ਪੀਐਮ ਮੋਦੀ ਦੇ ਬਿਆਨ ‘ਤੇ ਰਾਕੇਸ਼ ਟਿਕੈਤ ਨੇ ਦਿੱਤਾ ਜਵਾਬ, ਕਹੀ ਵੱਡੀ ਗੱਲ

0
276

ਨਵੀਂ ਦਿੱਲੀ 30, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਇਕ ਸਰਬ ਪਾਰਟੀ ਬੈਠਕ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਕਿਸਾਨ ਸਰਕਾਰ ਤੋਂ ਇੱਕ ਕਾਲ ਦੀ ਦੂਰੀ ‘ਤੇ ਹਨ, ਉਹ ਕਦੇ ਵੀ ਗੱਲ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਇਸ ਗੱਲ ‘ਤੇ ਪ੍ਰਤੀਕ੍ਰਿਆ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਧੰਨਵਾਦ ਕੀਤਾ। ਟਿਕੈਤ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਕਿਸਾਨਾਂ ਨੂੰ ਧਿਆਨ ਵਿੱਚ ਲਿਆ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਰਕਾਰ ਅਤੇ ਕਿਸਾਨਾਂ ਦਰਮਿਆਨ ਗੱਲਬਾਤ ਕਰਵਾਉਣੀ ਚਾਹੀਦੀ ਹੈ।

ਰਾਕੇਸ਼ ਟਿਕੈਤ ਨੇ ਕਿਹਾ, “ਮੇਰੇ ਹੰਝੂ ਤਾਂ ਨਿਕਲੇ, ਉਹ ਕਿਸਾਨ ਦੇ ਹੰਝੂ ਸੀ। ਨਾ ਤਾਂ ਸਰਕਾਰ ਦਾ ਸਿਰ ਝੁਕਣ ਦੇਵਾਂਗੇ ਅਤੇ ਨਾ ਹੀ ਕਿਸਾਨ ਦੀ ਪੱਗ ਝੁਕਣ ਦੇਵਾਂਗੇ। ਜੇ ਸਾਡੇ ਲੋਕਾਂ ‘ਤੇ ਪੱਥਰ ਚਲਣਗੇ ਤਾਂ ਕਿਸਾਨ ਵੀ ਉਥੇ ਹਨ ਅਤੇ ਟਰੈਕਟਰ ਵੀ ਉਥੇ ਹਨ।”

ਕਿਸਾਨ ਅੰਦੋਲਨ ‘ਚ ਗ੍ਰਹਿ ਮੰਤਰਾਲੇ ਦਾ ਵੱਡਾ ਫੈਸਲਾ, ਸਿੰਘੂ, ਗਾਜ਼ੀਪੁਰ ਤੇ ਟਿਕਰੀ ਬਾਰਡਰ ‘ਤੇ ਇੰਟਰਨੈੱਟ ਸੇਵਾਵਾਂ ਬੰਦ

ਕਿਸਾਨ ਆਗੂ ਸ਼ਿਵ ਕੁਮਾਰ ਕੱਕਾਜੀ ਨੇ ਵੀ ਇਸ ‘ਤੇ ਪ੍ਰਤੀਕਰਮ ਦਿੱਤਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਸਰਕਾਰ ਨਾਲ ਗੱਲ ਕਰੋਗੇ ਤਾਂ ਉਨ੍ਹਾਂ ਕਿਹਾ ਕਿ ਅਸੀਂ ਜ਼ਰੂਰ ਗੱਲ ਕਰਾਂਗੇ। ਜੇ ਉਹ ਇੱਕ ਕਾਲ ਦੀ ਦੂਰੀ ‘ਤੇ ਹਨ, ਤਾਂ ਅਸੀਂ ਇੱਕ ਰਿੰਗ ਦੀ ਦੂਰੀ ‘ਤੇ ਹਾਂ। ਉਹ ਜਿਸ ਦਿਨ ਕਾਲ ਕਰਦੇ ਹਨ, ਅਸੀਂ ਉਸੇ ਦਿਨ ਪਹੁੰਚ ਜਾਵਾਂਗੇ। ਗੱਲਬਾਤ ਤੋਂ ਹੱਲ ਨਿਕਲਣਾ ਚਾਹੀਦਾ ਹੈ। ਅਸੀਂ ਉਸ ਤੋਂ ਪਿੱਛੇ ਨਹੀਂ ਹੋ ਰਹੇ। ਅਸੀਂ ਕਦੇ ਵੀ ਗੱਲ ਕਰਨ ਤੋਂ ਝਿਜਕੇ ਨਹੀਂ। ਜੇ ਪ੍ਰਧਾਨ ਮੰਤਰੀ ਨੇ ਗੱਲਬਾਤ ਲਈ ਕਿਹਾ ਹੈ, ਤਾਂ ਅਸੀਂ ਇਸ ਦਾ ਸਵਾਗਤ ਕਰਦੇ ਹਾਂ।

NO COMMENTS