*ਪੁਲਿਸ ਪੈਨਸ਼ਨਰਜ਼ ਜਿਲ੍ਹਾ ਇਕਾਈ ਮਾਨਸਾ ਦੀ ਹੋਈ ਮਹੀਨਾਵਾਰ ਮੀਟਿੰਗ*

0
114

ਮਾਨਸਾ, 10 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੁਲਿਸ ਪੈਨਸ਼ਨਰਜ਼ ਦਫਤਰ ਵਿਖੇ ਜਿਲ੍ਹਾ ਇਕਾਈ ਮਾਨਸਾ ਦੀ ਮਹੀਨਾਵਾਰ ਮੀਟਿੰਗ ਹੋਈ।  ਮੀਟਿੰਗ ਦੀ ਪ੍ਰਧਾਨਗੀ ਸਾਬਕਾ ਇੰਸ: ਗੁਰਚਰਨ ਸਿੰਘ ਮੰਦਰਾਂ, ਪ੍ਰਧਾਨ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਮਾਨਸਾ ਵੱਲੋਂ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਸਭਾ ਵਿੱਚ ਨਵੇੰ ਆਏ 6 ਪੈਨਸ਼ਨਰਾਂ ਇੰਸ: ਗੁਰਦਰਸ਼ਨ ਸਿੰਘ ਮਾਨ ਬੁਢਲਾਡਾ, ASI ਬਲਵੰਤ ਸਿੰਘ ਭੀਖੀ, ASI ਬਲਵਿੰਦਰ ਸਿੰਘ ਮਾਨਸਾ, ASI ਰਾਮ ਪ੍ਰਕਾਸ਼ ਭੰਮੇ ਕਲਾਂ, ASI ਵਰਿੰਦਰ ਕੁਮਾਰ ਮਾਨਸਾ ਅਤੇ ਹੌਲਦਾਰ ਕੁਲਦੀਪ ਸਿੰਘ ਦਸੌਧੀਆ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕਰਦੇ ਹੋਏ ਜੀ ਆਇਆ ਆਖਿਆ ਗਿਆ ਅਤੇ ਉਹਨਾਂ ਨੂੰ ਖੁਸ਼ਹਾਲ ਤੇ ਤੰਦਰੁਸਤ ਜੀਵਨ ਜਿਊਣ  ਲਈ ਸੁਭ-ਕਾਮਨਾਵਾਂ ਦਿੱਤੀਆ ਗਈਆ। 

ਮੀਟਿੰਗ ਦੀ ਕਾਰਵਾਈ ਸੁਰੂ ਕਰਦੇ ਹੋਏ ਸਭਾ ਦੀ ਬਿਲਡਿੰਗ ਦੇ ਕੀਤੇ ਨਵੀਨੀਕਰਨ ਅਤੇ ਆਏ ਖਰਚੇ ਬਾਰੇ ਜਾਣਕਾਰੀ ਦਿੱਤੀ ਗਈ। ਇਹ ਵੀ ਦੱਸਿਆ ਗਿਆ ਕਿ ਇਸ ਬਿਲਡਿੰਗ ਦੀ ਅਲਾਟਮੈਂਟ ਪੁਲਿਸ ਪੈਨਸ਼ਨਰ ਇਕਾਈ ਮਾਨਸਾ ਦੇ ਨਾਮ ਕਰਨ ਸਬੰਧੀ ਐਸ.ਐਸ.ਪੀ. ਸਾਹਿਬ ਮਾਨਸਾ ਵੱਲੋਂ ਰਿਪੋਰਟ ਮਾਨਯੋਗ ਡੀ.ਜੀ.ਪੀ.ਸਾਹਿਬ ਪਾਸ ਭੇਜੀ ਜਾ ਚੁੱਕੀ ਹੈ।

ਮਿਤੀ 12-06-2024 ਨੂੰ ਜਿਲ੍ਹਾ ਤਰਨਤਾਰਨ ਵਿਖੇ ਸਟੇਟ ਬਾਡੀ ਦੀ ਹੋਈ ਮੀਟਿੰਗ ਵਿੱਚ ਉਠਾਏ ਗਏ ਨੁਕਤਿਆ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਮੁਲਾਜ਼ਮਾ ਦੀ ਕੰਪਿਊਟ ਪੈਨਸ਼ਨ ਕੱਟਣ ਸਬੰਧੀ ਜੋ ਹੁਕਮ ਮਾਨਯੋਗ ਅਦਾਲਤ ਵੱਲੋਂ ਹੋਏ ਹਨ, ਪੜ੍ਹ ਕੇ ਸੁਣਾਏ ਗਏ।

ਸਵ: ਥਾਣੇਦਾਰ ਰਾਜਿੰਦਰ ਸਿੰਘ ਲੱਲੂਆਣਾ ਦੇ ਘਰਵਾਲੀ ਦੀ ਪੈਨਸ਼ਨ ਪਰ ਲੱਗੇ ਇਤਰਾਜਾ ਦੀ ਪੂਰਤੀ ਕਰਵਾ ਕੇ ਪੈਰਵੀ ਕਰਕੇ ਸਾਢੇ ਤਿੰਨ ਸਾਲ ਬਾਅਦ ਪੈਨਸ਼ਨ ਚਾਲੂ ਕਰਵਾ ਕੇ ਬਣਦਾ ਬਕਾਇਆ ਉਸਦੇ ਖਾਤੇ ਵਿੱਚ ਪਵਾਇਆ  ਗਿਆ। ਬੰਤ ਸਿੰਘ ਫੂਲਪੁਰੀ ਮੀਤ ਪ੍ਰਧਾਨ ਸਟੇਟ ਬਾਡੀ ਅਤੇ ਰਿਟਾ: ਥਾਣੇਦਾਰ ਰਾਮ ਸਿੰਘ ਅੱਕਾਂਵਾਲੀ ਸਕੱਤਰ ਇਕਾਈ ਮਾਨਸਾ ਨੇ ਨਸ਼ਿਆ ਦੀ ਰੋਕਥਾਮ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਪੈਨਸ਼ਨਰਾਂ ਨੂੰ ਅੱਗੇ ਆ ਕੇ ਖੁਦ, ਆਪਣੇ ਪਰਿਵਾਰ ਅਤੇ ਸਮਾਜ ਨੂੰ ਇਸ ਮਾੜੀ ਅਲਾਮਤ ਤੋਂ ਬਚਾਉਣ ਲਈ ਪ੍ਰੇਰਿਤ ਕੀਤਾ।

ਪ੍ਰਧਾਨ ਵੱਲੋਂ ਸਾਰੇ ਪੈਨਸ਼ਨਰਜ ਨੂੰ  ਦੱਸਿਆ ਗਿਆ ਕਿ ਜਿਹਨਾ ਪੈਨਸ਼ਨਰਜ ਨੂੰ ਪੈਂਨਸ਼ਨ ਹੋਏ  ਦੋ ਸਾਲ ਦਾ ਸਮਾਂ ਹੋ ਚੁੱਕਾ ਹੈ, ਉਹਨਾਂ ਨੂੰ LTC ਫਾਰਮ ਭਰਨ ਸਬੰਧੀ ਸਮਝਾਇਆ ਗਿਆ ਅਤੇ ਮੈਡੀਕਲ ਬਿੱਲ ਆਦਿ ਪੈਡਿੰਗ ਹੈ,ਬਾਰੇ ਪੁੱਛਿਆ ਗਿਆ। ਮਾਨਯੋਗ ਪੰਜਾਬ ਸਰਕਾਰ ਨੂੰ ਪੈਡਿੰਗ DA ਤੁਰੰਤ ਦੇਣ, ਪੇ-ਕਮਿਸ਼ਨ ਦੀ ਅਧੂਰੀ ਰਿਪੋਰਟ ਦੀ ਬਜਾਏ ਫੈਕਟਰ 2.59 ਅਨੁਸਾਰ ਪੈਂਨਸ਼ਨ ਤੁਰੰਤ ਰੀਵਾਇਜ ਕਰਕੇ ਲਾਗੂ ਕਰਨ, ਮੈਡੀਕਲ ਭੱਤਾ 2000/-ਰੁਪਏ ਦੇਣ ਆਦਿ ਮੰਗਾਂ ਨੂੰ ਪ੍ਰਵਾਨ ਕਰਕੇ ਤੁਰੰਤ ਲਾਗੂ ਦੀ ਮੰਗ ਕੀਤੀ ਗਈ।

ਪੰਜਾਬ ਦੇ ਦੋ ਵਾਰ ਰਾਜ ਪੱਧਰੀ ਭਾਸ਼ਣ ਵਿਜੇਤਾ, ਨੈਸ਼ਨਲ ਪੱਧਰ ਤੇ ਪੰਜਾਬ ਪੁਲਿਸ ਨੂੰ ਮਾਣ ਦਿਵਾਉਣ ਵਾਲੇ ਅਤੇ ਬਨਾਰਸ ਵਿਖੇ ਮਾਨਵਤਾ ਦੇ ਹੀਰੇ ਪੁਰਸਕਾਰ ਜੇਤੂ ਰਹੇ ਸ੍ਰੀ ਬਲਵੰਤ ਭੀਖੀ ਜੋ ਪਿਛਲੇ ਦਿਨੀਂ ਸੇਵਾਮੁਕਤ ਹੋਏ ਹਨ, ਨੂੰ ਸਭਾ ਦੀ ਸਹਿਮਤੀ ਨਾਲ ਇਕਾਈ ਮਾਨਸਾ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ।  

ਅਖੀਰ ਵਿੱਚ ਸਭਾ ਦੇ ਸਰਪ੍ਰਸਤ ਰਾਜਿੰਦਰ ਸਿੰਘ ਜਵਾਹਰਕੇ, ਸਾਬਕਾ ਇੰਸ: ਬੂਟਾ ਸਿੰਘ, ਸਲਾਹਕਾਰ ਸੁਖਦੇਵ ਸਿੰਘ, ਸਾਬਕਾ ਇੰਸ: ਚੰਨਣ ਸਿੰਘ, ਜਨਰਲ ਸਕੱਤਰ ਅਮਰਜੀਤ ਸਿੰਘ ਭਾਈਰੂਪਾ ਅਤੇ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ ਵੱਲੋਂ ਵਿਚਾਰ ਪੇਸ਼ ਕੀਤੇ ਗਏ ਅਤੇ ਹਾਜ਼ਰ ਆਏ ਸਾਰੇ ਸਤਿਕਾਰਯੋਗ ਅਹੁਦੇਦਾਰਾਂ ਅਤੇ ਮੈਬਰਾਂ ਦਾ ਧੰਨਵਾਦ ਕੀਤਾ ਗਿਆ।

NO COMMENTS