*ਪਿੰਡ ਸਾਹਨੀ ਵਿਖੇ 55ਵੇਂ ਸਲਾਨਾ ਖੇਡ ਮੇਲੇ ਦੀ ਹੋਈ ਆਰੰਭਤਾ*

0
8

ਫਗਵਾੜਾ 14 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਪਿੰਡ ਸਾਹਨੀ ਵਲੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੇ ਸਾਹਿਬਜਾਦਿਆਂ ਅਤੇ ਚਮਕੌਰ ਦੀ ਗੜ੍ਹੀ ਜੰਗ ਦੇ ਸ਼ਹੀਦ ਸ਼ੂਰਵੀਰਾਂ ਦੀ ਨਿੱਘੀ ਯਾਦ ਨੂੰ ਸਮਰਪਿਤ 55ਵਾਂ ਸਲਾਨਾ ਖੇਡ ਮੇਲਾ ਸਰਕਾਰੀ ਹਾਈ ਸਕੂਲ ਸਾਹਨੀ ਦੀ ਖੇਡ ਗਰਾਉਂਡ ‘ਚ ਆਰੰਭ ਹੋਇਆ। ਜਿਸ ਦਾ ਉਦਘਾਟਨ ਪ੍ਰਬੰਧਕਾਂ, ਐਨ.ਆਰ.ਆਈ. ਵੀਰਾਂ ਅਤੇ ਗ੍ਰਾਮ ਪੰਚਾਇਤ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਤੋਂ ਪਹਿਲਾਂ ਸਵੇਰੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਹ ਪਾਠ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਵਲੋਂ ਸੰਗਤੀ ਰੂਪ ਵਿਚ ਕੀਤਾ ਗਿਆ। ਉਪਰੰਤ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਜਗਜੀਤਪੁਰ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।  ਕਲੱਬ ਦੇ ਪ੍ਰਧਾਨ ਬਹਾਦਰ ਸਿੰਘ, ਸੁਖਦੇਵ ਸਿੰਘ ਬਾਂਸਲ ਸਮਾਜ ਸੇਵਕ, ਪੰਚਾਇਤ ਮੈਂਬਰ ਮੇਜਰ ਸਿੰਘ, ਰਾਮ ਸ਼ਰਨ ਬਿੱਲੂ, ਅਮਰੀਕ ਸਿੰਘ ਮੀਕਾ, ਸੁਖਜਿੰਦਰ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ ਕਨੇਡਾ, ਪਰਮਿੰਦਰ ਸਿੰਘ, ਅਮਨਵੀਰ ਸਿੰਘ, ਇੰਦਰਜੀਤ ਸਿੰਘ ਕਾਲਾ, ਜੁਝਾਰ ਸਿੰਘ ਅਤੇ ਪ੍ਰਭਜੋਤ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਅਸ਼ੀਰਵਾਦ ਦਿੰਦਿਆਂ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਪਤਵੰਤਿਆਂ ਨੇ ਕਿਹਾ ਕਿ ਸਾਨੂੰ ਆਪਣੇ ਗੁਰੂਆਂ, ਪੀਰਾਂ, ਫਕੀਰਾਂ, ਪੈਗੰਬਰਾਂ ਅਤੇ ਕੌਮ ਦੀਆਂ ਮਹਾਨ ਸ਼ਖਸੀਅਤਾਂ ਦੀ ਨਿੱਘੀ ਯਾਦ ਵਿਚ ਵੱਧ ਤੋਂ ਵੱਧ ਖੇਡ ਸਮਾਗਮ ਕਰਵਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਰਹਿਤ ਰਹਿ ਕੇ ਖੇਡਾਂ ਵਿਚ ਭਾਗ ਲੈਣ ਲਈ ਉਤਸ਼ਾਹਤ ਕੀਤਾ ਜਾ ਸਕੇ। ਪ੍ਰਬੰਧਕਾਂ ਨੇ ਦੱਸਿਆ ਕਿ ਓਪਨ ਵਰਗ ਦੇ ਉਦਘਾਟਨੀ ਮੁਕਾਬਲੇ ‘ਚ ਪਲਾਹੀ ਨੇ ਜਗਜੀਤਪੁਰ ਦੀ ਟੀਮ ਨੂੰ ਮਾਤ ਦਿੱਤੀ। ਉਹਨਾਂ ਦੱਸਿਆ ਕਿ ਖੇਡ ਮੇਲੇ ਦੌਰਾਨ ਫੁਟਬਾਲ ਮੁਕਾਬਲੇ ‘ਚ ਓਪਨ ਪੱਧਰ ਦੀਆਂ 24 ਅਤੇ ਭਾਰ ਵਰਗ ਦੀਆਂ 16 ਟੀਮਾਂ ਭਾਗ ਲੈ ਰਹੀਆਂ ਹਨ। ਫਾਈਨਲ ਮੁਕਾਬਲੇ 20 ਫਰਵਰੀ ਦਿਨ ਵੀਰਵਾਰ ਨੂੰ ਖੇਡੇ ਜਾਣਗੇ। ਓਪਨ ਵਰਗ ਦੀ ਜੇਤੂ ਟੀਮ ਨੂੰ 61 ਹਜਾਰ ਰੁਪਏ ਨਗਦ ਦੇ ਨਾਲ ਟਰਾਫੀ ਅਤੇ ਉਪ ਜੇਤੂ ਟੀਮ ਨੂੰ 41 ਹਜਾਰ ਰੁਪਏ ਨਗਦ ਦੇ ਨਾਲ ਟਰਾਫੀ ਭੇਂਟ ਕੀਤੀ ਜਾਵੇਗੀ। ਭਾਰ ਵਰਗ (56 ਕਿੱਲੋ) ਦੀ ਜੇਤੂ ਟੀਮ ਨੂੰ 25 ਹਜਾਰ ਰੁਪਏ, ਉਪ ਜੇਤੂ ਟੀਮ ਨੂੰ 17 ਹਜਾਰ ਰੁਪਏ ਤੋਂ ਇਲਾਵਾ ਤੀਸਰੇ ਨੰਬਰ ਦੀ ਟੀਮ ਨੂੰ 11 ਹਜਾਰ ਰੁਪਏ ਤੇ ਚੌਥੇ ਨੰਬਰ ਦੀ ਟੀਮ ਨੂੰ 7 ਹਜਾਰ ਰੁਪਏ ਨਗਦ ਇਨਾਮ ਭੇਂਟ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਖਿਡਾਰੀਆਂ ਲਈ ਚਾਹ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਲਖਵੀਰ ਸਿੰਘ, ਪਲਵਿੰਦਰ ਸਿੰਘ ਮੰਗੀ, ਜਸਪ੍ਰੀਤ ਸਿੰਘ, ਅਰੁਣਦੀਪ ਸਿੰਘ, ਗੁਰਜੀਤ ਸਿੰਘ, ਮਨਜੀਤ ਸਿੰਘ ਮੱਛ, ਦਵਿੰਦਰ ਸਿੰਘ, ਸਿਮਰਨ ਗੋਲਕੀਪਰ, ਤਾਰਾ ਚੰਦ, ਸੁਖਪ੍ਰੀਤ ਸਿੰਘ, ਸੁਖਮਨ, ਗੁਰਪ੍ਰੀਤ ਸਿੰਘ ਗੋਪੀ ਕਨੇਡਾ, ਮਨੂੰ, ਹਰਮਨ, ਰਮਨਦੀਪ ਸਿੰਘ ਸਾਹਨੀ, ਇੰਦਰਜੀਤ ਸਿੰਘ, ਤਰਲੋਚਨ ਸਿੰਘ ਸਾਬਕਾ ਸਰਪੰਚ, ਪਲਵਿੰਦਰ ਸਿੰਘ ਸਾਬਕਾ ਪੰਚ, ਗੁਰਦਿਆਲ ਸਿੰਘ ਸਾਬਕਾ ਪੰਚ, ਜਰਨੈਲ ਸਿੰਘ ਜੈਲਾ, ਗੁਰਦੀਪ ਸਿੰਘ ਖਾਲਸਾ, ਸਰਬਜੀਤ ਸਿੰਘ ਸੱਬਾ, ਰੁਪਿੰਦਰ ਸਿੰਘ, ਭੁਪਿੰਦਰ ਸਿੰਘ ਸਾਬਕਾ ਪੰਚ, ਅਜੈਬ ਸਿੰਘ, ਜਰਨੈਲ ਸਿੰਘ, ਗੁਰਜੀਤ ਸਿੰਘ ਜੀਤਾ ਤੋਂ ਇਲਾਵਾ ਵੱਡੀ ਗਿਣਤੀ ‘ਚ ਖੇਡ ਪ੍ਰੇਮੀ ਹਾਜਰ ਸਨ।

NO COMMENTS