*ਪਿੰਡ ਵਾਸੀ ਸ਼ੁੱਧ ਪਾਣੀ ਦੀ ਬੂੰਦ ਬੂੰਦ ਨੂੰ ਤਰਸੇ ਲੋਕ ਦੂਰ ਦੁਰਾਡੇ ਤੋਂ ਪਾਣੀ ਲਿਆਉਣ ਲਈ ਮਜ਼ਬੂਰ*

0
35

ਬਰੇਟਾ  22,ਜੁਲਾਈ (ਸਾਰਾ ਯਹਾਂ/ਰੀਤਵਾਲ) ਪਾਣੀ ਮਨੁੱਖ ਲਈ ਕੁਦਰਤ ਦੀ ਉਹ ਅਨਮੋਲ ਦਾਤ ਹੈ , ਜਿਸਦੇ
ਬਿਨ੍ਹਾਂ ਧਰਤੀ ਤੇ ਜੀਵਨ ਸੰਭਵ ਨਹੀਂ ਹੈ । ਅਜਿਹਾ ਹੀ ਹਾਲ ਬਰੇਟਾ ਪਿੰਡ ਦੇ
ਲੋਕਾਂ ਦਾ ਹੈ ਜੋ ਪਿਛਲੇ ਤਿੰਨ ਦਿਨਾਂ ਤੋਂ ਵਾਟਰ ਵਰਕਸ ਵਾਲੀ ਥਾਂ ਤੇ ਲੱਗੀ
ਪਾਣੀ ਦੀ ਮੋਟਰ ਦੇ ਖਰਾਬ ਹੋ ਜਾਣ ਕਾਰਨ ਸ਼ੁੱਧ ਪਾਣੀ ਦੀ ਬੂੰਦ ਬੂੰਦ ਨੂੰ
ਤਰਸ ਰਹੇ ਹਨ ਤੇ ਮਜਬੂਰਨ ਧਰਤੀ ਹੇਠਲਾ ਅਸ਼ੁੱਧ ਪਾਣੀ ਪੀ ਰਹੇ ਹਨ । ਇਸ
ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਜਗਮੇਲ ਸਿੰਘ ਕਾਲਾ, ਰਾਮਜੀਤ
ਸਿੰਘ ਅਤੇ ਵਿੱਕੀ ਸਿੰਘ ਨੇ ਦੱਸਿਆ ਪਿੰਡ ਦੇ ਜਿਆਦਾਤਰ ਲੋਕ ਵਾਟਰ ਵਰਕਸ ਦੀ
ਸਪਲਾਈ ਤੇ ਹੀ ਨਿਰਭਰ ਹਨ ਤੇ ਉਹ ਵਿਭਾਗ ਦੇ ਮੂੰਹ ਵੱਲ ਦੇਖ ਰਹੇ ਹਨ ਕਿ
ਕਦੋਂ ਅਧਿਕਾਰੀ ਖਰਾਬ ਹੋਈ ਮੋਟਰ ਨੂੰ ਠੀਕ ਕਰਵਾਉਣਗੇ ਤੇ ਕਦੋਂ ਲੋਕਾਂ
ਨੂੰ ਸ਼ੁੱਧ ਪਾਣੀ ਨਸੀਬ ਹੋਵੇਗਾ । ਉਨ੍ਹਾਂ ਇਹ ਵੀ ਦੱਸਿਆ ਕਿ ਕਈ
ਮਹੁੱਲਿਆਂ ਵਿੱਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਅਜਿਹੀ ਹੈ ਕਿ ਜਿਸ ਨਾਲ ਪਸ਼¨ਆਂ ਨੂੰ
ਵੀ ਨਹਾਇਆ ਨਹੀਂ ਜਾ ਸਕਦਾ ਤੇ ਮਨੁੱਖ ਦੇ ਸਰੀਰ ਫ਼#39;ਤੇ ਤਾਂ ਇਹ ਪਾਣੀ ਇਸ
ਤਰ੍ਹਾਂ ਜੰਮ ਜਾਂਦਾ ਹੈ ਜਿਵੇਂ ਚੀਕਣੀ ਮਿੱਟੀ । ਦੱਸਣਯੋਗ ਹੈ ਕਿ ਬਰੇਟਾ ਸ਼ਹਿਰ ਦੀ
ਆਬਾਦੀ ਵੀਂਹ ਹਜ਼ਾਰ ਦੇ ਕਰੀਬ ਹੈ ਅਤੇ ਜਿਸਦੇ 13 ਵਾਰਡ ਹਨ ।

ਜਿਸ ਵਿੱਚੋਂ 9
ਵਾਰਡ ਸ਼ਹਿਰ ਵੱਲ ਅਤੇ 4 ਪਿੰਡ ਵਾਲੀ ਸਾਇਡ ਹਨ ਅਤੇ ਬਰੇਟਾ ‘ਚ ਲੋਕਾਂ ਦੀ ਸਹੂਲਤ
ਦੇ ਲਈ ਦੋ ਵਾਟਰ ਵਰਕਸ ਲੱਗੇ ਹੋਏ ਹਨ । ਇੱਕ ਮੰਡੀ ‘ਵਾਲੇ ਪਾਸੇ ਤੇ ਦੂਸਰਾ
ਬਰੇਟਾ ਪਿੰਡ ਵਿੱਚ ਪ੍ਰੰਤੂ ਹੁਣ ਪਿਛਲੇ ਤਿੰਨ ਦਿਨਾਂ ਤੋਂ ਪਿੰਡ ਵਾਲੀ ਸਾਇਡ
ਲੱਗੇ ਵਾਟਰ ਵਰਕਸ ‘ਚ ਪਾਣੀ ਵਾਲੀ ਮੋਟਰ ਦੇ ਖਰਾਬ ਹੋ ਜਾਣ ਦੇ ਕਾਰਨ ਪਿੰਡ ਵਾਸੀ
ਸ਼ੁੱਧ ਨਹਿਰੀ ਪਾਣੀ ਤੋਂ ਵਾਂਝੇ ਹੋ ਗਏ ਹਨ ਅਤੇ ਗਰਮੀ ਦਾ ਮੌਸਮ ਹੋਣ
ਕਾਰਨ ਪਾਣੀ ਦੀ ਲਾਗਤ ਵੀ ਵਧੇਰੇ ਹੈ । ਘਰੇਲੂ ਵਰਤੋਂ ਲਈ ਪਿੰਡ ਵਾਸੀਆਂ
ਨੂੰ ਦੂਰ ਦੁਰਾਡੇ ਤੋਂ ਪਾਣੀ ਲਿਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ।
ਪਿੰਡ ਵਾਸੀਆਂ ਦੀ ਵਿਭਾਗ ਤੋਂ ਮੰਗ ਹੈ ਕਿ ਜਲ ਘਰ ਦੀ ਖਰਾਬ ਹੋਈ ਮੋਟਰ
ਨੂੰ ਜਲਦ ਤੋਂ ਜਲਦ ਠੀਕ ਕਰਵਾਕੇ ਲੋਕਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਦਿੱਤੀ
ਜਾਵੇ । ਜਦ ਇਸ ਸਬੰਧੀ ਵਿਭਾਗ ਦੇ ਜੇ.ਈ. ਰਮਨੀਕ ਕੁਮਾਰ ਨਾਲ ਗੱਲ ਕੀਤੀ ਤਾਂ
ਉਨ੍ਹਾਂ ਕਿਹਾ ਕਿ ਪਾਣੀ ਵਾਲੀ ਮੋਟਰ ਸੜ੍ਹ ਜਾਣ ਦੇ ਕਾਰਨ ਇਹ ਕਿੱਲਤ ਆ ਰਹੀ ਹੈ
। ਉਨ੍ਹਾਂ ਕਿਹਾ (ਅੱਜ) ਸ਼ੁੱਕਰਵਾਰ ਦੀ ਸ਼ਾਮ ਤੱਕ ਲੋਕਾਂ ਨੂੰ ਪਾਣੀ ਦੀ
ਸਪਲਾਈ ਛੱਡ ਦਿੱਤੀ ਜਾਵੇਗੀ ।

NO COMMENTS