ਪੁਲਿਸ ਨਹੀਂ ਕੱਟ ਸਕਦੀ ਤੁਹਾਡਾ ਚਲਾਨ, ਜਾਣੋ ਕਾਨੂੰਨ ਮੁਤਾਬਕ ਆਪਣੇ ਇਹ ਅਧਿਕਾਰ

0
241

ਟ੍ਰੈਫਿਕ ਨਿਯਮਾਂ ਦਾ ਪਾਲਣ ਨਾ ਕੀਤਾ ਜਾਵੇ ਤਾਂ ਪੁਲਿਸ ਚਲਾਨ ਕੱਟ ਦਿੰਦੀ ਹੈ ਪਰ ਜੇਕਰ ਤੁਸੀਂ ਨਿਯਮਾਂ ਦਾ ਪਾਲਣ ਕਰੋ ਤੇ ਵਾਹਨ ਦੇ ਕਾਗਜ਼ ਪੂਰੇ ਰੱਖੋ ਤਾਂ ਕੋਈ ਤੁਹਾਡਾ ਇੱਕ ਰੁਪਏ ਦਾ ਵੀ ਚਲਾਨ ਨਹੀਂ ਕੱਟ ਸਕਦਾ। ਕੁਝ ਪੁਲਿਸ ਮੁਲਾਜ਼ਮ ਐਸੇ ਵੀ ਹੁੰਦੇ ਹਨ ਜੋ ਨਿਯਮਾਂ ਦਾ ਫਾਇਦਾ ਚੁੱਕਦੇ ਹੋਏ ਆਮ ਲੋਕਾਂ ਤੋਂ ਪੈਸੇ ਵਸੂਲਦੇ ਹਨ। ਅੱਜ ਅਸੀਂ ਤੁਹਾਨੂੰ ਤੁਹਾਡੇ ਅਧਿਕਾਰ ਬਾਰੇ ਦੱਸਦੇ ਹਾਂ ਤੇ ਇਹ ਵੀ ਦੱਸਦੇ ਹਾਂ ਕਿ ਤੁਸੀਂ ਆਪਣੇ ਹੱਕ ਲਈ ਕਿਥੇ ਖੜ੍ਹ ਸਕਦੇ ਹੋ ਤੇ ਸਵਾਲ ਜਵਾਬ ਕਰ ਸਕਦੇ ਹੋ।

ਕਈ ਵਾਰ ਪੁਲਿਸ ਤੁਹਾਨੂੰ ਸੜਕ ਤੇ ਚੱਲਦੇ ਵਕਤ ਰੋਕਦੀ ਹੈ ਤੇ ਜ਼ਬਰਦਸਤੀ ਤੁਹਾਡੀ ਗੱਡੀ ਦੀ ਚਾਬੀ ਕੱਢ ਲੈਂਦੀ ਹੈ ਜਾਂ ਤੁਹਾਡੀ ਬਾਂਹ ਫੜ੍ਹਕੇ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਇਸ ਨਾਲ ਕਈ ਵਾਰ ਦੁਰਘਟਨਾ ਵੀ ਹੋ ਜਾਂਦੀ ਹੈ ਤੇ ਚਾਲਕ ਜ਼ਖਮੀ ਵੀ ਹੋ ਜਾਂਦਾ ਹੈ।

ਪੁਲਿਸ ਨੂੰ ਨਹੀਂ ਇਹ ਅਧਿਕਾਰ
-ਪੁਲਿਸ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਰੋਕਣ ਲਈ ਚੱਲਦੇ ਵਾਹਨ ਤੇ ਚਾਲਕ ਦਾ ਹੱਥ ਜਾਂ ਬਾਂਹ ਫੜ੍ਹ ਕੇ ਨਹੀਂ ਰੋਕ ਸਕਦੀ।
-ਚੱਲਦੀ ਗੱਡੀ ਵਿੱਚੋਂ ਚਾਬੀ ਕੱਢ ਕੇ ਨਹੀਂ ਰੋਕ ਸਕਦੀ ਪੁਲਿਸ।
-ਚਾਰ ਚੱਕਾ ਵਾਹਨ ਅੱਗੇ ਅਚਾਨਕ ਬੈਰੀਕੇਡ ਨਹੀਂ ਲਾ ਸਕਦੀ ਪੁਲਿਸ।

ਜੇਕਰ ਸੜਕ ਤੇ ਚੱਲਦੇ ਵਕਤ ਪੁਲਿਸ ਮੁਲਾਜ਼ਮ ਤੁਹਾਨੂੰ ਰੋਕਣ ਲਈ ਵਾਹਨ ਦੀ ਚਾਬੀ ਕੱਢਦੀ ਹੈ ਜਾਂ ਫਿਰ ਜ਼ਬਰਦਸਤੀ ਹੱਥ ਬਾਂਹ ਫੜ੍ਹ ਕੇ ਰੋਕਦੀ ਹੈ ਤਾਂ ਵਾਹਨ ਚਾਲਕ ਉੱਚ ਅਧਿਕਾਰੀਆਂ ਨੂੰ ਪੁਲਿਸ ਕਰਮੀ ਦੀ ਸ਼ਿਕਾਇਤ ਕਰ ਸਕਦਾ ਹੈ।

ਸਿਰਫ ਇਹ ਕਰ ਸਕਦੇ ਚਲਾਨ
ਤੁਹਾਨੂੰ ਦੱਸ ਦੇਈਏ ਕਿ ਸਿਰਫ ਸਬ ਇੰਸਪੈਕਟਰ ਜਾਂ ਉਸ ਤੋਂ ਉਪਰ ਦਾ ਅਧਿਕਾਰੀ ਤੁਹਾਡਾ ਚਲਾਨ ਕੱਟ ਸਕਦਾ ਹੈ। ਸਬ ਇੰਨਸਪੈਕਟਰ ਤੋਂ ਹੇਠਲੇ ਪੱਧਰ ਦਾ ਕੋਈ ਵੀ ਪੁਲਿਸ ਕਰਮਚਾਰੀ ਤੁਹਾਡਾ ਚਲਾਨ ਨਹੀਂ ਕਰ ਸਕਦਾ। ਇਸ ਲਈ ਚੈੱਕ ਪੁਆਇੰਟ ਤੇ ਸਬ ਇੰਸਪੈਕਟਰ ਜਾਂ ਉਸ ਤੋਂ ਵੱਡੇ ਅਧਿਕਾਰੀ ਦਾ ਮੌਕੇ ਤੇ ਹੋਣਾ ਜ਼ਰੂਰੀ ਹੈ।

NO COMMENTS