੀ. ਮਾਨਸਾ

0
140

ਮਾਨਸਾ 17 ਮਈ 2020  (ਸਾਰਾ ਯਹਾ/ ਬਲਜੀਤ ਸ਼ਰਮਾ ) : ਜਿਲ੍ਹਾ ਪੁਲਿਸ ਮਾਨਸਾ ਵੱਲੋਂ ਬੁਢਾਪਾ, ਵਿਧਵਾ, ਅੰਗਹੀਣ ਅਤੇ ਅਨਾਥ ਬੱਚਿਆਂ ਦੀ ਪੈਨਸ਼ਨ ਵਾਰਡਾਂ/ਪਿੰਡਾਂ/ਘਰਾਂ ਵਿੱਚ
ਤਕਸੀਮ ਕਰਨ ਲਈ ਪੁਲਿਸ ਵੀ.ਪੀ.ਓਜ਼ ਵੱਲੋਂ ਬੈਂਕ ਬਿਜਨਸ ਰਿਪਰੈਜੈਂਟੇਟਿਵਜ ਦੇ ਸਹਿਯੋਗ ਨਾਲ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਲਗਾਤਾਰ
ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਮਹੀਨਾ ਅਪ੍ਰੈਲ, 2020 ਦੀ ਪੈਨਸ਼ਨ (ਜੋ ਬੈਂਕਾਂ ਵਿੱਚ 8 ਮਈ ਨੂੰ ਪਹੁੰਚੀ
ਸੀ) 90,800 ਤੋਂ ਵੱਧ ਪੈਨਸ਼ਨ—ਧਾਰਕਾਂ ਨੂੰ 6 ਦਿਨ ਦੇ ਰਿਕਾਰਡ ਸਮੇਂ ਵਿੱਚ ਉਨ੍ਹਾਂ ਦੇ ਵਾਰਡਾਂ/ਸ਼ਹਿਰਾਂ/ਘਰਾਂ ਵਿੱਚ ਜਾ ਕੇ ਵੀਪੀਓਜ਼ ਅਤੇ ਬੀਸੀਜ਼
ਵੱਲੋਂ ਵੰਡੀ ਜਾ ਚੁੱਕੀ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਚੱਲ ਰਹੇ ਕਰਫਿਊ ਦੌਰਾਨ
ਉਪਰੋਕਤ ਪੈਨਸ਼ਨ ਧਾਰਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਵੇਂ ਕਿ ਕਰਫਿਊ ਕਾਰਨ ਪਬਲਿਕ ਟਰਾਂਸਪੋਰਟ ਦਾ
ਉਪਲਬਧ ਨਾ ਹੋਣਾ, ਬੈਂਕਾਂ ਦੇ ਅੱਗੇ ਭੀੜ ਅਤੇ ਲੰਬੀਆਂ ਕਤਾਰਾਂ ਲੱਗਣੀਆਂ, ਤਪਦੀ ਗਰਮੀ ਅਤੇ ਕੋਵਿਡ—19 ਜਿਹੀ ਮਹਾਂਮਾਰੀ ਦਾ ਪ੍ਰਕੋਪ ਫੈਲਣ ਦੇ
ਡਰ ਜਿਹੀਆਂ ਮੁਸ਼ਕਿਲਾਂ ਦੇ ਮੱਦੇ—ਨਜ਼ਰ ਜਿਲ੍ਹਾ ਪੁਲਿਸ ਮਾਨਸਾ ਵੱਲੋਂ ਇੰਨ੍ਹਾਂ ਲਾਭਪਾਤਰੀਆਂ ਦੀਆਂ ਪੈਂਡਿੰਗ ਪਈਆਂ ਪੈਨਸ਼ਨਾਂ ਵੀਪੀਓਜ਼ ਅਤੇ ਬੈਂਕ
ਬੀਸੀਜ਼ ਰਾਹੀਂ ਤਕਸੀਮ ਕਰਨ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਤਹਿਤ 20 ਅਪ੍ਰੈਲ 2020 ਨੂੰ ਇੰਨ੍ਹਾਂ ਪੈਨਸ਼ਨਧਾਰਕਾਂ
ਦੀਆਂ ਲੰਬਿਤ ਪਈਆਂ ਪੈਨਸ਼ਨਾਂ ਉਨ੍ਹਾਂ ਦੇ ਪਿੰਡਾਂ/ਵਾਰਡਾਂ/ਘਰਾਂ ਵਿੱਚ ਤਕਸੀਮ ਕਰਨ ਦੀ ਸ਼ੁਰੂਆਤ ਕੀਤੀ ਗਈ ਅਤੇ 30 ਅਪ੍ਰੈਲ ਤੱਕ ਤਕਰੀਬਨ
ਇਹ ਸਾਰਾ ਕੰਮ ਮੁਕੰਮਲ ਕਰ ਲਿਆ ਗਿਆ ਸੀ। ਮਾਨਸਾ ਪੁਲਿਸ ਦੇ ਇਸ ਕਾਰਜ ਦੀ ਸਮੂਹ ਪੈਨਸ਼ਨ—ਧਾਰਕਾਂ ਵੱਲੋਂ ਸਰਾਹਨਾ ਕੀਤੀ ਗਈ ਜਿਸ
ਕਰਕੇ ਇੰਨ੍ਹਾਂ ਵਰਗਾਂ ਦੀ ਸਹੂਲਤ ਲਈ ਮਹੀਨਾਂ ਅਪ੍ਰੈਲ 2020 ਦੀ ਪੈਨਸ਼ਨ (ਜੋ ਬੈਂਕਾਂ ਵਿੱਚ 8 ਮਈ ਨੂੰ ਪਹੁੰਚੀ ਸੀ) ਵੀ ਪੁਲਿਸ ਵੀਪੀਓਜ਼ ਅਤੇ ਬੈਂਕ
ਬੀਸੀਜ਼ ਰਾਹੀਂ ਤਕਸੀਮ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਦੇ ਫਲਸਰੂਪ 326 ਵੀਪੀਓਜ਼ ਵੱਲੋਂ ਬੈਂਕਾਂ ਦੇ ਬੀਸੀਜ਼ ਦੇ ਸਹਿਯੋਗ ਨਾਲ ਇਸ ਸਬੰਧੀ
ਡਾਟਾ ਤਿਆਰ ਕੀਤਾ ਗਿਆ ਅਤੇ 11 ਮਈ ਨੂੰ ਪੈਨਸ਼ਨਾਂ ਤਕਸੀਮ ਕਰਨ ਦਾ ਕੰਮ ਆਰੰਭ ਕੀਤਾ ਗਿਆ। ਇਹ ਕਾਫੀ ਮੁਸ਼ਕਿਲ ਕੰਮ ਸੀ ਪਰ ਸਮੂਹ
ਸਟਾਫ ਵੱਲੋਂ ਸਖਤ ਮਿਹਨਤ ਕਰਦੇ ਹੋਏ ਇਹ ਕੰਮ ਮਹਿਜ਼ 6 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਪੂਰਾ ਕਰ ਦਿੱਤਾ ਗਿਆ। ਇਸ ਸਮੇਂ ਦੌਰਾਨ ਕੁੱਲ


90,804 ਪੈਨਸ਼ਨ ਧਾਰਕਾਂ, ਜਿੰਨ੍ਹਾਂ ਵਿੱਚ 16,103 ਵਿਧਵਾ ਪੈਨਸ਼ਨਰਜ਼, 9,121 ਅੰਗਹੀਣ ਪੈਨਸ਼ਨਰਜ਼, 61,658 ਬੁਢਾਪਾ ਪੈਨਸ਼ਨਰਜ਼ ਅਤੇ
3,922 ਅਨਾਥ ਬੱਚੇ ਪੈਨਸ਼ਨਰਜ਼ ਸ਼ਾਮਲ ਹਨ, ਨੂੰ ਪੈਨਸ਼ਨ ਵੰਡੀ ਗਈ ਹੈ। ਇੰਨ੍ਹਾਂ ਪੈਨਸ਼ਨਰਜ਼ ਵਿੱਚ 15,892 ਸ਼ਹਿਰੀ ਖੇਤਰ ਅਤੇ 74,912 ਪੇਂਡੂ
ਖੇਤਰ ਵਿੱਚ ਰਹਿਣ ਵਾਲੇ ਪੈਨਸ਼ਨਰਜ਼ ਸ਼ਾਮਲ ਹਨ। ਇਹ ਸਾਰਾ ਕੰਮ ਮਿਤੀ 16.05.2020 ਤੱਕ ਸਿਰਫ 6 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਮੁਕੰਮਲ
ਕੀਤਾ ਗਿਆ ਹੈ।

ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਦੱਸਿਆ ਕਿ ਇਹ ਸਚਮੁੱਚ ਬਹੁਤ ਹੀ ਮਿਹਨਤ ਵਾਲਾ ਕੰਮ ਸੀ ਜਿਸ ਨੂੰ ਸਮੂਹ
ਵੀਪੀਓਜ਼ ਅਤੇ ਬੀਸੀਜ਼ ਦੀ ਸਖਤ ਮਿਹਨਤ ਸਦਕਾ ਰਿਕਾਰਡ ਸਮੇਂ ਅੰਦਰ ਮੁਕੰਮਲ ਕਰਨਾ ਸੁਨਿਸਚਿਤ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸਟਾਫ ਦੇ
ਇਸ ਪ੍ਰਸ਼ੰਸਾਯੋਗ ਕੰਮ ਸਦਕਾ ਜਿਲ੍ਹਾ ਪੁਲਿਸ ਵੱਲੋਂ ਜਿਲ੍ਹਾ ਲੀਡ ਬੈਂਕ ਮੈਨੇਜਰ ਸਮੇਤ ਸਮੂਹ ਸਟਾਫ ਨੂੰ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਆ ਗਿਆ ਹੈ।

NO COMMENTS