ਪੁਲਿਸ ਚੱਪੇ ਚੱਪੇ ਤੇ ਤਾਇਨਾਤ, ਕੱਢਿਆ ਫਲੈਗ ਮਾਰਚ

0
84

ਬੁਢਲਾਡਾ 03,ਫਰਵਰੀ (ਸਾਰਾ ਯਹਾ /ਅਮਨ ਮਹਿਤਾ): ਨਗਰ ਕੋਸਲ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਡੀ ਐਸ ਪੀ ਮਿਸ ਪ੍ਰਭਜੋਤ ਕੋਰ ਬੇਲਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਸ਼ਹਿਰ ਅੰਦਰ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਤੇ ਵੱਡੀ ਤਦਾਦ ਵਿੱਚ ਪੁਲਿਸ ਫੋਰਸ ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਹੂਟਰਾਂ ਰਾਹੀਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਵਾਲਿਆ ਨੂੰ ਤਾੜਨਾ ਕਰਨ ਦਾ ਹੌਕਾ ਦੇ ਰਹੀ ਹੈ ਕਿ ਪੁਲਿਸ ਚੱਪੇ ਚੱਪੇ ਤੇ ਤਾਇਨਾਤ ਹੈ। ਇਸ ਮੌਕੇ ਤੇ ਉਨ੍ਹਾਂ ਕੋਸਲ ਚੋਣਾਂ ਨੂੰ ਅਮਨ ਅਮਾਨ ਨਾਲ ਨੇਪਰੇ ਲਈ ਵੋਟਰ ਅਤੇ ਸ਼ਹਿਰੀ ਪੁਲਿਸ ਨੂੰ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ਼ੱਕੀ ਵਿਅਕਤੀ ਵਸਤੂਆਂ ਦੀ ਤੁਰੰਤ ਪੁਲਿਸ ਨੂੰ ਇਤਲਾਹ ਦੇਣ। ਇਸ ਮੌਕੇ ਤੇ ਐਸ ਐਚ ਓ ਸੁਰਜਨ ਸਿੰਘ, ਸਹਾਇਕ ਥਾਣੇਦਾਰ ਗੁਰਜੰਟ ਸਿੰਘ, ਮੇਵਾ ਸਿੰਘ ਆਦਿ ਹਾਜ਼ਰ ਸਨ। ਫੋਟੋ: ਬੁਢਲਾਡਾ: ਫਲੈਗ ਮਾਰਚ ਤੋ ਪਹਿਲਾ ਪੁਲਿਸ ਕਰਮੀਆਂ ਨੂੰ ਨਿਰਦੇਸ਼ ਦਿੰਦੇ ਹੋਏ ਡੀ ਐਸ ਪੀ।

NO COMMENTS