*ਪੀਐਸਆਈਡੀਸੀ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਵੱਖ -ਵੱਖ ਸਕੀਮਾਂ ਦੀ ਪ੍ਰਗਤੀ ਦਾ ਲਿਆ ਜਾਇਜਾ*

0
15

ਚੰਡੀਗੜ੍ਹ, 15 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) :ਅੱਜ ਇੱਥੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਪੀਐਸਆਈਡੀਸੀ ਦੇ ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ, ਜਿਸ ਵਿੱਚ ਸੀਨੀਅਰ ਵਾਈਸ-ਚੇਅਰਮੈਨ, ਸ੍ਰੀ ਵਿਨੇ ਮਹਾਜਨ, ਵਾਈਸ-ਚੇਅਰਮੈਨ ਸ੍ਰੀ ਵਜ਼ੀਰ ਸਿੰਘ ਲਾਲੀ, ਮੈਨੇਜਿੰਗ ਡਾਇਰੈਕਟਰ ਸ੍ਰੀ ਸਿਬਿਨ ਸੀ, ਆਈਏਐਸ ਅਤੇ ਡਾਇਰੈਕਟਰ ਸ੍ਰੀ ਸ਼ਿਵਰਿੰਦਰ ਉੱਪਲ, ਸ੍ਰੀ ਰਾਜੇਸ਼ ਘਾਰੂ, ਸ੍ਰੀ ਬਲਜਿੰਦਰ ਸਿੰਘ ਜੰਡੂ, ਲੇਖਾ ਕਮ ਕਾਨੂੰਨੀ ਸਲਾਹਕਾਰ ਸ੍ਰੀ ਐਸਕੇ ਅਹੂਜਾ ਅਤੇ ਕੰਪਨੀ ਦੇ ਸਕੱਤਰ ਸ੍ਰੀਮਤੀ ਸੁਕ੍ਰਿਤੀ ਸੈਣੀ ਮੌਜੂਦ ਸਨ, ਸ੍ਰੀ ਬਾਵਾ ਨੇ ਕਿਹਾ ਕਿ ਪੀਐਸਆਈਡੀਸੀ ਨੇ 2020-21 ਦੌਰਾਨ ਬਾਂਡ ਧਾਰਕਾਂ ਨਾਲ ਵਨ ਟਾਈਮ ਸੈਟਲਮੈਂਟ (ਓਟੀਐਸ) ਕੀਤੀ ਹੈ ਜਿਸ ਤਹਿਤ 12.05 ਕਰੋੜ ਰੁਪਏ ਵਿੱਚ ਦੇਣਦਾਰੀ ਦਾ ਨਿਪਟਾਰਾ ਕੀਤਾ ਗਿਆ ਜਿਸ ਨਾਲ 7.54 ਕਰੋੜ ਰੁਪਏ (ਲਗਭਗ) ਵਿਆਜ ਦੀ ਬਚਤ ਹੋਈ। ਕਾਰਪੋਰੇਸ਼ਨ ਨੇ ਸਾਲ 2020-21 ਦੌਰਾਨ ਲੋਨ/ਇਕੁਇਟੀ ਤੋਂ 4.76 ਕਰੋੜ ਦੀ ਰਿਕਵਰੀ ਵੀ ਕੀਤੀ ਹੈ ਜਿਸ ਵਿੱਚ ਇਕੁਇਟੀ 2018 ਲਈ ਓਟੀਐਸ ਨੀਤੀ ਤਹਿਤ 0.50 ਕਰੋੜ ਰੁਪਏ ਦੀ ਰਿਕਵਰੀ ਵੀ ਸ਼ਾਮਲ ਹੈ।ਸ੍ਰੀ ਬਾਵਾ ਨੇ ਬੋਰਡ ਦੇ ਮੈਂਬਰਾਂ ਨੂੰ ਅੱਗੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਨੂੰ ਇੱਕ ਪੱਤਰ ਰਾਹੀਂ ਵਨ-ਟਾਈਮ ਸੈਟਲਮੈਂਟ (ਓਟੀਐਸ) ਨੀਤੀ ਨੂੰ ਲਾਗੂ ਕਰਨ ਲਈ ਪ੍ਰਵਾਨਗੀ ਦੇਣ ਦੀ ਬੇਨਤੀ ਕੀਤੀ ਗਈ ਹੈ, ਜੋ ਕਿ ਪ੍ਰਮੋਟਡ ਅਤੇ ਕਰਜ਼ਾ ਲੈਣ ਵਾਲੀਆਂ ਕੰਪਨੀਆਂ ਦੇ ਉਦਮੀਆਂ ਨੂੰ ਕਾਰਪੋਰੇਸ਼ਨ ਨਾਲ ਆਪਣੇ ਬਕਾਏ ਦੇ ਨਿਪਟਾਰੇ ਦਾ ਮੌਕਾ ਦੇਵੇਗੀ।ਬੋਰਡ ਦੀ ਮੀਟਿੰਗ ਤੋਂ ਬਾਅਦ, ਸ੍ਰੀ ਬਾਵਾ ਨਿਗਮ ਦੇ ਹੋਰ ਡਾਇਰੈਕਟਰਾਂ ਨਾਲ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਦੇ ਦਫ਼ਤਰ ਵੀ ਗਏ ਜਿੱਥੇ ਉਨ੍ਹਾਂ ਨੇ ਪੰਜਾਬ ਰਾਜ ਵਿੱਚ ਉਦਯੋਗਾਂ ਦੇ ਵਿਕਾਸ ਬਾਰੇ ਸੰਖੇਪ ਚਰਚਾ ਕੀਤੀ।————-

NO COMMENTS