*ਪੁਲਿਸ ਨੇ ਕੀਤਾ ਅੱਗ ਤੇ ਕਾਬੂ ਪਾਉਣ ਵਾਲੇ ਨੌਜਵਾਨਾਂ ਨੂੰ ਸਨਮਾਨਿਤ*

0
155

ਮਾਨਸਾ (ਬੁਢਲਾਡਾ), 18 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਰੇਲਵੇ ਦੀ ਕੰਧ ਨਾਲ ਮਾਲ ਗੋਦਾਮ ਰੋਡ ਤੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨੂੰ ਭਿਆਨਕ ਅੱਗ ਲੱਗ ਗਈ ਸੀ ਜਿਸ ਨੂੰ ਸ਼ਹਿਰ ਦੇ 8—9 ਉਦਮੀ ਨੌਜਵਾਨਾਂ ਨੇ ਅੱਗ ਦਾ ਪਤਾ ਲੱਗਦੇ ਹੀ ਬੜੀ ਸੂਜਬੁਜ਼ ਅਤੇ ਮਿਹਨਤ ਨਾਲ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ। ਜਿਸ ਲਈ ਥਾਣਾ ਸਿਟੀ ਦੇ ਐਸ ਐਚ ਓ ਵੱਲੋਂ ਮੌਕੇ ਤੇ ਹੀ ਪਹੁੰਚ ਕੇ ਅੱਗ ਬੁਝਾਉਣ ਵਿੱਚ ਨੌਜਵਾਨਾਂ ਦੀ ਮਦਦ ਕੀਤੀ। ਥਾਣਾ ਸਿਟੀ ਦੇ ਐਸ.ਐਚ.ਓ ਭਗਵੰਤ ਸਿੰਘ ਵੱਲੋਂ ਅੱਜ ਉਨ੍ਹਾਂ ਉਦਮੀ ਨੌਜਵਾਨ ਨੂੰ ਥਾਣੇ ਬੁਲਾ ਕੇ ਓਹਨਾ ਨੂੰ ਸਨਮਾਨਤ ਕੀਤਾ ਜਿਸ ਵਿੱਚ ਕੌਂਸਲਰ ਨਰੇਸ਼ ਗਰਗ, ਗੌਰਵ ਕੁਮਾਰ, ਅਮਨ ਕੁਮਾਰ, ਮਾਹੁਲ, ਵਨੀਤ ਕੁਮਾਰ, ਗੁਰਪ੍ਰੀਤ ਸਿੰਘ, ਗੁਰਚਰਨ, ਵਿਜੈ ਕੁਮਾਰ ਅਤੇ ਅਮਿਤ ਚਾਵਲਾ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਵਿਸ਼ੇਸ਼ ਮੈਡਲ ਦੇ ਕੇ ਇਹਨਾਂ ਨੂੰ ਸਨਮਾਣਿਤ ਕੀਤਾ ਗਿਆ। ਇਸ ਮੌਕੇ ਪਤਰਕਾਰਾ ਨਾਲ ਗੱਲਬਾਤ ਕਰਦਿਆਂ ਐਸ.ਐਚ.ਓ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਜਾਨ ਦੀ ਪਰਵਾਹ ਨਾ ਕਰਦਿਆਂ ਟਰਾਂਸਫਾਰਮਰ ਤੇ ਪਾਣੀ ਅਤੇ ਮਿੱਟੀ ਨਾਲ ਕੁਝ ਹੀ ਸਮੇਂ ਵਿੱਚ ਕਾਬੂ ਪਾ ਲਿਆ, ਨਹੀਂ ਤਾਂ ਇਹ ਭਿਆਨਕ ਅੱਗ ਕੋਈ ਵੱਡੀ ਅਣਸੁਖਾਵੀ ਘਟਨਾ ਨੂੰ ਅੰਜਾਮ ਦੇ ਸਕਦੀ ਸੀ। ਟਰਾਂਸਫਾਰਮਰ ਦੇ ਨਾਲ ਹੀ ਰੇਲਵੇ ਦੀ ਕੰਧ ਦੇ ਪਿਛੇ ਅਨੇਕਾਂ ਪੌਦੇ ਅਤੇ ਰੁੱਖ ਸਨ। ਜੇਕਰ ਅੱਗ ਰੇਲਵੇ ਦੇ ਅਨੇਕਾਂ ਕਿਸਮ ਪੌਦਿਆਂ ਅਤੇ ਰੁੱਖਾਂ ਵੱਲ ਵੱਧ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ।

NO COMMENTS