*ਪੀਲੇ ਕਾਰਡ ਧਾਰਕਾਂ ਦੇ ਕਾਰਡ ਕੱਟ ਕੇ ਪੱਤਰਕਾਰਾਂ ਨੂੰ ਆਮ ਆਦਮੀ ਪਾਰਟੀ ਨੇ ਦਿੱਤਾ ਨਵਾਂ ਤੋਹਫਾ.!*

0
358

ਬੁਲੋਵਾਲ 25 / ਜੂਨ 2022  (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਪੰਜਾਬ ਅੰਦਰ ,ਪੰਜਾਬ ਸਰਕਾਰ ਸਰਕਾਰ, ਆਮ ਆਦਮੀ ਪਾਰਟੀ ਵੱਲੋਂ ਪੀਲੇ ਧਾਰਕਾਂ ਕਾਰਡ ਧਾਰਕਾਂ ਦੇ ਕਾਰਡ ਕੱਟ ਕੇ ਪੱਤਰਕਾਰਾਂ ਨੂੰ ਦਿੱਤਾ ਨਵਾਂ ਤੋਹਫਾ ,ਪ੍ਰੈੱਸ ਨੂੰ ਪ੍ਰਸ਼ਾਸਨ ਦਾ ਚੌਥਾ ਸਤੰਭ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਪੱਤਰਕਾਰ ਆਪਣੀਆਂ ਅਖ਼ਬਾਰਾਂ ਅਤੇ ਖ਼ਬਰਾਂ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਕੜੀ ਵਾਂਗ ਕੰਮ ਕਰਦਾ ਹੈ ।,ਇਸ ਲਈ ਜੇ ਸਰਕਾਰ ਹੀ ਪੱਤਰਕਾਰਾਂ ਨਾਲ ਵਿਤਕਰਾ ਕਰੇਗੀ ਤਾਂ ਸਰਕਾਰ ਦੀ ਕੀ ਈਮਾਨਦਾਰੀ ਹੋਈ ।ਦੂਸਰੇ ਪਾਸੇ ਜਿਹੜੇ ਪੱਤਰਕਾਰ 10 ਤੋਂ 20 ਸਾਲਾਂ ਤੋਂ ਅਖਬਾਰਾਂ ਵਿਚ ਲਗਾਤਾਰ ਕੰਮ ਕਰ ਰਹੇ ਹਨ ਉਨ੍ਹਾਂ ਦੇ ਵੀ ਪੀਲੇ ਕਾਰਡ ਨਹੀਂ ਬਣਾਏ ਗਏ । ਜਿਨ੍ਹਾਂ ਪੱਤਰਕਾਰਾਂ ਦੇ ਹਰ ਸਾਲ ,ਕਾਰਡ ਰੀਨਿਊ ਕੀਤੇ ਜਾ ਰਹੇ ਸਨ ,ਭਾਵੇਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ, ਚਾਹੇ ਕਾਂਗਰਸ ਦੀ ਹੋਵੇ ‘ਹੁਣ ਇਸ ਆਈ ਨਵੀਂ ਸਰਕਾਰ ਵੱਲੋਂ ਉਨ੍ਹਾਂ ਦੇ ਵੀ ਕਾਰਡ ਕੱਟੇ ਜਾ ਰਹੇ ਹਨ ।
ਆਮ ਆਦਮੀ ਸਰਕਾਰ ਦਾ ਕਸੂਰ ਹੈ ਜਾਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪੱਤਰਕਾਰਾਂ ਨਾਲ ਵਿਤਕਰਾ ਕਰ ਰਿਹਾ ਹੈ ।ਇਸ ਵਿਸ਼ੇ ਵਿੱਚ ਜਦ ਵੀ ਪੱਤਰਕਾਰ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਵਿੱਚ ਜਾਂਦੇ ਹਨ ਤੇ ਉਹ ਅਫਸਰ ਇਹ ਕਹਿ ਕੇ ਉਨ੍ਹਾਂ ਤੋਂ ਕੰਨ ਝਾੜ ਰਹੇ ਹਨ, ਕਿ ਕੀ ਸਰਕਾਰ ਦੀਆਂ ਨਵੀਆਂ ਪੋਲਸੀਆ ਮੁਤਾਬਕ ਹੀ ਉਨ੍ਹਾਂ ਦੇ ਕਾਰਡ ਕੱਟੇ ਜਾ ਰਹੇ ਹਨ ,ਪਰ ਅਸਲ ਵਿੱਚ ਅਜਿਹੀ ਕੋਈ ਪਾਲਿਸੀ ਹੀ ਨਹੀਂ ਜੋ ਪੱਤਰਕਾਰਾਂ ਦੇ ਧਿਆਨ ਵਿੱਚ ਲਿਆਂਦੀ ਹੋਵੇ । ਪੰਜਾਬ ਅੰਦਰ ਅੱਜ ਤਕ ਕਿੰਨੀਆਂ ਹੀ ਸਰਕਾਰਾਂ ਆਈਆਂ ਅਤੇ ਗਈਆਂ ਹਨ ਪਰ ਕਿਸੇ ਨੇ ਵੀ ਪੱਤਰਕਾਰਾਂ ਨਾਲ ਅਜਿਹਾ ਵਿਵਹਾਰ ਨਹੀਂ ਕੀਤਾ । ਪੱਤਰਕਾਰ ਭਾਈਚਾਰੇ ਦਾ ਕਹਿਣਾ ਹੈ ਅਜਿਹੀ ਪਾਲਿਸੀਆ ਜੋ ਸਾਡੇ ਹੀ ਕਾਰਡ ਕੱਟ ਕੇ ਸਾਨੂੰ ਪ੍ਰੇਸ਼ਾਨ ਕਰ ਰਹੀਆਂ ਹਨ ,ਜੇ ਇਨ੍ਹਾਂ ਵਧੀਕੀਆਂ ਨੂੰ ਨਾ ਰੋਕਿਆ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਪ੍ਰਤੀ ਪੱਤਰਕਾਰ ਆਪਣੀਆਂ ਅਖ਼ਬਾਰਾਂ ਵਿੱਚ ਖ਼ਬਰਾਂ ਦੀ ਕਵਰੇਜ ਨਹੀਂ ਕਰਨਗੇ।ਅਤੇ ਪੱਤਰਕਾਰਾ, ਭਾਈਚਾਰੇ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਪੱਤਰਕਾਰਾਂ ਦੇ ਹਰੇਕ ਸਾਲਾਂ ਤੋਂ ਪੀਲੇ ਕਾਰਡ ਬਣਦੇ,ਆ, ਰਹੇ ਹਨ ੳੁਨ੍ਹਾਂ ਦੇ, ਦੂਬਾਰਾ ਰੀਨੀਊ ਕਰਦਿਤੇ ਜਾਣ,ਤਾ,ਜੋ, ਪੱਤਰਕਾਰ, ਭਾਈਚਾਰੇ ਦਾ,ਬਣਦਾ ਹੱਕ ਮਿਲ,ਸਕੇ,

NO COMMENTS