*ਪਿੰਡ ਸਹਾਰਨਾ ਦੀ ਰਹਿਣ ਵਾਲੀ ਵੀਰਪਾਲ ਕੌਰ ਅਜੀਵਿਕਾ ਮਿਸ਼ਨ ਨਾਲ ਜੁੜ ਕੇ ਆਰਥਿਕ ਤੌਰ ’ਤੇ ਹੋਈ ਮਜ਼ਬੂਤ*

0
38

ਮਾਨਸਾ, 20 ਅਪ੍ਰੈਲ   (ਸਾਰਾ ਯਹਾਂ/  ਮੁੱਖ ਸੰਪਾਦਕ) : ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰ ਅੰਦਰ ਔਰਤਾਂ ਨੂੰ ਰੋਜ਼ਗਾਰ ਦੇ ਸਮਰੱਥ ਬਣਾ ਕੇ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਚਲਾਇਆ ਜਾ ਰਿਹਾ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਵੱਡੇ ਪੱਧਰ ’ਤੇ ਲਾਹੇਵੰਦ ਸਾਬਿਤ ਹੋ ਰਿਹਾ ਹੈ। ਇਹ ਕਹਿਣਾ ਹੈ ਪਿੰਡ ਸਹਾਰਨਾ ਦੀ ਰਹਿਣ ਵਾਲੀ ਵੀਰਪਾਲ ਕੌਰ ਦਾ, ਜਿਸਨੇ ਅਜੀਵਿਕਾ ਮਿਸ਼ਨ ਨਾਲ ਜੁੜ ਕੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕੀਤਾ ਹੈ।
ਵੀਰਪਾਲ ਕੌਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਿਥ ਵੱਲੋਂ ਰਾਜ ਸਰਕਾਰ ਦੀ ਇਸ ਯੋਜਨਾ ਨੂੰ ਜਮੀਨੀ ਪੱਧਰ ’ਤੇ ਲਾਗੂ ਕਰਨ ਲਈ ਪਿੰਡ ਪੱਧਰ ’ਤੇ ਮਹਿਲਾਵਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਨਾਲ ਜੋੜਨ ਦੇ ਮੰਤਵ ਨਾਲ ਸੈਲਫ ਗਰੁੱਪ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਵੀਰਪਾਲ ਕੌਰ ਨੇ ਦੱਸਿਆ ਕਿ ਉਸਦੇ ਪਰਿਵਾਰ ਦੇ 7 ਮੈਂਬਰ ਹਨ ਅਤੇ ਕਮਾਈ ਦਾ ਕੋਈ ਸਾਧਨ ਨਹੀ ਸੀ, ਉਸਦੇ ਵੱਲੋਂ ਥੋੜਾ ਬਹੁਤ ਸਿਲਾਈ ਦਾ ਕੰਮ ਕਰਕੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਸੀ।
ਪਿੰਡ ਸਹਾਰਨਾ ਦੀ ਵੀਰਪਾਲ ਨੇ ਦੱਸਿਆ ਕਿ ਪਿੰਡ ਪੱਧਰ ’ਤੇ ਬਣਾਏ ਸੈਲਫ ਹੈਲਡ ਗਰੁੱਪ ’ਚ ਜੁੜਨ ਤੋਂ ਬਾਅਦ ਮੈਂ ਬੁੱਕ ਕੀਪਰ ਦਾ ਕੰਮ ਕੀਤਾ ਅਤੇ ਹੌਲੀ-ਹੌਲੀ ਤਰੱਕੀ ਕਰਕੇ ਬਤੌਰ ਰਿਸੋਰਸ ਪਰਸਨ ਦੇ ਤੌਰ ’ਤੇ ਕੰਮ ਕਰ ਰਹੀ ਹਾਂ, ਜਿਸਦੇ ਮਿਹਨਤਾਨੇ ਵੱਜੋਂ 8500 ਰੁਪਏ ਮਹੀਨਾ ਆਮਦਨ ਹੋਣ ਲੱਗੀ ਹੈ, ਘਰ ਦਾ ਗੁਜ਼ਾਰਾ ਵਧੀਆ ਚਲ ਰਿਹਾ ਹੈ। ਵੀਰਪਾਲ ਨੇ ਹੋਰਨਾ ਪੇਂਡੂ ਖੇਤਰ ਦੀਆਂ ਔਰਤਾਂ ਨੂੰ ਸੈਲਫ ਹੈਲਪ ਗਰੁੱਪਾਂ ਨਾਲ ਜੁੜ ਕੇ ਵੱਖ-ਵੱਖ ਕਿੱਤਾ ਮੁੱਖੀ ਕੰਮ ਕਰਕੇ ਚੰਗੀ ਆਮਦਨ ਕਮਾਉਣ ਲਈ ਅਪੀਲ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਟੀ. ਬੈਨਿਥ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ 1490 ਗਰੁੱਪ ਚਲ ਰਹੇ ਹਨ, ਜਿਨ੍ਹਾਂ ਰਾਹੀ ਕਰੀਬ 15000 ਔਰਤਾਂ ਇਸ ਸਕੀਮ ਨਾਲ ਜੁੜ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 3 ਤੋਂ 6 ਮਹੀਨੇ ਸੈਲਫ ਹੈਲਪ ਗਰੁੱਪ ਨਾਲ ਜੁੜ ਕੇ ਕੰਮ ਰਹੀਆਂ ਮਹਿਲਾਵਾਂ ਨੂੰ ਪੰਜਾਬ ਸਰਕਾਰ ਵੱਲੋਂ ( ਰਿਵਾÇਲੰਗ ਫੰਡ )15 ਤੋਂ 20 ਹਜ਼ਾਰ ਰੁਪਏ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕਮਿਊਨਟੀ ਇੰਨਵੈਸਟਮੈਂਟ ਫੰਡ ਰਾਹੀ 6 ਮਹੀਨੇ ਤੋਂ ਪੁਰਾਣੇ ਗਰੁੱਪਾਂ ਨੂੰ ਸਰਕਾਰ ਵੱਲੋਂ 50 ਹਜ਼ਾਰ ਤੋਂ 1 ਲੱਖ 10 ਹਜ਼ਾਰ ਰੁਪਏ ਤੱਕ ਦੀ ਸੁਵਿਧਾ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ 6 ਮਹੀਨੇ ਤੋਂ ਪੁਰਾਣੇ ਸੈਲਫ ਹੈਲਪ ਗਰੁੱਪ ਦਾ ਜਿਸ ਬੈਂਕ ਅੰਦਰ ਖਾਤਾ ਹੋਵੇ ਉਸਦੀ 1 ਲੱਖ ਤੋਂ 20 ਲੱਖ ਰੁਪਏ ਤੱਕ ਦੀ ਲਿਮਟ ਬਣਾਈ ਜਾਂਦੀ ਹੈ।

NO COMMENTS