ਮਿਤੀ 04—07—2023.(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ):
ਸ੍ਰੀ ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਜਿਲਾ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪੁਲਿਸ ਪੈਨਸ਼ਨਰਜ ਐਸੀਸੀਏਸ਼ਨ ਜਿਲਾ ਮਾਨਸਾ ਦੇ ਦਫਤਰ ਦਾ ਨਵੀਨੀਕਰਨ ਕੀਤਾ ਗਿਆ ਹੈ। ਜਿਸਦਾ ਉਦਘਾਟਨ ਅੱਜ ਡਾ: ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ ਕੀਤਾ ਗਿਆ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਉਦਘਾਟਨ ਮੌਕੇ ਸ੍ਰੀ ਸੰਜੀਵ ਗੋਇਲ ਡੀ.ਐਸ.ਪੀ.(ਸ:ਡ) ਮਾਨਸਾ, ਸ੍ਰੀ ਲਵਪ੍ਰੀਤ ਸਿੰਘ ਡੀ.ਐਸ.ਪੀ (ਡੀ) ਮਾਨਸਾ ਅਤੇ ਐਸ.ਆਈ. ਦਲਜੀਤ ਸਿੰਘ ਮੁੱਖ ਅਫਸਰ ਥਾਣਾ ਸਿਟ 1 ਮਾਨਸਾ ਵੀ ਹਾਜ਼ਰ ਹੋਏ।
ਇਸ ਮੌਕੇ ਐਸ.ਐਸ.ਪੀ. ਮਾਨਸਾ ਜੀ ਵੱਲੋਂ ਕਿਹਾ ਗਿਆ ਕਿ ਰਿਟਾਇਰਡ ਪੁਲਿਸ ਮੁਲਾਜਮ ਵੀ ਮਹਿਕਮਾਂ ਪੁਲਿਸ ਦਾ ਇੱਕ ਅੰਗ ਹਨ। ਇਸ ਲਈ ਰਿਟਾਇਰਡ ਅਧਿਕਾਰੀਆਂ/ਕਰਮਚਾਰੀਆਂ ਨੂੰ ਮਹਿਕਮਾ ਪੁਲਿਸ ਨਾਲ ਸਬੰਧਤ ਜਾਂ ਕੋਈ ਘਰੇਲੂ/ਪਰਿਵਾਰਕ ਸਮੱਸਿਆਂ ਪੇਸ਼ ਆਉਦੀ ਹੈ ਤਾਂ ਉਹ ਕਿਸੇ ਵੀ ਸਮੇਂ ਉਹਨਾਂ ਦੇ ਧਿਆਨ ਵਿੱਚ ਲਿਆ ਸਕਦੇ ਹਨ, ਜਿਹਨਾਂ ਵੱਲੋਂ ਉਹਨਾਂ ਦੀ ਸਮੱਸਿਆਂ ਦਾ ਬਣਦਾ ਯੋਗ ਹੱਲ ਕੀਤਾ ਜਾਵੇਗਾ। ਜਿਹਨਾਂ ਵੱਲੋਂ ਕਰਾਈਮ ਨੂੰ ਕੰਟਰੋਲ ਕਰਨ ਅਤੇ ਨਸਿ਼ਆਂ ਦੀ ਨਾ—ਮੁਰਾਦ ਬਿਮਾਰੀ ਨੂੰ ਠੱਲ ਪਾਉਣ ਲਈ ਪੈਨਸ਼ਨਰਜ ਪਾਸੋਂ ਸਹਿਯੋਗ ਮੰਗਿਆ ਗਿਆ। ਅਖੀਰ ਵਿੱਚ ਸ੍ਰੀ ਗੁਰਚਰਨ ਸਿੰਘ ਮੰਦਰਾਂ (ਰਿਟਾ: ਇੰਸ:) ਪ੍ਰਧਾਨ ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਜਿਲਾ ਮਾਨਸਾ ਸਮੇਤ ਸਟਾਫ ਵੱਲੋਂ ਐਸ.ਐਸ.ਪੀ. ਮਾਨਸਾ ਅਤੇ ਆਏ ਹੋਏ ਸੀਨੀਅਰ ਅਫਸਰਾਨ ਦਾ ਧੰਨਵਾਦ ਕੀਤਾ ਗਿਆ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰੀ ਅਸ਼ੋਕ ਮੋਹਣ ਰਿਟਾ/ਡੀ.ਐਸ.ਪੀ. ਵਾਈਸ ਪ੍ਰਧਾਨ ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਪੰਜਾਬ, ਸ੍ਰੀ ਸੁਖਵਿੰਦਰ ਸਿੰਘ ਰਿਟਾ/ਡੀ.ਐਸ.ਪੀ. ਪ੍ਰਧਾਨ ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਜਿਲਾ ਪਟਿਆਲਾ, ਸ੍ਰੀ ਚੂਹੜ ਸਿੰਘ ਰਿਟਾ/ਡੀ.ਐਸ.ਪੀ. ਸਾਬਕਾ ਪ੍ਰਧਾਨ ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਜਿਲਾ ਮਾਨਸਾ, ਸ੍ਰੀ ਮੱਘਰ ਸਿੰਘ ਰਿਟਾ/ਡੀ.ਐਸ.ਪੀ. ਮੈਂਬਰ ਜਿਲਾ ਮਾਨਸਾ, ਸ੍ਰੀ ਸੁਖਦੇਵ ਸਿੰਘ ਕੁੱਤੀਵਾਲ ਰਿਟਾ/ਇੰਸ: ਮੁੱਖ ਸਲਾਹਕਾਰ ਮਾਨਸਾ, ਸ੍ਰੀ ਰਾਜਿੰਦਰ ਸਿੰਘ ਜੁਵਾਹਰਕੇ ਰਿਟਾ/ਇੰਸ: ਮੁੱਖ ਸਰਪ੍ਰ਼ਸਤ ਜਿਲਾ ਮਾਨਸਾ, ਸ੍ਰੀ ਰਾਮ ਸਿੰਘ ਅੱਕਾਂਵਾਲੀ ਰਿਟਾ/ਥਾਣੇ: ਜਿਲਾ ਮਾਨਸਾ, ਸ੍ਰੀ ਦਰਸ਼ਨ ਕੁਮਾਰ ਗੇਹਲੇ ਰਿਟਾ/ਥਾਣੇ: ਵਾਈਸ ਪ੍ਰਧਾਨ ਮਾਨਸਾ ਸਮੇਤ 200 ਦੇ ਕਰੀਬ ਰਿਟਾਇਰਡ ਪੁਲਿਸ ਕਰਮਚਾਰੀ ਹਾਜ਼ਰ ਸਨ।