*ਪੁਲਿਸ ਪੈਨਸ਼ਨਰਜ ਜਿਲਾ ਮਾਨਸਾ ਨੇ ਮਾਹਵਾਰੀ ਮੀਟਿੰਗ ਕਰਕੇ ਹੱਕੀ ਮੰਗਾਂ ਤੁਰੰਤ ਮੰਨਣ ਲਈ ਸਰਕਾਰ ਪਾਸੋਂ ਕੀਤੀ ਮੰਗ*

0
187

ਮਿਤੀ 04-11-2024.(ਸਾਰਾ ਯਹਾਂ/ਮੁੱਖ ਸੰਪਾਦਕ)

        ਅੱਜ ਮਿਤੀ 04-11-2024 ਨੂੰ ਪੁਲਿਸ ਪੈਨਸ਼ਨਰਜ ਦਫਤਰ ਵਿਖੇ ਜਿਲਾ ਇਕਾਈ ਮਾਨਸਾ ਦੀ ਮਹੀਨਾਵਾਰ ਮੀਟਿੰਗ ਹੋਈ। ਮੀਟਿੰਗ ਵਿੱਚ 100 ਦੇ  ਕਰੀਬ ਪੈਨਸ਼ਨਰਜ ਹਾਜ਼ਰ ਆਏ। ਸਟੇਜ ਸੈਕਟਰੀ ਦੀ ਡਿਊਟੀ ਸ਼੍ਰੀ ਅਮਰਜੀਤ ਸਿੰਘ ਭਾਈਰੂਪਾ ਜਨਰਲ ਸਕੱਤਰ ਨੇ ਬਾਖੂਬੀ ਨਿਭਾਈ।
  ਮੀਟਿੰਗ ਦੀ ਪ੍ਰਧਾਨਗੀ ਸਾਬਕਾ ਇੰਸ: ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਕੀਤੀ ਗਈ। ਜਿਹਨਾਂ ਵੱਲੋਂ ਸੁੱਖ-ਸਾਂਤੀ ਨਾਲ ਲੰਘੇ ਸਾਡੇ ਮਾਣਮੱਤੇ ਤਿਉਹਾਰ ਦਿਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀ ਮੁਬਾਰਕਬਾਦ ਦਿੱਤੀ ਗਈ ਅਤੇ ਪੈਨਸ਼ਨਰਾਂ ਲਈ ਚਾਹ ਪਾਰਟੀ ਦਾ ਪ੍ਰਬੰਧ ਕੀਤਾ ਗਿਆ।
 ਸਭਾ ਵਿੱਚ ਨਵੇੰ ਆਏ 8 ਪੈਨਸ਼ਨਰਜ ਸਾਬਕਾ ਇੰਸ ਜਸਵੀਰ ਸਿੰਘ, ਥਾਣੇ ਸਮਸ਼ੇਰ ਸਿੰਘ ਕੁਲਰੀਆਂ, ਥਾਣੇ ਬਲਜੀਤ ਸਿੰਘ ਜੁਟਾਣਾ ਖੁਰਦ, ਸ:ਥ:ਸੁਰਜੀਤ ਸਿੰਘ ਹਾਂਸਪੁਰ, ਸ:ਥ: ਪੂਰਨ ਸਿੰਘ ਫਫੜੇ ਭਾਈਕੇ, ਸਥ:ਭੀਮ ਸੈਨ ਭੀਖੀ, ਸਥ:ਅਮਰੀਕ ਸਿੰਘ,

ਸ:ਥ: ਰਣਧੀਰ ਸਿੰਘ ਵਾਸੀ ਫਫੜੇ ਭਾਈਕੇ ਨੂੰ ਜੀ ਆਇਆ ਆਖਿਆ ਗਿਆ ਅਤੇ ਸਭਾ ਦੀ ਮੈਂਬਰਸ਼ਿਪ ਜਾਰੀ ਕੀਤੀ ਗਈ। ਇਸੇ ਤਰਾ ਸਾਬਕਾ ਸਥ: ਦਾਤਾ ਰਾਮ ਵਾਸੀ ਫੂਸ ਮੰਡੀ ਨੂੰ ਪਿੰਡ ਦਾ ਸਰਪੰਚ ਚੁਣੇ ਜਾਣ ਤੇ ਸਭਾ ਵੱਲੋਂ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਸੁਭ ਕਾਮਨਾਵਾਂ ਦਿੱਤੀਆ ਗਈਆ।
ਮੀਟਿੰਗ ਦੌਰਾਨ ਪ੍ਰਧਾਨ ਜੀ ਵੱਲੋਂ ਪੈਨਸ਼ਨਰਾਂ ਨੂੰ ਦੱਸਿਆ ਗਿਆ ਕਿ ਉਹ ਲਾਈਫ ਸਰਟੀਫਿਕੇਟ
ਭਰ ਕੇ ਸਬੰਧਤ ਬੈਂਕ ਵਿੱਚ ਤੁਰੰਤ ਜਮਾਂ ਕਰਾਉਣ, ਜਿਹਨਾਂ ਨੂੰ ਪੈਂਨਸ਼ਨ ਆਏ ਦੋ ਸਾਲ ਹੋ ਚੁੱਕੇ ਹਨ, ਐਲ.ਟੀ.ਸੀ. ਫਾਰਮ ਭਰ ਕੇ ਬੈਂਕ ਵਿੱਚ ਜਮਾਂ ਕਰਾਉਣ ਅਤੇ ਜਿਹਨਾਂ ਪੈਨਸ਼ਨਰਾਂ ਦਾ ਟੈਕਸ ਕੱਟਿਆ ਜਾ ਰਿਹਾ ਹੈ, ਉਹ ਪੈਨਕਾਰਡ ਅਤੇ ਆਧਾਰ ਕਾਰਡ ਦਾ ਲਿੰਕ ਕਰਵਾ ਦੇਣ।
ਮੀਟਿੰਗ ਦੌਰਾਨ ਵਿਚਾਰ ਹੋਇਆ ਕਿ ਪੰਜਾਬ ਸਰਕਾਰ ਨੇ ਹੁਣ 4% ਦੇ ਹਿਸਾਬ ਨਾਲ 42% ਡੀ.ਏ. ਕੀਤਾ ਹੈ,ਜਦੋਕਿ ਕੇਂਦਰ ਸਰਕਾਰ ਅਤੇ ਗੁਆਂਢੀ ਸੂਬਿਆਂ ਵੱਲੋਂ 53% ਹੋ ਚੁੱਕਾ ਹੈ,ਜੋ ਪੰਜਾਬ ਸਰਕਾਰ ਦੇ ਕਰਮਚਾਰੀਆਂ/ਪੈਨਸ਼ਨਰਜ ਨਾਲ ਬੇਇੰਨਸਾਫੀ ਹੈ ਅਤੇ ਨਾ ਹੀ ਸਰਕਾਰ ਵੱਲੋਂ ਬਕਾਇਆ ਦਿੱਤਾ ਜਾ ਰਿਹਾ ਹੈ, ਜਦੋਕਿ ਮਾਨਯੋਗ ਅਦਾਲਤਾਂ ਵੱਲੋਂ ਵੀ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲੇ ਆ ਚੁੱਕੇ ਹਨ, ਇਸ ਲਈ ਪੈਡਿੰਗ ਡੀ.ਏ.ਅਤੇ ਬਕਾਇਆ ਤੁਰੰਤ ਦੇਣ, ਪੇ-ਕਮਿਸ਼ਨ ਦੀ ਅਧੂਰੀ ਰਿਪੋਰਟ ਦੀ ਬਜਾਏ ਫੈਕਟਰ 2.59 ਅਨੁਸਾਰ ਪੈਂਨਸ਼ਨ ਤੁਰੰਤ ਰੀਵਾਇਜ ਕਰਕੇ ਲਾਗੂ ਕਰਨ, ਮੈਡੀਕਲ ਭੱਤੇ ਵਿੱਚ ਵਾਧਾ ਕਰਨ, ਪੈਨਸ਼ਨਰਾ ਨੂੰ 13ਵੀ. ਤਨਖਾਹ ਲਾਗੂ ਕਰਨ ਆਦਿ ਹੱਕੀ ਮੰਗਾਂ ਨੂੰ ਤੁਰੰਤ ਪ੍ਰਵਾਨ ਕਰਨ ਦੀ ਮੰਗ ਕੀਤੀ ਗਈ।
ਇਸ ਤੋਂ ਇਲਾਵਾ ਰਾਮ ਸਿੰਘ ਅੱਕਾਂਵਾਲੀ ਸਕੱਤਰ, ਸੁਖਦੇਵ ਸਿੰਘ ਕੁੱਤੀਵਾਲ, ਗੁਰਜੰਟ ਸਿੰਘ ਫੱਤਾ ਮਾਲੋਕਾ, ਦਰਸ਼ਨ ਸਿੰਘ ਦਿਆਲਪੁਰਾ, ਗੁਰਲਾਲ ਸਿੰਘ ਬੁਢਲਾਡਾ, ਪ੍ਰੀਤਮ ਸਿੰਘ ਬੁਢਲਾਡਾ, ਸੁਰਜੀਤ ਰਾਜ ਮਾਨਸਾ, ਹਰਜਿੰਦਰ ਸਿੰਘ ਭੀਖੀ, ਸੁਰਜੀਤ ਰਾਜ, ਫਲੇਲ ਸਿੰਘ, ਦਰਸ਼ਨ ਕੁਮਾਰ ਗੇਹਲੇ ਆਦਿ ਬੁਲਾਰਿਆਂ ਵੱਲੋਂ ਪੈਨਸ਼ਨਰਜ ਦੇ ਵੈਲਫੇਅਰ ਨਾਲ ਸਬੰਧਤ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ।

NO COMMENTS