*ਪੁਲਿਸ ਪੈਨਸ਼ਨਰਜ ਇਕਾਈ ਨੇ ਗੁਰੂ ਦਾ ਓਟ ਆਸਰਾ ਲੈਂਦਿਆ ਨਵੇਂ ਵਰ੍ਹੇ ਨੂੰ ਜੀ ਆਇਆ ਆਖਿਆ*

0
108

ਮਿਤੀ 04-01-2025.(ਸਾਰਾ ਯਹਾਂ/ਮੁੱਖ ਸੰਪਾਦਕ)

       ਸੰਸਥਾਂ ਨੇ ਨਵੇਂ ਸਾਲ ਦੀ ਪਹਿਲੀ ਮੀਟਿੰਗ ਦੀ ਆਰੰਭਤਾ ਤੋਂ ਪਹਿਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆ ਸੰਸਥਾਂ ਦੇ ਦਫਤਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਭੋਗ ਪਾਏ ਗਏ। ਪਾਠ ਦੀ ਸੇਵਾ ਸੰਸਥਾਂ ਦੇ ਮੈਂਬਰ ਸਾਬਕਾ ਸ:ਥ: ਨਰੋਤਮ ਸਿੰਘ ਵੱਲੋਂ ਖੁਸ਼ੀ ਨਾਲ ਕੀਤੀ ਗਈ।

ਇਸ ਮੌਕੇ ਸੰਸਥਾਂ ਦੇ ਸਮੁੱਚੇ ਮੈਂਬਰਾਂ ਤੋਂ ਇਲਾਵਾ ਸ਼੍ਰੀ ਬੂਟਾ ਸਿੰਘ ਉਪ ਕਪਤਾਨ ਪੁਲਿਸ(ਸ:ਡ:)ਮਾਨਸਾ, ਇੰਸਪੈਕਟਰ ਬੇਅੰਤ ਕੌਰ ਮੁੱਖ ਅਫਸਰ ਥਾਣਾ ਸਿਟੀ-1ਮਾਨਸਾ, ਥਾਣੇਦਾਰ ਭਗਵੰਤ ਸਿੰਘ ਇੰਚਾਰਜ ਸਿਟੀ ਟ੍ਰੈਫਿਕ ਮਾਨਸਾ ਨੇ ਨਤਮਸਤਕ ਹੋ ਕੇ ਮੱਥਾ ਟੇਕਿਆ। ਗ੍ਰੰਥੀ ਸਿੰਘ ਵੱਲੋਂ ਭੋਗ ਉਪਰੰਤ ਨਵੇਂ ਵਰ੍ਹੇ ਦੀ ਆਮਦ ਉਪਰੰਤ ਸੰਸਥਾਂ ਦੀ ਚੜ੍ਹਦੀ ਕਲਾਂ, ਸੁੱਖ-ਸ਼ਾਤੀ
ਤੰਦਰੁਸਤੀ ਦੀ ਅਰਦਾਸ ਕੀਤੀ ਗਈ। ਫਿਰ ਗੁਰੂ ਕੀ ਦੇਗ ਵਰਤਾਈ ਗਈ ਅਤੇ ਚਾਹ-ਪਾਣੀ ਦਾ ਲੰਗਰ ਛਕਾਇਆ ਗਿਆ।
ਇਸ ਤੋਂ ਬਾਅਦ ਮੀਟਿੰਗ ਦੀ ਆਰੰਭਤਾ ਹੋਈ। ਜਿਸ ਦੀ ਪ੍ਰਧਾਨਗੀ ਸਾਬਕਾ ਇੰਸ: ਗੁਰਚਰਨ ਸਿੰਘ ਮੰਦਰਾਂ ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਕੀਤੀ ਗਈ। ਜਿਹਨਾਂ ਵੱਲੋਂ ਸੁੱਖ-ਸਾਂਤੀ ਨਾਲ ਲੰਘੇ ਸਾਲ-2024 ਨੂੰ ਅਲਵਿਦਾ ਕਹਿੰਦੇ ਹੋਏ ਨਵੇਂ ਵਰ੍ਹੇ-2025 ਦੀ ਸਾਰੇ ਸਾਥੀਆ ਨੂੰ ਵਧਾਈ ਦਿੱਤੀ ਗਈ।
ਸਭਾ ਵਿੱਚ ਨਵੇੰ ਆਏ ਪੈਨਸ਼ਨਰ ਸਾਬਕਾ ਇੰਸਪੈਕਟਰ ਬਲਦੇਵ ਸਿੰਘ ਦੇ ਹਾਰ ਪਾ ਕੇ ਜੀ ਆਇਆ ਆਖਿਆ ਗਿਆ ਅਤੇ ਸਭਾ ਦੀ ਮੈਂਬਰਸ਼ਿਪ ਜਾਰੀ ਕਰਦਿਆ ਉਸਨੂੰ ਖੁਸ਼ਹਾਲ ਜੀਵਨ ਜਿਊਣ ਲਈ ਸੁਭਕਾਮਨਾਵਾਂ ਦਿੱਤੀਆ ਗਈਆ।


ਮੀਟਿੰਗ ਦੌਰਾਨ ਪ੍ਰਧਾਨ ਜੀ ਵੱਲੋਂ ਸਾਰੇ ਪੈਨਸ਼ਨਰਾਂ ਨੂੰ ਕੋਈ ਦੁੱਖ ਤਕਲੀਫ, ਸਮੱਸਿਆ ਅਤੇ ਕੰਮਕਾਜ ਸਬੰਧੀ ਪੁੱਛਿਆ ਗਿਆ। ਫਿਰ ਦੱਸਿਆ ਗਿਆ ਕਿ ਸੰਸਥਾਂ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਜੋ ਦੋ ਸਾਲਾਂ ਲਈ ਹੁੰਦੀ ਹੈ, ਜਿਸਦੀ ਮਿਆਦ ਮਿਤੀ 22-01-2025 ਨੂੰ ਪੂਰੀ ਹੋਣ ਕਰਕੇ ਸਟੇਟ ਬਾਡੀ ਪ੍ਰਧਾਨ ਜੀ ਵੱਲੋਂ ਨਵੀਂ ਕਮੇਟੀ ਦੀ ਚੋਣ ਲਈ ਲਿਖਤੀ ਪੱਤਰ ਭੇਜਿਆ ਗਿਆ ਹੈ। ਨਵੀਂ ਕਮੇਟੀ ਦੀ ਚੋਣ ਮਿਤੀ 18-01-2025 ਨੂੰ ਹੋਵੇਗੀ। ਉਮੀਦਵਾਰਾਂ ਦੇ ਨੋਮੀਨੇਸ਼ਨ ਫਾਰਮ ਮਿਤੀ 11-01-2025 ਨੂੰ ਸੁਭਾ 10.30AM ਤੋਂ 12.00 ਵਜੇ ਦੁਪਹਿਰ ਤੱਕ ਪ੍ਰਾਪਤ ਕੀਤੇ ਜਾਣਗੇ, ਜੋ ਕਿ ਉਸੇ ਦਿਨ ਦੁਪਹਿਰ 12.30 ਵਜੇ ਤੱਕ ਵਾਪਸ ਲਏ ਜਾ ਸਕਣਗੇ। ਵੋਟਾ ਦਾ ਸਮਾਂ 18-01-2025 ਨੂੰ ਸੁਭਾ 10.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਹੋਵੇਗਾ। ਪ੍ਰਧਾਨ ਵੱਲੋਂ ਸਮੂਹ ਪੈਨਸ਼ਨਰ ਸਾਥੀਆ ਨੂੰ ਪਾਰਦਰਸ਼ੀ ਢੰਗ ਨਾਲ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ।

NO COMMENTS