*ਪੁਟਿਆ ਢੋਆ ਦੇ ਰਿਹਾ ਹੈ ਅਣਸੁਖਾਵੀ ਦੁਰਘਟਨਾ ਨੂੰ ਸੱਦਾ*

0
63

ਬੁਢਲਾਡਾ 19 ਮਾਰਚ (ਸਾਰਾ ਯਹਾਂ/ਮੇਹਤਾ ਅਮਨ) ਸ਼ਹਿਰ ਦੇ ਆਈ.ਟੀ.ਆਈ. ਤੋਂ ਭੀਖੀ ਨੂੰ ਜੋੜਨ ਵਾਲੀ ਮੇਨ ਸੜਕ ਤੇ ਜੀਰੀ ਯਾਰਡ ਨਜਦੀਕ ਸੜਕ ਪੁੱਟ ਕੇ ਪਾਇਪ ਪਾਈ ਗਈ ਸੀ ਜਿੱਥੇ ਸੜਕ ਵਿੱਚਕਾਰ ਕਾਫੀ ਡੂੰਘਾ ਢੋਆ ਪੈ ਗਿਆ ਹੈ। ਇਸ ਰੋਡ ਤੇ ਸੈਂਕੜੇ ਵਹੀਕਲਾਂ ਦੀ ਆਵਾਜਾਈ ਹੈ। ਕਿਉਂ ਕਿ ਇਹ ਮੁੱਖ ਮਾਰਗ ਹਰਿਆਣੇ ਨੂੰ ਜੋੜਦਾ ਹੈ। ਦੂਰੋ ਆ ਰਹੇ ਵਹੀਕਲਾਂ ਨੂੰ ਇਸ ਢੋਏ ਦਾ ਪਤਾ ਨਹੀਂ ਚੱਲਦਾ ਜਿਸ ਕਾਰਨ ਉਹ ਆਪਣੇ ਵਾਹਨਾਂ ਦਾ ਨੁਕਸਾਨ ਕਰਵਾ ਚੁੱਕੇ ਹਨ। ਜਿੱਥੇ ਵਹੀਕਲਾਂ ਨੂੰ ਇਸ ਢੋਏ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਇਹ ਢੋਆ ਦੁਰਘਟਨਾਵਾਂ ਨੂੰ ਸੱਦਾ ਦੇ ਰਿਹਾ ਹੈ। ਆਈ.ਟੀ.ਆਈ ਰੋਡ ਦੇ ਸਮੂਹ ਦੁਕਾਨਦਾਰਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਢੋਏ ਨੂੰ ਜਲਦ ਭਰਵਾ ਕੇ ਇਸ ਨੂੰ ਠੀਕ ਕੀਤਾ ਜਾਵੇ ਤਾਂ ਜੋ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। 

NO COMMENTS