04,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼: ਪੰਜਾਬ ਪੁਲਿਸ ਦੀ SIT ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰ ਰਹੀ ਹੈ ਪਰ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ। ਇਸ ਮਾਮਲੇ ਵਿੱਚ ਪੁਲਿਸ ਨੂੰ ਕਈ ਸੀਸੀਟੀਵੀ ਫੁਟੇਜ ਮਿਲੇ ਹਨ। ਹਰਿਆਣਾ ਦੇ ਫਤਿਹਾਬਾਦ ਤੋਂ ਇੱਕ ਨਵਾਂ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਇਸ ਸੀਸੀਟੀਵੀ ਫੁਟੇਜ (CCTV footage) ਵਿੱਚ ਬੋਲੈਰੋ ਕਾਰ ਦਿਖਾਈ ਦੇ ਰਹੀ ਹੈ, ਜੋ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵਰਤੀ ਗਈ ਸੀ।
ਇਸ ਸੀਸੀਟੀਵੀ ਫੁਟੇਜ ਵਿੱਚ ਦੋ ਵਿਅਕਤੀ ਵੀ ਨਜ਼ਰ ਆ ਰਹੇ ਹਨ। ਦੋਵਾਂ ਦੀ ਪਛਾਣ ਸੋਨੀਪਤ (Sonipat) ਦੇ ਸ਼ਾਰਪ ਸ਼ੂਟਰ ਵਜੋਂ ਕੀਤੀ ਜਾ ਰਹੀ ਹੈ। ਇੱਕ ਦਾ ਨਾਂਅ ਪ੍ਰਿਆਵਰਤਾ ਫੌਜੀ ਅਤੇ ਦੂਜੇ ਦਾ ਨਾਂਅ ਅੰਕਿਤ ਸੇਰਸਾ ਹੈ। ਦਰਅਸਲ, ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਦਮਾਸ਼ ਬੋਲੈਰੋ ਕਾਰ ਛੱਡ ਕੇ ਫਰਾਰ ਹੋ ਗਏ ਸੀ। ਜਦੋਂ ਪੁਲਿਸ ਨੇ ਕਾਰ ਬਰਾਮਦ ਕੀਤੀ ਤਾਂ ਪੁਲਿਸ ਨੂੰ ਕਾਰ ਚੋਂ ਪੈਟਰੋਲ ਪੰਪ ਦੀ ਪਰਚੀ ਮਿਲੀ। ਪਰਚੀ ‘ਤੇ ਫਤਿਹਾਬਾਦ (Fatehabad) ਪੈਟਰੋਲ ਪੰਪ ਦਾ ਨਾਂ ਸੀ।
ਇਸ ਤਰ੍ਹਾਂ ਫਤਿਹਾਬਾਦ ਪਹੁੰਚੀ ਪੁਲਿਸ
ਜਦੋਂ ਜਾਂਚ ਅੱਗੇ ਵਧੀ ਤਾਂ ਪੁਲਿਸ ਕੜੀ ਹਟਾਉਂਦੇ ਹੋਏ ਫਤਿਹਾਬਾਦ ਪਹੁੰਚ ਗਈ। ਜਾਂਚ ‘ਚ ਸਾਹਮਣੇ ਆਇਆ ਕਿ 25 ਮਈ ਨੂੰ ਸਵੇਰੇ 7 ਵਜੇ ਦੇ ਕਰੀਬ ਬਦਮਾਸ਼ਾਂ ਨੇ ਪੈਟਰੋਲ ਪੰਪ ‘ਤੇ ਪੈਟਰੋਲ ਪਾ ਦਿੱਤਾ ਸੀ। ਇਸ ਤੋਂ ਸਾਫ ਹੈ ਕਿ ਬਦਮਾਸ਼ ਫਤਿਹਾਬਾਦ ਡੇਰਾ ਪਾ ਕੇ ਬੈਠੇ ਸੀ। ਫਤਿਹਾਬਾਦ ਤੋਂ ਮਾਨਸਾ ਦੀ ਦੂਰੀ ਲਗਪਗ 60 ਕਿਲੋਮੀਟਰ ਹੈ। ਇੰਨਾ ਹੀ ਨਹੀਂ ਪੁਲਿਸ ਨੇ ਫਤਿਹਾਬਾਦ ਤੋਂ ਦੋ ਬਦਮਾਸ਼ਾਂ ਨੂੰ ਵੀ ਹਿਰਾਸਤ ‘ਚ ਲਿਆ ਹੈ, ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।