*ਪੁਲਿਸ ਵਿਭਾਗ ਦੇ ਅਫ਼ਸਰਾਂ ਦੀ ਤਿੱਕੜੀ ਨੇ ਜਿੱਤਿਆ ਬੁਢਲਾਡੇ ਦੇ ਲੋਕਾਂ ਦਾ ਦਿਲ,ਲੋਕ ਹੋਏ ਬਹੁਤ ਖੁਸ਼*

0
567

ਬੁਢਲਾਡਾ 8 ਮਈ (ਸਾਰਾ ਯਹਾਂ/ਅਮਨ ਮਹਿਤਾ): ਅਕਸਰ ਲੋਕਾ ਨੂੰ ਪ੍ਰਸ਼ਾਸ਼ਨ ਨਾਲ ਕੋਈ ਨਾ ਕੋਈ ਸਿਕਵਾ ਰਹਿੰਦਾ ਹੈ ਉਹ ਵੀ ਖਾਸ ਕਰਕੇ ਪੁਲਿਸ ਪ੍ਰਸ਼ਾਸ਼ਨ ਤੋ ਲੋਕ ਕਦੇ ਵੀ ਖੁਸ਼ ਨਹੀ ਹੁੰਦੇ ਪਰ ਬੁਢਲਾਡਾ ਚ ਕੁਝ ਮਹੀਨਿਆਂ ਤੋਂ ਜੋ ਪੁਲਸ ਪ੍ਰਸ਼ਾਸਨ ਦੇ ਤਿੰਨ ਆਲ੍ਹਾ ਅਧਿਕਾਰੀ ਆਪਣਾ ਕਾਰਜ ਕਰ ਰਹੇ ਹਨ ਉਨ੍ਹਾਂ ਤੋਂ ਬਹੁਤ ਗਿਣਤੀ ਅਤੇ ਇਨਸਾਫ਼ਪਸੰਦ ਲੋਕ ਬਹੁਤ ਖੁਸ਼ ਹਨ। ਹਲਕੇ ਦੇ ਨੋਡਲ ਅਫਸਰ ਅੈਸ ਪੀ ਸਤਨਾਮ ਸਿੰਘ, ਡੀ ਅੈਸ ਪੀ ਪ੍ਰਭਜੋਤ ਕੋਰ ਬੇਲਾ ਅਤੇ ਅੈਸ ਅੈਚ ਓ ਸਿਟੀ ਸੁਰਜਨ ਸਿੰਘ ਦੀ ਪੁਲਿਸ ਕਾਰਗੁਜਾਰੀ ਸਲਾਘਾਯੋਗ ਹੈ। ਜੋ ਆਮ ਲੋਕਾ ਦੇ ਜਹਿਨ ਵਿੱਚ ਘਰ ਕਰ ਗਈ ਹੈ। ਇਹਨਾ ਤਿੰਨਾ ਆਲਾ ਅਫਸਰਾ ਨੇ ਲੁੱਟਾ ਖੋਹਾ, ਕਤਲ ਅਤੇ ਨਸ਼ੇ ਦੇ ਤਸਕਰਾ ਵਰਗੇ ਮੁਲਜਮਾ ਨੂੰ ਸਮੇ ਸਿਰ ਕਾਬੂ ਕਰਕੇ ਪੁਲਿਸ ਦੀ ਸਹੀ ਕਾਰਜਸ਼ੈਲੀ ਸਲਾਘਾਯੋਗ ਹੋਣ ਕਾਰਨ ਲੋਕ ਪੁਲਿਸ ਨੂੰ ਸਹਿਯੋਗ ਦੇ ਰਹੇ ਹਨ। ਲੋਕਾ ਦੀਆ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕਾਰਜਸ਼ੈਲੀ ਨੇ ਲੋਕਾ ਨੂੰ ਪੁਲਿਸ ਦਾ ਸਹਿਯੋਗੀ ਬਣਾ ਦਿੱਤਾ ਹੈ। ਅੈਸ ਅੈਸ ਪੀ ਮਾਨਸਾ ਸੁਰਿੰਦਰ ਲਾਬਾ ਦੀ ਯੋਗ ਅਗਵਾਈ ਹੇਠ ਉਪਰੋਕਤ ਤਿੰਨੋ ਅਫਸਰ ਲੋਕਾ ਦੇ ਮਦਦਗਾਰ ਸਾਬਿਤ ਹੋ ਰਹੇ ਹਨ। ਕਰੋਨਾ ਮਹਾਮਾਰੀ ਦੇ ਵਧ ਰਹੇ ਪ੍ਰਕੋਪ ਤੋ ਲੋਕਾ ਨੂੰ ਬਚਾਉਣ ਲਈ ਆਮ ਜਨਤਾ ਨੂੰ ਪ੍ਰੇਰਿਤ ਕਰਨ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ ਤਾ ਜੋ ਕਰੋਨਾ ਦੀ ਵਧ ਰਹੀ ਮਹਾਮਾਰੀ ਦੀ ਚੈਨ ਨੂੰ ਤੋੜਦਿਆ ਕਰੋਨਾ ਤੇ ਫਤਿਹ ਪਾਈ ਜਾਵੇ। ਲੋਕਾ ਨੂੰ ਵੈਕਸੀਨੇਸ਼ਨ ਕਰਾਉਣ ਲਈ ਪ੍ਰੇਰਿਤ ਕਰ ਰਹੇ ਹਨ। ਉਥੇ ਪਿੰਡਾ ਵਿੱਚ ਨਸ਼ਿਆ ਦੇ ਖਿਲਾਫ ਨੋਜਵਾਨ ਵਰਗ ਨੂੰ ਪ੍ਰੇਰਿਤ ਕਰਦਿਆ ਸਮੇ ਸਮੇ ਸਿਰ ਨੁਕੜ ਮੀਟਿੰਗਾ ਵੀ ਲਾਹੇਵੰਦ ਸਾਬਤ ਹੋ ਰਹਿਆ ਹਨ। ਪਿੰਡਾ ਦੇ ਲੋਕ ਨਸ਼ਿਆ ਦੇ ਖਿਲਾਫ ਠਿਕਰੀ ਪਹਿਰੇ ਲਗਾਉਦੇ ਆਮ ਦੇਖੇ ਨਜਰ ਆ ਰਹੇ ਹਨ। ਸ਼ਹਿਰ ਦੇ ਹਰੇਕ ਵਾਰਡ ਵਿੱਚ ਕੋਸਲਰ ਦੀ ਅਗਵਾਈ ਹੇਠ ਕਰੋਨਾ ਮਹਾਮਾਰੀ ਦੇ ਇਤਿਆਤ ਦੀ ਪਾਲਣਾ ਵੈਕਸੀਨੇਸ਼ਨ ਲਈ ਕੈਪ, ਨਸੇ ਤਸਕਰਾ ਦੇ ਖਿਲਾਫ ਮੁਹਿੰਮ ਨੂੰ ਜਾਗਰੂਕ ਕਰਨ ਲਈ ਤਾਲਮੇਲ ਕਮੇਟੀਆ ਦਾ ਗਠਨ ਕੀਤਾ ਗਿਆ ਹੈ। ਹਰ ਮੁੱਦੇ ਹਰ ਸਮੁੱਸਿਆ ਤੇ ਤਿੰਨਕ ਅਫਸਰਾ ਨੇ ਪੈਨੀ ਨਜਰ ਰਖੀ ਹੋਈ ਹੈ। ਹੋਸਲਾ ਸਹਿਯੋਗ ਸੰਪਰਕ ਦਾ ਫਾਰਮੂਲਾ ਲੋਕਾ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਸ਼ਹਿਰ ਦੀਆ ਵਖ ਵਖ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਉਪਰੋਕਤ ਤਿੱਕੜੀ ਪੁਲਿਸ ਅਧਿਕਾਰੀਆ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇ।

NO COMMENTS