*ਪੁਲਿਸ ਪੈਨਸ਼ਨਰਜ ਐਸੋਸੀਏਸ਼ਨ ਜਿਲਾ ਮਾਨਸਾ ਦੀ ਮਾਹਵਾਰੀ ਇਕੱਤਰਤਾ ਹੋਈ*

0
31

ਮਿਤੀ 04-10-2024. (ਸਾਰਾ ਯਹਾਂ/ਮੁੱਖ ਸੰਪਾਦਕ)

        ਅੱਜ ਮਿਤੀ 04-10-2024 ਨੂੰ ਪੁਲਿਸ ਪੈਨਸ਼ਨਰਜ ਦਫਤਰ ਵਿਖੇ ਜਿਲਾ ਇਕਾਈ ਮਾਨਸਾ ਦੀ ਮਹੀਨਾਵਾਰ ਮੀਟਿੰਗ ਹੋਈ।  ਜਿਸਦੀ ਪ੍ਰਧਾਨਗੀ ਸਾਬਕਾ ਇੰਸ: ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਨਿਭਾਈ ਗਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਬੀਤੇ ਦਿਨੀਂ ਸਵਰਗਵਾਸ ਹੋਏ ਪੈਨਸ਼ਨਰਾਂ ਕੁਲਦੀਪ ਸਿੰਘ ਵਾਸੀ ਦਸੌਧੀਆ ਅਤੇ ਬਸੰਤ ਸਿੰਘ ਵਾਸੀ ਮੂਸਾ ਦੀ ਬੇ-ਵਕਤੀ ਮੌਤ ਸਬੰਧੀ ਦੁੱਖ ਪ੍ਰਗਟ ਕੀਤਾ ਗਿਆ ਅਤੇ ਹਾਜ਼ਰੀਨ ਵੱਲੋਂ ਖੜੇ ਹੋ ਕੇ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੇ ਸਾਥੀਆ ਨੂੰ ਸ਼ਰਧਾਂਜਲੀ ਭੇੰਟ ਕੀਤੀ ਗਈ। 
ਇਸ ਤੋਂ ਬਾਅਦ ਸਭਾ ਵਿੱਚ ਨਵੇੰ ਆਏ ਪੈਨਸ਼ਨਰ ਸਾਬਕਾ ਇੰਸ: ਗੰਗਾਂ ਰਾਮ ਦੇ ਗਲ ਵਿੱਚ ਫੁੱਲਾਂ ਦਾ ਹਾਰ ਪਾ ਕੇ ਸਨਮਾਨਿਤ ਕਰਦੇ ਹੋਏ ਜੀ ਆਇਆ ਆਖਿਆ ਗਿਆ ਅਤੇ ਉਸਨੂੰ ਖੁਸ਼ਹਾਲ ਤੇ ਤੰਦਰੁਸਤ ਜੀਵਨ ਜਿਊਣ  ਲਈ ਸੁਭ-ਕਾਮਨਾਵਾਂ ਦਿੱਤੀਆ ਗਈਆ। 
  ਮੀਟਿੰਗ ਦੌਰਾਨ ਸਾਬਕਾ ਇੰਸ: ਚੰਨਣ ਸਿੰਘ, ਰਾਜਿੰਦਰ ਸਿੰਘ ਜੁਵਾਹਰਕੇ, ਬੂਟਾ ਸਿੰਘ, ਦਰਸ਼ਨ ਕੁਮਾਰ ਗੇਹਲੇ, ਗੁਰਨਾਮ ਸਿੰਘ ਅਤੇ ਬੰਤ ਸਿੰਘ ਫੂਲਪੁਰੀ ਆਦਿ ਨੇ ਪੈਨਸ਼ਨਰਜ ਦੇ ਵੈਲਫੇਅਰ ਨਾਲ ਸਬੰਧਤ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
   ਮੀਟਿੰਗ ਦੌਰਾਨ ਪ੍ਰਧਾਨ ਵੱਲੋਂ ਸਾਰੇ ਪੈਨਸ਼ਨਰਜ ਨੂੰ ਦੱਸਿਆ ਗਿਆ ਕਿ ਕੰਪਿਊਟ ਪੈਨਸ਼ਨ ਸਬੰਧੀ ਮਾਣਯੋਗ ਹਾਈਕੋਰਟ ਵੱਲੋਂ ਆਏ ਫੈਸਲੇ ਅਨੁਸਾਰ ਹੁਣ 12 ਸਾਲ ਤੋਂ ਬਾਅਦ ਇਸਦੀ ਕਿਸਤ ਨਹੀ ਕੱਟੀ ਜਾਵੇਗੀ।ਇਸ ਤੋਂ ਇਲਾਵਾ ਜਿਹੜੇ ਕਰਮਚਾਰੀ ਸਾਲਾਨਾ ਇੰਕਰੀਮੈਂਟ ਲਈ ਸਾਲ ਪੂਰਾ ਹੋਣ ਤੋਂ ਪਹਿਲਾ ਪੈਨਸ਼ਨ ਹੋ ਚੁੱਕੇ ਹਨ, ਹੁਣ ਉਹ ਵੀ ਸਾਲਾਨਾ ਇੰਕਰੀਮੈਂਟ ਲੈਣ ਦੇ ਹੱਕਦਾਰ ਹਨ। ਇਸ ਲਈ ਉਹ ਪੈਨਸ਼ਨਰ ਆਪਣੀਆ ਦਰਖਾਸਤਾ ਸਬੰਧਤ ਸੀ.ਆਰ.ਸੀ. ਬ੍ਰਾਂਚ ਵਿੱਚ ਦੇ ਸਕਦੇ ਹਨ। ਪ੍ਰਧਾਨ ਵੱਲੋਂ ਸਾਰੇ ਪੈਨਸ਼ਨਰਾਂ ਨੂੰ ਬੇਨਤੀ ਕੀਤੀ ਗਈ ਕਿ ਮੰਗਾਂ ਸਬੰਧੀ ਲੱਗਦੇ ਧਰਨਿਆ,ਰੈਲੀਆਂ, ਮੁਜਾਹਰਿਆ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਇਆ ਜਾਵੇ।

ਮੀਟਿੰਗ ਦੌਰਾਨ ਮਾਨਯੋਗ ਪੰਜਾਬ ਸਰਕਾਰ ਨੂੰ ਪੈਡਿੰਗ ਡੀ.ਏ. ਤੁਰੰਤ ਦੇਣ, ਪੇ-ਕਮਿਸ਼ਨ ਦੀ ਅਧੂਰੀ ਰਿਪੋਰਟ ਦੀ ਬਜਾਏ ਫੈਕਟਰ 2.59 ਅਨੁਸਾਰ ਪੈਂਨਸ਼ਨ ਤੁਰੰਤ ਰੀਵਾਇਜ ਕਰਕੇ ਲਾਗੂ ਕਰਨ, ਮੈਡੀਕਲ ਭੱਤਾ 2000/-ਰੁਪਏ ਕਰਨ ਆਦਿ ਮੰਗਾਂ ਨੂੰ ਪ੍ਰਵਾਨ ਕਰਨ ਦੀ ਮੰਗ ਕੀਤੀ ਗਈ।
ਅਖੀਰ ਵਿੱਚ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ ਵੱਲੋਂ ਅੱਜ ਦੀ ਮੀਟਿੰਗ ਵਿੱਚ 80 ਤੋਂ ਵੱਧ ਹਾਜ਼ਰ ਆਏ ਸਾਰੇ ਹੀ ਸਤਿਕਾਰਯੋਗ ਅਹੁਦੇਦਾਰਾਂ ਅਤੇ ਮੈਬਰਾਂ ਦਾ ਧੰਨਵਾਦ ਕੀਤਾ ਗਿਆ।

NO COMMENTS