*ਪਿੰਡ ਹਾਕਮਵਾਲਾ ਦੇ ਵਾਸੀਆਂ ਨੇ ਪਿੰਡ ਵਿਚ ਰਾਜਨੀਤਕ ਆਗੂਆਂ ਦੇ ਦਾਖ਼ਲ ਹੋਣ ਤੇ ਲਾਈ ਰੋਕ*

0
68

ਬੋਹਾ 27 ਮਈ (ਸਾਰਾ ਯਹਾਂ/)ਦਰਸ਼ਨ ਹਾਕਮਵਾਲਾ )-ਇੱਥੋਂ ਨੇੜਲੇ ਪਿੰਡ ਹਾਕਮਵਾਲਾ ਦੇ ਵਾਸੀਆਂ ਨੇ ਇਕ ਮਤਾ ਪਾਸ ਕਰਕੇ ਪਿੰਡ ਵਿੱਚ ਰਾਜਨੀਤਕ ਆਗੂਆਂ ਦੇ ਦਾਖ਼ਲ ਹੋਣ ਤੇ ਰੋਕ ਲਾ ਦਿੱਤੀ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਜਗਵੀਰ ਸਿੰਘ ਮਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਗੁਰਮੇਲ ਸਿੰਘ ਮੇਲਾ  ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਰੀਸਾ ਸਿੰਘ ਚਹਿਲ ਸਾਬਕਾ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਥਿੰਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਾਲਾ ਸਿੰਘ ਕਿਸਾਨ ਆਗੂ ਮਨਜੀਤ ਸਿੰਘ ਮੱਨਾ ਯੂਥ ਆਗੂ ਗੁਰਤੇਜ ਸਿੰਘ ਮਾਨ  ਚਮਕੌਰ ਸਿੰਘ ਸਾਬਕਾ ਪੰਚ ਬਿੰਦਰ ਸਿੰਘ ਲਹਿਰੀ  ਨੇ ਆਖਿਆ ਕਿ ਲੰਬੇ ਸਮੇਂ ਤੋਂ ਵੋਟਾਂ ਬਟੋਰ ਕੇ ਮੁੜ ਪਿੰਡ ਦੀ ਸਾਰ ਨਾ ਲੈਣ ਕਾਰਨ ਰਾਜਨੀਤਕ ਆਗੂਆਂ ਖ਼ਿਲਾਫ਼ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ  ਜਿਸ ਕਾਰਨ ਅੱਜ ਸਮੂਹ ਪਿੰਡ ਵਾਸੀਆਂ ਨੇ ਇਕੱਤਰ ਹੋ ਕੇ ਪਿੰਡ ਵਿੱਚ ਕਿਸੇ ਵੀ ਪਾਰਟੀ ਨਾਲ ਸਬੰਧਤ ਰਾਜਨੀਤਕ ਆਗੂ ਦੇ ਪਿੰਡ ਵਿੱਚ ਦਾਖ਼ਲ ਹੋਣ ਤੇ ਰੋਕ ਲਾਈ ਗਈ ਹੈ।ਪਿੰਡ ਨਿਵਾਸੀਆਂ ਨੇ ਆਖਿਆ ਕਿ ਲੰਬੇ ਸਮੇਂ ਤੋਂ ਪਿੰਡ ਨੂੰ ਸਪਲਾਈ ਹੋਣ ਵਾਲੇ ਵਾਟਰ ਵਰਕਸ ਵਾਲੇ ਪਾਣੀ ਵਿੱਚ ਬੋਹਾ ਦੇ ਕੁਝ ਲੋਕਾਂ ਵੱਲੋਂ ਦੂਸ਼ਿਤ ਪਾਣੀ ਮਿਲਾਇਆ ਜਾ ਰਿਹਾ ਹੈ  ਜਿਸ ਕਾਰਨ ਪਿੰਡ ਦੇ ਲੋਕ ਗੰਦਾ ਪਾਣੀ ਪੀਣ ਕਾਰਨ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ  ਪਰ ਵਾਰ ਵਾਰ ਲੋਕਾਂ ਵੱਲੋਂ ਇਹ ਮੁੱਦਾ ਉਠਾਏ ਜਾਣ ਦੇ ਬਾਵਜੂਦ ਕਿਸੇ ਵੀ ਰਾਜਨੀਤਕ ਆਗੂ ਨੇ ਇਸ ਸਮੱਸਿਆ ਦਾ ਹੱਲ ਕਰਵਾਉਣ ਲਈ ਯਤਨ ਨਹੀਂ ਕੀਤੇ  ਇਸ ਤੋਂ ਇਲਾਵਾ ਪਿੰਡ ਵਿੱਚ ਕੋਈ ਸਰਕਾਰੀ ਸਿਹਤ ਸਹੂਲਤਾਂ ਦਾ ਪ੍ਰਬੰਧ ਨਹੀਂ ਹੈ  ਅਤੇ ਪਿੰਡ ਦੀਆਂ ਲਿੰਕ ਸੜਕਾਂ ਕੱਚੀਆਂ ਹਨ  ਜਿਨ੍ਹਾਂ ਨੂੰ ਪੱਕੀਆਂ ਕਰਵਾਉਣ ਲਈ ਕਿਸੇ ਰਾਜਨੀਤਕ ਆਗੂ ਨੇ ਪਿੰਡ ਵਾਸੀਆਂ ਦੀ ਸਾਰ ਨਹੀਂ ਲਈ  ਇਨ੍ਹਾਂ ਸਮੱਸਿਆਵਾਂ ਦੇ ਚੱਲਦਿਆਂ ਲੋਕਾਂ ਵਿਚ ਭਾਰੀ ਰੋਸ ਹੈ ਇਸ ਕਾਰਨ ਲੋਕਾਂ ਨੂੰ ਉਕਤ ਫ਼ੈਸਲਾ ਲੈਣਾ ਪਿਆ ।

NO COMMENTS