ਪੁਲਸ ਦੇ ਉੱਚ ਅਧਿਕਾਰੀਆਂ ਨੇ ਵੱਖ ਵੱਖ ਸੰਸਥਾਵਾਂ ਨਾਲ ਮੀਟਿੰਗ ਕਰਕੇ ਕਿਹਾ ਕਿ ਜਲਦੀ ਹੀ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ

0
214


ਨੌੰ ਮਾਰਚ ਨੂੰ ਹੋਣ ਵਾਲੀ ਮੀਟਿੰਗ ਵਿਚ ਅਗਲੀ ਰਣਨੀਤੀ ਉਲੀਕੀ ਜਾਵੇਗੀ ਬੱਬੀ ਦਾਨੇਵਾਲੀਆ


ਮਾਨਸਾ 8 ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ ਸਿਟੀ ਥਾਣਾ 1 ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿਚ ਹੋ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਕਰਕੇ ਵਪਾਰਕ ਮੰਡਲ ਅਤੇ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਅਦਾਰਿਆਂ ਨੇ ਹਿੱਸਾ ਲਿਆ। ਅਤੇ ਪੁਲਿਸ ਪ੍ਰਸ਼ਾਸਨ ਵਲੋਂ ਇਸ ਮੀਟਿੰਗ ਦੀ ਨੁਮਾਇੰਦਗੀ ਐਸ ਪੀ ਰਾਕੇਸ਼ ਕੁਮਾਰ, ਅਤੇ ਡੀ ਐਸ ਪੀ ਗੁਰਮਤਿ ਬਰਾੜ ,ਅਤੇ ਸਿਟੀ ਥਾਣਾ 1 ਅਤੇ ਸਿਟੀ 2ਦੇ ਮੁੱਖ ਅਫਸਰ ਇੰਸਪੈਕਟਰ ਜਗਦੀਸ਼ ਕੁਮਾਰ ਸ਼ਰਮਾ ,ਅਤੇ ਗੁਰਦੀਪ ਸਿੰਘ ਇੰਸਪੈਕਟਰ, ਅਤੇ ਪ੍ਰਦੀਪ ਕੁਮਾਰ ਐ ਐਸ ਆਈ, ਇਸ ਮੀਟਿੰਗ ਵਿੱਚ ਹਾਜਰ ਸਨ। ਮੁਨੀਸ਼ ਬੱਬੀ ਦਾਨੇਵਾਲੀਆ ਵਪਾਰ ਮੰਡਲ ,ਅਰੁਣ ਬਿੱਟੂ ਆਰੇ ਵਾਲੇ ,ਸੁਰੇਸ਼ ਨੰਦਗਡ਼੍ਹੀਆ ,ਪ੍ਰਸ਼ੋਤਮ ਦਾਸ ਬਾਂਸਲ ‘ਰਮੇਸ਼ ਟੋਨੀ’ਬਿੰਦਰਪਾਲ, ਅਨਿਲ ਮਿੱਤਲ ਐਡਵੋਕੇਟ ,ਬਲਜੀਤ ਸ਼ਰਮਾ, ਨੇਮ ਕੁਮਾਰ ਨੇਮਾਂ ਐਮ ਸੀ, ਗੋਲਡੀ ਗਾਂਧੀ ,ਸੁਭਾਸ਼ ਕਾਮਰਾ ,ਮਨਜੀਤ ਜੌਡ਼ਾ ,ਅਸ਼ੋਕ ਕੁਮਾਰ ,ਆਦਿ ਹਾਜ਼ਰ ਸਨ ਜੋ ਕਿ ਵੱਖ ਵੱਖ ਸੰਸਥਾਵਾਂ ਅਤੇ ਐਸੋਸੀਏਸ਼ਨਾਂ ਵੱਲੋਂ ਹਾਜ਼ਰੀ ਲਵਾਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ

ਸ਼ਹਿਰ ਅੰਦਰ ਬਹੁਤ ਸਾਰੀਆਂ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੇ ਮਾਨਸਾ ਵਾਸੀਆਂ ਵਿੱਚ ਇੱਕ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ ।ਸਵੇਰ ਸਮੇਂ ਸਬਜ਼ੀ ਵਿਕਰੇਤਾ ਦੋਧੀ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਨ੍ਹਾਂ ਨੇ ਸਵੇਰੇ ਕੰਮ ਧੰਦਿਆਂ ਤੇ ਜਾਣਾ ਹੁੰਦਾ ਹੈ ਉਹ ਬੜੇ ਡਰ ਨਾਲ ਘਰਾਂ ਵਿੱਚੋਂ ਬਾਹਰ ਨਿਕਲ ਰਹੇ ਹਨ। ਬੇਸ਼ੱਕ ਪੁਲਸ ਪ੍ਰਸ਼ਾਸਨ ਨੇ ਮੀਟਿੰਗ ਵਿਚ ਭਰੋਸਾ ਦਿਵਾਇਆ ਹੈ ਕਿ ਉਹ ਆਉਂਦੇ 48 ਘੰਟਿਆਂ ਵਿੱਚ ਵੱਡੀ ਕਾਮਯਾਬੀ ਹਾਸਲ ਕਰਨਗੇ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇਗੀ ਫਿਰ ਵੀ ਸਾਰੀਆਂ ਹੀ ਸੰਸਥਾਵਾਂ ਨੌੰ ਮਾਰਚ ਨੂੰ ਮਾਨਸਾ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੋਣਗੀਆਂ ਅਤੇ ਉਸ ਮੀਟਿੰਗ ਵਿੱਚ ਹੀ ਅਗਲੀ ਰਣਨੀਤੀ ਉਲੀਕੀ ਜਾਵੇਗੀ ! ਸਾਰੀਆਂ ਹੀ ਸੰਸਥਾਵਾਂ ਇਸ ਗੱਲ ਲਈ ਸਹਿਮਤ ਹਨ ਕਿ ਇੱਕ ਵਾਰ ਮੀਟਿੰਗ ਕਰਕੇ ਸਾਰੀਆਂ ਸੰਸਥਾਵਾਂ ਦੀ ਰਾਏ ਲਈ ਜਾਵੇ ਅਤੇ ਉਸ ਤੋਂ ਬਾਅਦ ਹੀ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।

NO COMMENTS