ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਘਰਾਂ ਦੀਆਂ ਛੱਤਾਂ ਤੇ ਚੜ੍ਹ ਕੀਤਾ ਰੋਸ ਪ੍ਰਦਰਸ਼ਨ

0
31

ਮਾਨਸਾ 2 ਮਈ (ਸਾਰਾ ਯਹਾ /ਹੀਰਾ ਸਿੰਘ ਮਿੱਤਲ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਨਵੀਂ ਪੈਨਸ਼ਨ
ਸਕੀਮ ਤਹਿਤ ਆਉਂਦੇ ਸੂਬੇ ਭਰ ਦੇ ਸਮੂਹ ਕਰਮਚਾਰੀਆਂ ਨੇ ਮਜਦੂਰ ਦਿਵਸ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ
ਦੇ ਨਾਲ ਨਾਲ ਨਵੀਂ ਪੈਨਸ਼ਨ ਸਕੀਮ ਦੇ ਵਿਰੋਧ ਚ ਆਪਣੇ ਘਰਾਂ ਦੀਆਂ ਛੱਤਾਂ ਤੇ ਹੱਥਾਂ ਵਿੱਚ ਪੋਸਟਰ ਅਤੇ ਤਖਤੀਆਂ ਫੜ ਕੇ
ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ। ਪੁਰਾਣੀ ਪੈਨਸ਼ਨ ਬਹਾਲੀ
ਸੰਘਰਸ਼ ਕਮੇਟੀ ਦੇ ਆਗੂਆਂ ਨਿਤਿਨ ਸੋਢੀ, ਗੁਰਜੰਟ ਸਿੰਘ, ਗੁਰਜੀਤ ਸਿੰਘ ਮਾਨਸਾ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ
ਕਰਮਚਾਰੀ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਸੀ ਜਦਕਿ ਨਵੀਂ ਸਕੀਮ ਚ ਕੋਈ ਸਮਾਜਿਕ ਸੁਰੱਖਿਆ ਵਾਲਾ ਪੱਖ ਨਹੀਂ ਹੈ।
ਨਵੀਂ ਪੈਨਸ਼ਨ ਸਕੀਮ ਨਾਲ ਰਾਜ ਦਾ ਪੈਸਾ ਪੰਜਾਬ ਤੋਂ ਬਾਹਰ ਜਾ ਰਿਹਾ ਹੈ। ਜਿਸ ਪੈਸੇ ਨਾਲ ਸਰਕਾਰ ਨੇ ਰਾਜ ਚ
ਕਲਿਆਣਕਾਰੀ ਸਕੀਮਾਂ ਚਲਾਉਣੀਆਂ ਸਨ, ਉਹ ਅਰਬਾਂ ਰੁਪਇਆ ਕੰਪਨੀਆਂ ਦੇ ਫੰਡ ਮੈਨੇਜਰ ਸ਼ੇਅਰ ਬਾਜਾਰ ਚ ਲਾ ਰਹੇ
ਹਨ। ਅੰਦਾਜਨ 16000 ਕਰੋੜ ਰੁਪਇਆ ਇਹਨਾਂ ਫੰਡ ਮੈਨੇਜਰਾਂ ਕੋਲੋ ਵਾਪਸ ਸਰਕਾਰੀ ਖਜਾਨੇ ਵਿੱਚ ਲਿਆਉਣ ਲਈ ਨਵੀਂ
ਪੈਨਸ਼ਨ ਸਕੀਮ ਜਿਹੀ ਮੁਲਾਜਮ ਮਾਰੂ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ। ਪੁਰਾਣੀ ਪੈਨਸ਼ਨ ਬਹਾਲੀ
ਸੰਘਰਸ਼ ਕਮੇਟੀ ਜਿਲ੍ਹਾ ਮਾਨਸਾ ਦੇ ਜ਼ਿਲ੍ਹਾ ਕਨਵੀਨਰ ਸ਼੍ਰੀ ਦਰਸ਼ਨ ਸਿੰਘ ਅਤੇ ਗੁਰਵਿੰਦਰ ਸਿੰਘ ਬਹਿਣਵਾਲ ਦੀ ਅਗਵਾਈ ਚ
ਪੂਰੇ ਜਿਲ੍ਹੇ ਵਿੱਚ ਇਹ ਐਕਸ਼ਨ ਸਫਲ ਰਿਹਾ। ਇਸ ਸਮੇਂ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਕਰਮਚਾਰੀਆਂ ਨੂੰ ਸਰਕਾਰ ਤੇ
ਰੋਸ ਹੈ ਕਿ ਕਰੋਨਾ ਦਾ ਬਹਾਨਾ ਲਗਾ ਕੇ ਕੇਂਦਰ ਤੇ ਰਾਜ ਸਰਕਾਰਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤਾ ਰੋਕਣ ਅਤੇ ਤਨਖਾਹਾਂ
ਘਟਾਉਣ ਦੇ ਰਾਹ ਚੱਲਣ ਪਈਆਂ ਹਨ। ਕੇਂਦਰ ਸਰਕਾਰ ਨੇ ਕੰਟਰੀਬਿਊਟਰੀ ਫੰਡ ਦਾ ਮੈਚਿੰਗ ਸ਼ੇਅਰ 14% ਤੋਂ ਘਟਾ ਕੇ 10%
ਕਰਨ ਦੀ ਸਿਫਾਰਸ਼ ਕਰ ਦਿੱਤੀ ਹੈ। ਇਕ ਪਾਸੇ ਚੁਪੀਤੇ ਸਰਮਾਏਦਾਰਾਂ ਦਾ 68000 ਕਰੋੜ ਤੋਂ ਵੱਧ ਕਰਜਾ ਮੁਆਫ ਕਰ ਦਿੱਤਾ
ਹੈ ਦੂਜੇ ਪਾਸੇ ਕਰੋਨਾ ਦਾ ਖਰਚਾ ਮੱਧ ਵਰਗ ਅਤੇ ਕਰਮਚਾਰੀਆਂ ਦੇ ਸਿਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸਦੇ ਨਾਲ ਹੀ
ਸਰਕਾਰ ਦੇ ਜ਼ੁਬਾਨੀ ਹੁਕਮਾਂ ’ਤੇ ਖਜ਼ਾਨਾ ਦਫਤਰਾਂ ਨੇ ਤਨਖਾਹ ਬਿੱਲ ਫੜਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇਹਨਾਂ ਗੱਲਾਂ
ਕਰਕੇ ਪੂਰੇ ਜ਼ਿਲ੍ਹੇ ਚੋਂ ਮੁਲਾਜਮਾਂ ਨੇ ਆਪਣੇ ਆਪਣੇ ਘਰਾਂ ਵਿੱਚ ਰਹਿ ਕੇ ਸਰਕਾਰ ਅਤੇ ਐਨ.ਪੀ.ਐਸ. ਵਿਰੁੱਧ ਰੋਸ ਪ੍ਰਦਰਸ਼ਨ
ਕੀਤਾ ਗਿਆ। ਇਸ ਸਮੇਂ ਗੁਰਵਿੰਦਰ ਸਿੰਘ, ਕਵਿਤਾ ਸ਼ਰਮਾ, ਰੇਨੂੰ ਬਾਲਾ, ਰਵਿੰਦਰ ਕੋਹਲੀ, ਕਰਿਸ਼ਨ ਸਿੰਘ, ਸੰਦੀਪ ਕੁਮਾਰ,
ਬੇਅੰਤ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ, ਮਨਿੰਦਰ ਸਿੰਘ, ਜਸਵੰਤ ਸਿੰਘ, ਮਿਲਖਾ ਸਿੰਘ, ਸੁਰੱਈਆ, ਰਾਜਵਿੰਦਰ ਸਿੰਘ,
ਬਲਵੰਤ ਸਿੰਘ ਗਾਗੋਵਾਲ, ਜਗਜੀਵਨ ਸਿੰਘ, ਅਨੀਤਾ ਰਾਣੀ, ਮਨਜੀਤ ਕੌਰ, ਪੂਜਾ ਸ਼ਰਮਾ, ਪ੍ਰਵੀਨ ਰਾਣੀ, ਮੋਨਿਕਾ ਰਾਣੀ,
ਨੀਲਮ ਰਾਣੀ ਨੇ ਇਸ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲਿਆ।

NO COMMENTS