*ਪੀ ਆਰ ਟੀ ਸੀ ਚੰਡੀਗੜ੍ਹ ਡਿੱਪੂ ਦੇ ਪ੍ਰਸ਼ਾਸਨ ਵੱਲੋਂ ਕੱਚੇ ਮੁਲਾਜ਼ਮਾਂ ਨਾਲ ਕੀਤਾ ਜਾ ਰਿਹਾ ਦੁਰਵਿਵਹਾਰ ਦੇ ਖਿਲਾਫ ਕੀਤੀ ਗੇਟ ਰੈਲੀ, ਸਰਕਾਰ ਖਿਲਾਫ ਕੀਤੀ ਨਾਅਰੇਬਾਜੀ*

0
42

ਬੁਢਲਾਡਾ 18ਮਈ  (ਸਾਰਾ ਯਹਾਂ/  ਅਮਨ ਮਹਿਤਾ) ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋ ਚੰਡੀਗੜ੍ਹ ਡਿੱਪੂ ਦੇ ਵਿੱਚ ਕੱਚੇ ਮੁਲਾਜ਼ਮਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕੱਚੇ ਮੁਲਾਜ਼ਮਾਂ ਨੂੰ ਛੋਟੀ ਮੋਟੀ ਗਲਤੀ ਦੇ ਕਾਰਣ ਨੋਟਿਸ ਕੱਢੇ ਜਾ ਰਹੇ ਨੇ ਤੇ ਜਾਣਬੁੱਝ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਬਿਨਾਂ ਲਾਈਟਾਂ ਤੋਂ ਬੱਸਾਂ ਨੂੰ ਰੂਟਾਂ ਤੇ ਭੇਜਿਆ ਜਾਂਦਾ ਜਿਸ ਦੀ ਵੀਡੀਓ ਵੀ ਮੌਜੂਦ ਹੈ । ਜੇਕਰ ਵਰਕਰ ਨੇ ਕਿਹਾ ਕਿ ਮੇਰੀ ਬੱਸ ਦੇ ਲਾਈਟਾਂ ਨਹੀਂ ਹਨ ਮੈਂ ਥੋੜਾ ਜਲਦੀ ਭੇਜਿਆ ਉਸ ਸਮੇਂ ਅੱਡੇ ਦੇ ਵਿੱਚ ਸਵਾਰੀ ਕਾਫੀ ਸੀ ਜਿਸ ਦੀ ਪਰੂਫ ਵਜੋਂ ਵੀਡੀਓ ਵੀ ਹੈ ਇਹਨਾਂ ਕਹਿਣ ਤੇ ਹੀ ਵਰਕਰਾਂ ਨੂੰ ਦੁਰਵਿਵਹਾਰ ਦੇ ਦੋਸ਼ ਹੇਠ ਰਿਪੋਟਾ ਬਣਾ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਗਿਆ । ਉਹਨਾਂ ਨੂੰ ਸਮਝਾਉਣ ਦੀ ਬਜਾਏ ਨੋਟਿਸ ਕੱਢ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ ਤੇ ਉਲਟ ਨੋਕਰੀ ਤੋਂ ਕੱਢਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ । ਇਹਨਾਂ ਸੀਟਾਂ ਤੇ ਲੱਗੇ ਅਧਿਕਾਰੀਆਂ ਯੂਨੀਅਨ ਤੌਰ ਤੇ ਵਖਰੇਵਾਂ ਕਰਦੇ ਨੇ ਕੱਚੇ ਵਰਕਰਾਂ ਦੇ ਨਾਲ ਜਦੋ ਕਿ ਕਨੂੰਨ ਤੌਰ ਤੇ ਹਰ ਇੱਕ ਵਰਕਰ  ਨੂੰ ਆਪਣੇ ਹੱਕ ਦੀ ਰਾਖੀ ਲਈ ਪੂਰਾ ਅਧਿਕਾਰ ਹੈ । ਇਥੇ ਗੁਲਾਮ ਬਣਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਯੂਨੀਅਨ ਤੌਰ ਤੇ ਡਿੱਪੂ ਪ੍ਰਧਾਨ ਵੱਲੋਂ ਡਿਊਟੀ ਦੇ ਹਾਜ਼ਰ ਹੋਣ ਤੇ ਵੀ ਗੈਰ ਹਾਜ਼ਰ ਕਰ ਦਿੱਤਾ ਜਾਂਦਾ ਹੈ । ਜ਼ੋ ਕਿ ਇਹਨਾਂ ਅਧਿਕਾਰੀਆਂ ਵੱਲੋਂ ਵਰਕਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ੋ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੈਕਟਰੀ ਜਸਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਲਗਭਗ 6/7 ਸਾਲਾ ਤੋਂ ਇੱਕੋ ਅਧਿਕਾਰੀ ਨੇ ਸੀਟਾਂ ਤੇ ਕਬਜਾ ਕੀਤਾ ਹੋਇਆ ਹੈ ਜਿਸ ਦੇ ਰੋਸ ਵਜੋਂ ਡਿੱਪੂ ਤੇ ਗੇਟ ਅੱਗੇ ਰੈਲੀ ਕੀਤੀ ਗਈ । ਉਨ੍ਹਾ ਕਿਹਾ ਕਿ ਜੇਕਰ ਇਹਨਾਂ ਦੋਵੇਂ ਅਧਿਕਾਰੀਆਂ ਦੀ ਬਦਲੀ ਨਾ ਕੀਤੀ ਤਾਂ ਆਉਣ ਵਾਲੇ ਸਮੇਂ 19 ਮਈ ਨੂੰ ਪੀ ਆਰ ਟੀ ਸੀ ਮੁੱਖ ਦਫਤਰ ਅੱਗੇ ਰੋਸ ਵਜੋ ਧਰਨਾ ਦਿੱਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਸਰਕਾਰ ਤੇ ਮਨੇਜਮੈਂਟ ਦੀ ਹੋਵੇਗੀ ਜੇਕਰ ਮਨੇਜਮੈਂਟ ਇਸ ਤੇ ਕੋਈ ਐਕਸ਼ਨ ਨਹੀਂ ਲੈਦੀ ਤਾਂ ਪੰਜਾਬ ਰੋਡਵੇਜ਼ ਪਨਬਸ  ਦੇ ਨਾਲ ਇੱਕਠੇ ਤਿੱਖੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ ਇਸ ਮੌਕੇ ਰਾਜਵੀਰ ਸਿੰਘ ਮੀਤ ਪ੍ਰਧਾਨ, ਜਸਵਿੰਦਰ ਸਿੰਘ, ਜਸਪਾਲ ਸਿੰਘ ਦੀਪਕਪਾਲ ਸਿੰਘ, ਗਰਜਾ ਸਿੰਘ ਸਮੂਹ ਸਟਾਫ ਹਾਜ਼ਰ ਸਨ।

NO COMMENTS