*ਪੁਲਿਸ ਪੈਨਸ਼ਨਰਜ ਜਿਲਾ ਮਾਨਸਾ ਨੇ ਮਾਹਵਾਰੀ ਮੀਟਿੰਗ ਕਰਕੇ ਜਰੂਰੀ ਮਸਲਿਆ ਅਤੇ ਹੱਕੀ ਮੰਗਾਂ ਸਬੰਧੀ ਕੀਤੀ ਵਿਚਾਰ ਚਰਚਾ*

0
111

ਮਿਤੀ 04-12-2024. (ਸਾਰਾ ਯਹਾਂ/ਮੁੱਖ ਸੰਪਾਦਕ)

        ਅੱਜ ਮਿਤੀ 04-12-2024 ਨੂੰ ਪੁਲਿਸ ਪੈਨਸ਼ਨਰਜ ਦਫਤਰ ਵਿਖੇ ਜਿਲਾ ਇਕਾਈ ਮਾਨਸਾ ਦੀ ਮਹੀਨਾਵਾਰ ਮੀਟਿੰਗ ਹੋਈ। ਮੀਟਿੰਗ ਵਿੱਚ 70 ਦੇ  ਕਰੀਬ ਪੈਨਸ਼ਨਰਜ ਹਾਜ਼ਰ ਆਏ। ਸਟੇਜ ਸੈਕਟਰੀ ਦੀ ਡਿਊਟੀ ਸ਼੍ਰੀ ਅਮਰਜੀਤ ਸਿੰਘ ਭਾਈਰੂਪਾ ਜਨਰਲ ਸਕੱਤਰ ਨੇ ਬਾਖੂਬੀ ਨਿਭਾਈ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਸਬੰਧੀ ਜਾਣਕਾਰੀ ਦਿੱਤੀ।
  ਮੀਟਿੰਗ ਦੀ ਪ੍ਰਧਾਨਗੀ ਸਾਬਕਾ ਇੰਸ: ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਕੀਤੀ ਗਈ। ਜਿਹਨਾਂ ਵੱਲੋਂ ਸਭਾ ਵਿੱਚ ਨਵੇੰ ਆਏ 4 ਪੈਨਸ਼ਨਰਜ ਸਾਬਕਾ ਥਾਣੇਦਾਰ ਪਾਲਾ ਸਿੰਘ ਵਾਸੀ ਕੋਟ ਧਰਮੂ ਹਾਲ ਮਾਨਸਾ, ਸਾਬਕਾ ਥਾਣੇਦਾਰ ਅੰਮ੍ਰਿਤਪਾਲ ਵਾਸੀ ਮਾਨਸਾ, ਸਾਬਕਾ ਸ:ਥ: ਹਰਪਾਲ ਸਿੰਘ ਵਾਸੀ ਸਰਦੂਲਗੜ ਅਤੇ ਸਾਬਕਾ ਸ:ਥ: ਗੁਰਤੇਜ ਸਿੰਘ ਵਾਸੀ ਗਾਟਵਾਲੀ (ਬਠਿੰਡਾ) ਨੂੰ ਜੀ ਆਇਆ ਆਖਿਆ ਗਿਆ ਅਤੇ ਸਭਾ ਵੱਲੋਂ ਹਾਰ ਪਾ ਕੇ ਸਨਮਾਨਿਤ ਕਰਦੇ ਹੋਏ ਸੁਭ ਕਾਮਨਾਵਾਂ ਦਿੱਤੀਆ ਗਈਆ ਅਤੇ ਉਹਨਾਂ ਨੂੰ ਸਭਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ। 
  ਮੀਟਿੰਗ ਦੌਰਾਨ ਪ੍ਰਧਾਨ ਜੀ ਵੱਲੋਂ ਪੈਨਸ਼ਨਰਾਂ ਨੂੰ ਦੱਸਿਆ ਗਿਆ ਕਿ ਪੈਨਸ਼ਨਰ ਦਫਤਰ ਦੀ ਜਗਾਂ ਦੀ ਮੰਨਜੂਰੀ ਮਾਣਯੋਗ ਪੰਜਾਬ ਸਰਕਾਰ ਪਾਸੋਂ ਪ੍ਰਾਪਤ ਹੋ ਚੁੱਕੀ ਹੈ। ਇਸ ਲਈ ਸਾਰੇ ਹੀ ਪੈਨਸ਼ਨਰ ਸਾਥੀ ਵਧਾਈ ਦੇ ਹੱਕਦਾਰ ਹਨ। ਵੈਲਫੇਅਰ ਮੀਟਿੰਗ ਜੋ  ਡੀ.ਆਈ.ਜੀ. ਬਠਿੰਡਾ ਜੀ ਦੀ ਬਦਲੀ ਹੋਣ ਕਰਕੇ ਪੋਸਟਪੋਨ ਹੋਈ ਹੈ, ਜਿਸ ਦੀ  ਅਗਲੀ ਤਾਰੀਖ ਤੈਅ ਹੋਣ ਤੇ ਦੁਬਾਰਾ ਦੱਸਿਆ ਜਾਵੇਗਾ। ਜਿਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਮਹੀਨੇ ਦੇ ਤੀਜੇ ਐਤਵਾਰ ਬਜੁਰਗ ਦਿਵਸ (ਐਲਡਰਜ ਡੇ) ਮਨਾਉਣ  ਸਬੰਧੀ ਪਹਿਲਾ ਸੂਚਿਤ ਕਰ ਦਿੱਤਾ ਜਾਵੇਗਾ। ਇਸ ਲਈ ਇਸ ਮੌਕੇ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰ ਆਇਆ ਜਾਵੇ। ਪ੍ਰਧਾਨ ਵੱਲੋਂ ਇਹ ਵੀ ਦੱਸਿਆ ਗਿਆ ਕਿ  ਜਿਹਨਾਂ ਨੂੰ ਪੈਂਨਸ਼ਨ ਆਏ ਦੋ ਸਾਲ ਹੋ ਚੁੱਕੇ ਹਨ, ਪਰ ਐਲ.ਟੀ.ਸੀ. ਫਾਰਮ ਹਾਲੇ ਤੱਕ ਨਹੀ ਭਰਿਆ, ਉਹ ਫਾਰਮ ਭਰ ਕੇ ਬੈਂਕ ਵਿੱਚ ਤੁਰੰਤ ਜਮਾਂ ਕਰਵਾ ਦੇਣ।
   ਮੀਟਿੰਗ ਦੌਰਾਨ ਪੈਡਿੰਗ ਡੀ.ਏ.ਅਤੇ ਬਕਾਇਆ ਤੁਰੰਤ ਦੇਣ, ਪੇ-ਕਮਿਸ਼ਨ ਦੀ ਅਧੂਰੀ ਰਿਪੋਰਟ ਦੀ ਬਜਾਏ ਫੈਕਟਰ 2.59 ਅਨੁਸਾਰ ਪੈਂਨਸ਼ਨ ਤੁਰੰਤ ਰੀਵਾਇਜ ਕਰਕੇ ਲਾਗੂ ਕਰਨ, ਮੈਡੀਕਲ ਭੱਤੇ ਵਿੱਚ ਵਾਧਾ ਕਰਨ, ਪੈਨਸ਼ਨਰਾ ਨੂੰ 13ਵੀ. ਤਨਖਾਹ ਲਾਗੂ ਕਰਨ ਆਦਿ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਨ ਦੀ ਮੰਗ ਕੀਤੀ ਗਈ।
    ਇਸ ਤੋਂ ਇਲਾਵਾ ਰਾਮ ਸਿੰਘ ਅੱਕਾਂਵਾਲੀ ਸਕੱਤਰ ਵੱਲੋਂ ਮਾਣਯੋਗ ਹਾਈਕੋਰਟ ਵਿੱਚ ਪੈਨਸ਼ਨਰਾ ਅਤੇ ਮੁਲਾਜ਼ਮਾ ਦੇ ਹੱਕ ਵਿੱਚ ਚੱਲ ਰਹੀਆ ਰਿੱਟ ਪਟੀਸ਼ਨਾਂ ਅਤੇ ਆਏ ਫੈਸਲਿਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਜਿਹਨਾਂ ਵੱਲੋਂ ਕੰਪਿਊਟ ਪੈਨਸ਼ਨ ਦੀ ਕਟੌਤੀ ਅਤੇ ਪੈਡਿੰਗ ਡੀ.ਏ ਬਾਰੇ ਵੀ ਜਾਣੂ ਕਰਾਇਆ ਗਿਆ। ਜਿਹਨਾਂ ਨੇ ਦੱਸਿਆ ਕਿ ਮਾਣਯੋਗ ਹਾਈਕੋਰਟ ਚੰਡੀਗੜ੍ਹ ਵਿੱਚ ਰੋਜਾਨਾਂ ਲੱਗੇ ਕੇਸਾ ਦੀ ਪੈਰਵਾਈ ਲਈ ਪਹਿਲਾਂ ਪੁਲਿਸ ਲਾਈਨ ਵਿੱਚੋਂ ਇੱਕ ਬੱਸ ਜਾਂਦੀ ਸੀ ਜਿਸਦੇ ਹੁਣ ਬੰਦ ਹੋਣ ਕਰਕੇ ਮੁਲਜ਼ਮਾਂ ਨੂੰ ਵੱਡੀ ਸਮੱਸਿਆ ਪੇਸ਼ ਆ ਰਹੀ ਹੈ, ਜਿਸ ਨੂੰ ਤੁਰੰਤ ਚਲਾਏ ਜਾਣ ਦੀ ਬੇਨਤੀ ਕੀਤੀ ਗਈ। ਬਲਵੰਤ ਸਿੰਘ ਭੀਖੀ ਵੱਲੋਂ ਪੈਨਸ਼ਨਰਜ ਐਸੋਸੀਏਸ਼ਨ ਦੇ ਫੈਸਲਿਆਂ ਤੇ ਹੱਕੀ ਮੰਗਾਂ ਦੀ ਪੁਰਜੋਰ ਤਾਇਦ ਕੀਤੀ ਗਈ। ਸਾਰੇ ਪੈਨਸ਼ਨਰ ਸਾਥੀਆ ਵੱਲੋਂ ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੇ ਸ਼ਲਾਘਾਯੋਗ ਕਾਰਜਾਂ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਨਰੋਤਮ ਸਿੰਘ, ਸੁਖਦੇਵ ਸਿੰਘ ਕੁੱਤੀਵਾਲ, ਪ੍ਰੀਤਮ ਸਿੰਘ ਬੁਢਲਾਡਾ, ਫਲੇਲ ਸਿੰਘ, ਗੁਰਪਿਆਰ ਸਿੰਘ ਆਦਿ ਵੱਲੋਂ ਮੀਟਿੰਗ ਵਿੱਚ ਹਾਜ਼ਰ ਆਏ ਸਾਰੇ ਪੈਨਸ਼ਨਰ ਸਾਥੀਆ ਦਾ ਧੰਨਵਾਦ ਕੀਤਾ ਗਿਆ।

NO COMMENTS