*ਪੀ ਆਰ ਟੀ ਸੀ ਕੱਚੇ ਮੁਲਾਜ਼ਮਾ ਨੇ ਸਹਿਰ ਅੰਦਰ ਕੀਤਾ ਰੋਸ ਮਾਰਚ*

0
33


ਬੁਢਲਾਡਾ 13 ਸਤੰਬਰ(ਸਾਰਾ ਯਹਾਂ/ਅਮਨ ਮੇਹਤਾ) ਪੰਜਾਬ ਸਰਕਾਰ ਨੇ ਸਾਡੀਆਂ ਜ਼ਾਇਜ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਪੰਜਾਬ ਦੇ ਮੇਨ ਹਾਈਵੇ ਜਾਮ ਕੀਤੇ ਜਾਣਗੇ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾਂ ਪੰਜਾਬ ਰੋਡਵੇਜ਼ ਪਨਬਸ ਪੀ.ਆਰ.ਟੀ.ਸੀ. ਦੀ ਹੜਤਾਲ ਨੂੰ ਜੋ ਅੱਠਵੇਂ ਦਿਨ ਵਿੱਚ ਸ਼ਾਮਲ ਹੋ ਚੁੱਕੀ ਹੈ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਕਾਮਿਆਂ ਦੀਆਂ ਮੰਗਾਂ ਸੰਬੰਧੀ ਰੱਖੀ 14 ਸਤੰਬਰ ਦੀ ਮੀਟਿੰਗ ਵਿੱਚ ਜੇਕਰ ਕੋਈ ਹੱਲ ਨਾ ਹੋਇਆ ਤਾਂ ਕਾਮੇ ਸੜਕਾਂ ਤੇ ਉੱਤਰਨ ਲਈ ਮਜਬੂਰ ਹੋਣਗੇ। ਉਨ੍ਹਾ ਕਿਹਾ ਕਿ ਮੁਲਾਜਮਾਂ ਦੀ ਚੱਲ ਰਹੀ ਹੜਤਾਲ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਦਾ ਇਸ ਦੇ ਕੰਨ੍ਹ ਤੇ ਜੂੰਅ ਤੱਕ ਨਹੀਂ ਸਰਕ ਰਹੀ। ਆਗੂਆਂ ਵੱਲੋ ਦੱਸਿਆ ਕਿ ਅੱਜ ਪੂਰੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਕਿ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ  ਕਿ ਇਸ ਮੌਕੇ ਸੂਬਾ ਆਗੂ ਰਮਨਦੀਪ ਸਿੰਘ, ਡੀਪੂ ਪ੍ਰਧਾਨ ਗੁਰਸੇਵਕ ਸਿੰਘ, ਸਮਸ਼ੇਰ ਸਿੰਘ ਪ੍ਰਧਾਨ ਲੁਧਿਆਣਾ ਡੀਪੂ, ਹਰਕੇਸ਼ ਵਿਕੀ ਸੂਬਾ ਆਗੂ, ਗੁਰਬਾਜ਼ ਸਿੰਘ ਪ੍ਰਧਾਨ, ਸਹਿਜਪਾਲ ਸਿੰਘ ਪ੍ਰਧਾਨ, ਕਾਬਲ ਸਿੰਘ ਜੀਤਗੜ, ਜਸਵਿੰਦਰ ਸਿੰਘ, ਸਿੰਘ , ਗਰਜਾ ਸਿੰਘ , ਦੀਪਕ , ਅੰਮ੍ਰਿਤਪਾਲ ਸਿੰਘ,ਬਿੰਦਰ ਅਡਵਾਸ ਬੁੱਕਰ ਆਦਿ ਸਾਰੇ ਡੀਪੂ ਦੇ ਵਰਕਰ ਸ਼ਾਮਲ ਸਨ। 

NO COMMENTS