ਪੀਓਕੇ ‘ਚ ਭਾਰਤੀ ਸੈਨਾ ਦੀ ਇੱਕ ਹੋਰ ਵੱਡੀ ਸਟ੍ਰਾਇਕ, ਕਈ ਅੱਤਵਾਦੀ ਕੈਂਪ ਢੇਰ

0
29

ਨਵੀਂ ਦਿੱਲੀ 20 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੀਓਕੇ ਵਿੱਚ 13 ਨਵੰਬਰ ਨੂੰ ਭਾਰਤੀ ਫੌਜ ਨੇ ਇੱਕ ਹੋਰ ਵੱਡੀ ਸਟ੍ਰਾਇਕ ਕੀਤੀ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਸੈਨਾ ਨੇ ਪੀਓਕੇ ਦੇ ਕਈ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ। ਜਾਣਕਾਰੀ ਅਨੁਸਾਰ ਸੈਨਾ 13 ਨਵੰਬਰ ਤੋਂ ਕੰਟਰੋਲ ਰੇਖਾ ‘ਤੇ ਪਾਕਿਸਤਾਨ ਦੇ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕਾਰਵਾਈ ਕਰ ਰਹੀ ਹੈ।
ਇਸ ਕਾਰਵਾਈ ਦੇ ਤਹਿਤ 13 ਨਵੰਬਰ ਨੂੰ ਫੌਜ ਨੇ ਪਾਕਿਸਤਾਨੀ ਸੈਨਾ ਦੇ ਬਹੁਤ ਸਾਰੇ ਬੰਕਰਾਂ ਨੂੰ ਢਾਹ ਦਿੱਤਾ। ਸੈਨਾ ਵੱਲੋਂ ਜਾਰੀ ਸਪਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਐਲਓਸੀ ’ਤੇ ਅੱਜ ਫਾਇਰਿੰਗ ਦੀ ਕੋਈ ਘਟਨਾ ਨਹੀਂ ਹੋਈ।


ਅਸਲ ਕੰਟਰੋਲ ਰੇਖਾ ‘ਤੇ ਪਾਕਿਸਤਾਨ ਵੱਲ ਨਿਰੰਤਰ ਬਰਫਬਾਰੀ ਦਾ ਫਾਇਦਾ ਉਠਾ ਕੇ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਲਈ ਸੈਨਾ ਪਿਛਲੇ ਕੁਝ ਸਮੇਂ ਤੋਂ ਨਿਰੰਤਰ ਕੰਟਰੋਲ ਰੇਖਾ ‘ਤੇ ਪਾਕਿਸਤਾਨ ਨੂੰ ਲਗਾਤਾਰ ਸਬਕ ਸਿਖਾ ਰਹੀ ਹੈ। ਭਾਰਤੀ ਫੌਜ ਨੇ ਅੱਜ ਪੁਲਵਾਮਾ ਵਰਗੇ ਹਮਲੇ ਨੂੰ ਦੁਹਰਾਉਣ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ। ਚੌਲਾਂ ਨਾਲ ਭਰੇ ਟਰੱਕ ‘ਚ ਛੁਪ ਕੇ ਸ੍ਰੀਨਗਰ ਜਾ ਰਹੇ ਚਾਰ ਅੱਤਵਾਦੀਆਂ ਨੂੰ ਜੰਮੂ ਦੇ ਨਾਗਰੋਟਾ ‘ਚ ਢੇਰ ਕਰ ਦਿੱਤਾ ਗਿਆ। ਸੁਰੱਖਿਆ ਬਲਾਂ ਨੇ ਟਰੱਕ ਨੂੰ ਵੀ ਉਡਾ ਦਿੱਤਾ। ਮਾਰੇ ਗਏ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ‘ਚ ਹਥਿਆਰ ਬਰਾਮਦ ਕੀਤੇ ਗਏ ਹਨ। ਅੱਤਵਾਦੀਆਂ ਕੋਲੋਂ 11 ਏਕੇ 47 ਅਤੇ 29 ਗ੍ਰੇਨੇਡ ਸਣੇ ਹਥਿਆਰਾਂ ਦਾ ਵੱਡਾ ਕੈਸ਼ ਬਰਾਮਦ ਹੋਇਆ ਹੈ।

NO COMMENTS