*ਪੁਲਾੜਾ ਸਾਹਿਬ ਦੇ ਕਬੱਡੀ ਖੇਡ ਮੇਲੇ `ਚ ਬਦਰਾ, ਘਰਾਚੋਂ ਤੇ ਮੰਡੀ ਕਲਾਂ ਦੀਆਂ ਟੀਮਾਂ ਦੀ ਝੰਡੀ*

0
38

ਜੋਗਾ, 13 ਅਪ੍ਰੈਲ  ( ਸਾਰਾ ਯਹਾਂ /ਗੋਪਾਲ ਅਕਲੀਆ)੍-ਕਸਬਾ ਜੋਗਾ ਵਿਖੇ ਧਾਰਮਿਕ ਸਥਾਨ ਪੁਲਾੜਾ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਜੋਗਾ ਵੱਲੋ ਨਗਰ ਪੰਚਾਇਤ ਤੇ ਨਗਰ ਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਤਿੰਨ ਰੋਜ਼ਾ ਦਸਵਾਂ ਕਬੱਡੀ ਖੇਡ ਮੇਲਾ ਸਾਨੋ-ਸੌਂਕਤ ਨਾਲ ਸਮਾਪਿਤ ਹੋ ਗਿਆ ਹੈੇ। ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਜਿੱਥੇ ਸੰਗਤਾਂ ਨਮਸਤਕ ਹੋਈਆ, ਉੱਥੇ ਹੀ ਖੇਡ ਪ੍ਰੇਮੀਆ ਨੇ ਕਬੱਡੀ ਖੇਡ ਮੇਲੇ ਦਾ ਖੂਬ ਆਨੰਦ ਮਾਣਿਆ। ਕਬੱਡੀ ਖੇਡ ਮੇਲੇ ਉਦਘਾਟਨ ਨਗਰ ਪੰਚਾਇਤ ਜੋਗਾ ਤੇ ਥਾਣਾ ਮੁਖੀ ਜੋਗਾ ਅਮਰੀਕ ਸਿੰਘ ਨੇ ਸਾਂਝੇ ਤੌਰ ਤੇ ਕੀਤਾ। ਕਲੱਬ ਪ੍ਰਧਾਨ ਬਲਵੰਤ ਸਿੰਘ ਭੋਲਾ, ਕੁਲਦੀਪ ਸਿੰਘ ਭੂੰਡੀ, ਕਰਨੈਲ ਸਿੰਘ ਕੈਲੀ ਨੇ ਦੱਸਿਆ ਕਿ ਕਬੱਡੀ ਖੇਡ ਮੇਲੇ `ਚ 55 ਕਿੱਲੋ ਭਾਰ ਵਰਗ ਵਿੱਚ ਮੰਡੀ ਕਲਾਂ ਨੇ ਪਹਿਲਾ, ਸ਼ੇਰੋਂ ਨੇ ਦੂਜਾ, 75 ਕਿੱਲੋ ਵਰਗ `ਚ ਘਰਾਂਚੋ ਨੇ ਪਹਿਲਾ ਤੇ ਭਨੋਰੀ ਨੇ ਦੂਜਾ ਤੇ 90 ਕਿੱਲੋ ਵਰਗ ਵਿੱਚ ਬਦਰਾ ਨੇ ਪਹਿਲਾ ਤੇ ਬਰੇਟਾ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਖੇਡ ਮੇਲੇ ਦੌਰਾਨ ਕਬੱਡੀ ਵਿੱਚ ਚੰਗਾ ਨਾਮਾ ਖੱਟਣ ਵਾਲੇ ਖਿਡਾਰੀ ਮਾਣਕ ਅਕਲੀਆ ਨੂੰ ਐਨ.ਆਰ.ਆਈ. ਖੇਡ ਪ੍ਰੇਮੀਆ ਵੱਲੋਂ ਸਕਾਰਪੀਓ ਗੱਡੀ ਨਾਲ ਵਿਸੇਸ਼ ਸਨਮਾਨ ਕੀਤਾ ਗਿਆ ਅਤੇ ਹੋਰ ਖਿਡਾਰੀਆਂ ਨੂੰ ਹੋਰਨਾਂ ਇਨਾਮਾ ਨਾਲ ਸਨਮਾਨਿਤ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮ ਵੰਡ ਦੀ ਰਸਮ ਅਦਾ ਕਰਦਿਆ ਹਿੱਸਾ ਲੈਣ ਵਾਲੀਆ ਟੀਮਾ ਦੇ ਨਾਲ-ਨਾਲ ਜੇਤੂ ਟੀਮਾ ਨੂੰ ਵਧਾਈ ਦਿੱਤੀ ਅਤੇ ਨਸ਼ੇ ਤੇ ਹੋਰ ਸਮਾਜਿਕ ਬੁਰਾਈਆ ਤੋਂ ਦੂਰ ਹੋ ਸਰੀਰਕ ਤੰਦਰਸਤੀ ਲਈ ਖੇਡਾਂ ਨਾਲ ਜੁੜੇ ਰਹਿਣ ਲਈ ਪੇ੍ਰਰਿਆ। ਉਨ੍ਹਾਂ ਕਿਹਾ ਕਿ ਅਗਲੇ ਸਮੇਂ ਦੌਰਾਨ ਖਿਡਾਰੀਆਂ ਨੂੰ ਹੋਰ ਚੰਗੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ ਅਤੇ ਵੱਡੇ ਇਨਾਮਾ ਨਾਲ ਮਾਣ ਸਨਮਾਨ ਕੀਤਾ ਜਾਵੇਗਾ। ਕਲੱਬ ਅਹੁਦੇਦਾਰਾਂ ਵੱਲੋਂ ਨਗਰ ਪੰਚਾਇਤ ਜੋਗਾ ਦੇ ਨਵੇਂ ਜੇਤੂ ਕੌਂਸਲਰਾਂ ਤੇ ਲੰਗਰ ਕਮੇਟੀ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਖੇਡ ਮੇਲੇ ਦੀ ਸਟੇਜ਼ ਕਾਰਵਾਈ ਜਗਦੀਪ ਸਿੰਘ ਜੋਗਾ ਨੇ ਸਚੁੱਜੇ ਢੰਗ ਨਾਲ ਨਿਭਾਈ। ਇਸ ਮੌਕੇ ਨਗਰ ਪੰਚਾਇਤ ਦੇ ਕੌਂਸਲਰ ਨਰਿੰਦਰਪਾਲ ਸੁੱਖਾ ਖੰਗੂੜਾ, ਸੱਤਪਾਲ ਬੱਗਾ, ਮਹਿੰਦਰ ਸਿੰਘ, ਗੁਰਜੰਟ ਸਿੰਘ ਮਾਟਾ, ਪ੍ਰਧਾਨ ਦਾਰਾ ਸਿੰਘ, ਬਿੱਕਰ ਸਿੰਘ, ਜਥੇਦਾਰ ਮਲਕੀਤ ਸਿੰਘ, ਮਲਕੀਤ ਸਿੰਘ ਫੌਜ਼ੀ, ਗੁਰਚਰਨ ਸਿੰਘ,  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਸੀਰ ਸਿੰਘ, ਕਾਮਰੇਡ ਭਜਨ ਸਿੰਘ, ਬੂਟਾ ਸਿੰਘ, ਰਾਮ ਸਿੰਘ ਘਣੀਏਕਾ, ਕੁਲਵਿੰਦਰ ਸਿੰਘ ਅੋੌਲਖ ਅਤੇ ਕਲੱਬ ਮੈਂਬਰ ਤੇ ਇਲਾਕੇ ਸਰਪੰਚ-ਪੰਚ ਤੇ ਮੋਹਰਤਵਰ ਪਤਵੰਤੇ ਹਾਜ਼ਰ ਸਨ। 

NO COMMENTS