ਬੁਢਲਾਡਾ 20 ਅਕਤੂਬਰ(ਅਮਨ ਮਹਿਤਾ): ਸਥਾਨਕ ਪੀ ਆਰ ਟੀ ਸੀ ਯੂਨੀਅਨ (ਅਜ਼ਾਦ) ਦੀ ਚੋਣ ਸੂਬਾ ਕਨਵੀਨਰ ਸਿਮਰਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਸੂਬਾ ਕਨਵੀਨਰ ਬਰਾੜ, ਪ੍ਰਧਾਨ ਸੰੀਪ ਸਿੰਘ ਅਤੇ ਵਾਇਸ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਕਿ ਇਸ ਮੌਕੇ 7 ਮੈਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਗੁਰਵਿੰਦਰ ਸਿੰਘ, ਗੁਰਜੰਟ ਸਿੰਘ, ਸੰਦੀਪ ਸਿੰਘ, ਜ਼ਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਪਿੰਦਰ ਸਿੰਘ, ਰਾਜਵੀਰ ਸਿੰਘ ਚੁਣੇ ਗਏ। ਉਨਾ ਕਿਹਾ ਕਿ ਅੱਜ ਦੇ ਸਮੇਂ ਵਿੱਚ ਡਿਪੂ ਮੁਲਾਜਮਾ ਦੀ ਹਾਲਤ ਬਹੁਤ ਤਰਸਯੋਗ ਹੈ। ਕਈ ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਮੁਲਾਜਮਾ ਨੂੰ ਪੱਕਾ ਨਹੀਂ ਕਰ ਰਹੀ, ਪੈਨਸ਼ਨ ਵੀ 2009 ਤੋਂ ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਭ ਨੂੰ ਇੱਕਠੇ ਹੋਣ ਦੀ ਜ਼ਰੂਰਤ ਹੈ ਅਤੇ ਆਪਣੇ ਹੱਕਾ ਲਈ ਸੰਘਰਸ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀ ਛਾਟੀ ਕਰਨ ਦੀ ਜ਼ੋ ਤਿਆਰੀ ਕੀਤੀ ਜਾ ਰਹੀ ਹੈ ਉਹ ਹੋਣ ਨਹੀਂ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਕੇਦਰੀ ਟਰੇਡ ਯੂਨੀਅਨਾਂ ਵੱਲੋਂ ਦੇਸ਼ ਪੱਧਰ ਤੇ ਕੀਤੀ ਜਾ ਰਹੀ ਇੱਕਤਰਤਾ ਦੀ ਲੜੀ ਤਹਿਤ 26 ਅਕਤੂਬਰ ਨੂੰ ਜਲੰਧਰ ਵਿਖੇ ਇੱਕਤਰਤਾ ਕੀਤੀ ਜਾ ਰਹੀ ਹੈ। ਜਿਸ ਵਿੱਚ ਵੱਡੀ ਪੱਧਰ ਤੇ ਮੁਲਾਜਮ ਸ਼ਾਮਿਲ ਹੋਣਗੇ। ਇਸ ਮੌਕੇ ਵੀਰ ਇੰਦਰਜੀਤ ਸਿੰਘ ਸੂਬਾ ਪੰਜਾਬ ਪ੍ਰਧਾਨ ਮੰਡੀ ਬੋਰਡ, ਸੁਖਮੰਦਰ ਸਿੰਘ ਗਿੱਲ ਡਿੱਪੂ ਪ੍ਰਧਾਨ ਫਰੀਦਕੋਟ, ਰਘੁਵੀਰ ਸਿੰਘ ਕੈਸ਼ੀਅਰ, ਹਰਦੀਪ ਸਿੰਘ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ।