*ਪਿੰਡ ਸਹਾਰਨਾ ਦੇ ਮਿਡਲ ਸਕੂਲ ਨੂੰ ਸਾਫ ਪਾਣੀ ਲਈ ਜਿਲਾ ਪ੍ਰੀਸ਼ਦ ਮੈਂਬਰ ਨੇ ਕੀਤੀ ਪਹਿਲ ਭੇਂਟ ਕੀਤੀ RO ਲਈ 51 ਹਜ਼ਾਰ ਦੀ ਰਾਸ਼ੀ*

0
35

ਮਾਨਸਾ 31,ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼)ਮਾਨਸਾ ਜਿੱਥੇ ਸਕੂਲ਼ਾਂ ਦਾ ਵਿਕਾਸ ਪੰਜਾਬ ਸਰਕਾਰ ਵਲੋ ਲਗਾਤਰ ਕੀਤਾ ਜਾ ਰਿਹਾ ਹੈ ਉਥੇ ਕਾਂਗਰਸੀ ਆਗੂਆਂ ਵਲੋਂ ਵੀ ਲਗਾਤਰ ਸਕੂਲ਼ਾਂ ਨੂੰ ਹਰ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਪਿੰਡ ਸਹਾਰਨਾ ਦੇ ਸਕੂਲ ਵਿੱਚ ਪੀਣ ਵਾਲੇ ਸਾਫ ਪਾਣੀ ਦੀ ਸੁਵਿਧਾ ਨਹੀਂ ਸੀ। ਜਿਸ ਉੱਤੇ ਪਿੰਡ ਦੀ ਪੰਚਾਇਤ ਵਲੋ ਜਿਲਾ ਪ੍ਰੀਸ਼ਦ ਮੈਂਬਰ ਅਰਸ਼ਦੀਪ ਗਾਗੋਵਾਲ ਅੱਗੇ ਪੀਣ ਵਾਲੇ ਪਾਣੀ ਲਈ ਆਰ.ਓ ਮੰਗ ਰੱਖੀ ਅੱਜ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰਖਦੇ ਹੋਏ ਜਿਲਾ ਪ੍ਰੀਸ਼ਦ ਮੈਂਬਰ ਵਲੋ ਸਕੂਲ ਦੇ ਬੱਚਿਆਂ ਦੇ ਪੀਣ ਲਈ ਸਾਫ਼ ਪਾਣੀ ਦੇ ਪ੍ਰਬੰਧ ਲਈ ਸਹਿਯੋਗ 51 ਹਜ਼ਾਰ ਦੀ ਰਾਸ਼ੀ ਦਿੱਤੀ ਗਈ। ਪਿੰਡ ਵਾਸੀਆਂ ਤੇ ਸਕੂਲ ਪ੍ਰਬੰਧਕਾਂ ਨੇ ਕੀਤਾ ਜਿਲਾ ਪ੍ਰੀਸ਼ਦ ਮੈਂਬਰ ਦਾ ਧੰਨਵਾਦ।ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆਂ ਕਿ ਕਈ ਦਿਨਾਂ ਤੋਂ ਇਹ ਪਾਣੀ ਦੀ ਸਮੱਸਿਆਂ ਆ ਰਹੀ ਸੀ ਕਿਉਂਕਿ ਪੀਣ ਵਾਲੇ ਸਾਫ ਪਾਣੀ ਲਈ ਆਰ ਓ ਦੀ ਲੋੜ ਸੀ ਜਿਸਨੂੰ ਜਿਲਾ ਪ੍ਰੀਸ਼ਦ ਮੈਂਬਰ ਵਲੋ ਅੱਜ 51 ਹਜ਼ਾਰ ਦੀ ਰਾਸ਼ੀ RO ਲਈ ਭੇਂਟ ਕੀਤੀ ਗਈ। ਉਹਨਾਂ ਪਿੰਡ ਵਲੋ ਤੇ ਸਕੂਲ ਵਲੋਂ ਉਹਨਾਂ ਦਾ ਧੰਨਵਾਦ ਕੀਤਾ। ਦੁਸਰੇ ਪਾਸੇ ਜਿਲਾ ਪ੍ਰੀਸ਼ਦ ਮੈਂਬਰ ਅਰਸ਼ਦੀਪ ਗਾਗੋਵਾਲ ਦਾ ਕਹਿਣਾ ਹੈ ਕਿ ਛੋਟੇ ਛੋਟੇ ਬੱਚੇ ਦੇਸ਼ ਦਾ ਭਵਿੱਖ ਹਨ ਜਿਹਨਾਂ ਦੀ ਚੰਗੀ ਸਿਹਤ ਲਈ ਇਹ ਪਹਿਲ ਕੀਤੀ ਗਈ ਹੈ । ਸਰੀਰ ਵਿੱਚ ਸਭ ਤੋਂ ਵੱਧ ਮਾਤਰਾ ਪਾਣੀ ਦੀ ਹੁੰਦੀ ਹੈ ਇਸ ਕਰਕੇ ਜੇਕਰ ਬੱਚੇ ਗੰਦਲਾ ਪਾਣੀ ਪੀਂਦੇ ਹਨ ਉਸ ਨਾਲ ਸਰੀਰ ਦਾ ਨੁਕਸਾਨ ਹੈ ਅਤੇ ਹੁਣ ਜੋ ਬਿਮਾਰੀਆਂ ਚੱਲ ਰਹੀਆਂ ਹਨ ਬੱਚੇ ਉਹਨਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਕਰਕੇ ਪੰਜਾਬ ਦੇ ਚੰਗੇ ਭਵਿੱਖ ਲਈ ਇਹ ਉਪਰਾਲਾ ਕੀਤਾ ਗਿਆ ਹੈ। ਅੱਜ ਪਿੰਡ ਵਲੋ ਵੀ ਜੋ ਕੰਮ ਦੱਸੇ ਗਏ ਹਨ ਉਹ ਵੀ ਛੇਤੀ ਹੱਲ ਕਰਵਾਏ ਜਾਣਗੇ। ਇਸ ਮੌਕੇ ਅਮਰੀਕ ਸਿੰਘ ਸਰਪੰਚ, ਦਰਸ਼ਨ ਖਾਰਾ, ਹਰਚਰਨ ਸਿੰਘ ਪੰਚ, ਗੁਰਮੀਤ ਸਿੰਘ, ਪਰਮਾ ਨੰਦ ਸ਼ਰਮਾ, ਬਲਵਿੰਦਰ ਸਿੰਘ, ਮਨਦੀਪ ਸਿੰਘ, ਬਲਜੀਤ ਸਿੰਘ, ਜਗਮੇਲ ਸਿੰਘ, ਮਨਪ੍ਰੀਤ ਸਿੰਘ ਮਨੀ, ਸਮੂਹ ਸਕੂਲ ਸਟਾਫ ਮੌਜੂਦ ਸਨ।

NO COMMENTS