ਬੁਢਲਾਡਾ 13 ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ): — ਨੇੜਲੇ ਪਿੰਡ ਰੱਲੀ ਵਿਖੇ ਇਨਕਲਾਬੀ ਨੌਜਵਾਨ ਸਪੋਰਟਸ ਐਂਡ ਵੈੱਲਫੇਅਰ ਕਲੱਬ ਰੱਲੀ ਵੱਲੋਂ ਨੇਕੀ ਫਾਊਂਡੇਸ਼ਨ ਬੁਢਲਾਡਾ ਦੇ ਨਾਲ ਸਾਂਝਾ ਚੌਥਾ ਖੂਨਦਾਨ ਕੈਂਪ ਪਿੰਡ ਰੱਲੀ ਦੇ ਗੁਰੂ ਘਰ ਵਿਖੇ ਲਗਾਇਆ ਗਿਆ। ਕੈਂਪ ਦੀ ਸ਼ੂਰੂਆਤ ਕਲੱਬ ਦੇ ਪ੍ਰਧਾਨ ਮਨਮੋਹਨ ਸਿੰਘ ਵੱਲੋਂ ਸਭ ਤੋਂ ਪਹਿਲਾਂ ਖੂਨਦਾਨ ਕਰਕੇ ਕਰਵਾਈ ਗਈ। ਜਿਸ ਵਿੱਚ ਨਗਰ ਦੇ ਨੌਜਵਾਨਾਂ ਨੇ 100 ਯੂਨਿਟ ਦੇ ਕਰੀਬ ਖੂਨ ਦਾਨ ਕੀਤਾ। ਕਲੱਬ ਦੇ ਪ੍ਰਧਾਨ ਮਨਮੋਹਨ ਸਿੰਘ ਨੇ ਦੱਸਿਆ ਕਿ ਇਹ ਚੌਥਾ ਖੂਨਦਾਨ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਪਿੰਡ ਦੇ ਨੌਜਵਾਨਾਂ ਨੇ ਉਤਸ਼ਾਹ ਨਾਲ ਖੂਨ ਦਾਨ ਕੀਤਾ ਹੈ। ਇੱਕਤਰ ਕੀਤਾ ਖੂਨ ਬਲੱਡ ਬੈਂਕ ਮਾਨਸਾ ਦੀ ਟੀਮ ਨੂੰ ਸੋਂਪਿਆਂ ਗਿਆ। ਪੰਚਾਇਤ ਯੂਨੀਅਨ ਜਿਲ੍ਹਾ ਮਾਨਸਾ ਦੇ ਸਾਬਕਾ ਪ੍ਰਧਾਨ ਬੂਟਾ ਸਿੰਘ ਝਲਬੂਟੀ ਨੇ ਕਿਹਾ ਕਿ ਕਲੱਬ ਦਾ ਬਹੁਤ ਹੀ ਸਲਾਂਘਾਯੋਗ ਕਦਮ ਹੈ, ਜੋ 100 ਯੂਨਿਟ ਦੇ ਕਰੀਬ ਖੂਨ ਬਲੱਡ ਬੈਂਕ ਮਾਨਸਾ ਨੂੰ ਦਿੱਤਾ ਹੈ, ਇਸ ਨਾਲ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਬਿਕਰਮਜੀਤ ਸਿੰਘ ਵਿੱਕੀ ਦਾਤੇਵਾਸ, ਜਸਵੀਰ ਸਿੰਘ ਜੱਸੀ ਬਾਬਾ, ਸਾਬਕਾ ਸਰਪੰਚ ਬੂਟਾ ਸਿੰਘ ਝਲਬੂਟੀ, ਕਲੱਬ ਦੇ ਮੈਂਬਰ ਸੰਦੀਪ ਸਿੰਘ, ਮਨਦੀਪ ਸਿੰਘ, ਪ੍ਰੀਤਮ ਸਿੰਘ ਕਾਲਾ, ਮਨਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਮੋਹਤਬਰ ਵਿਅਕਤੀ ਮੌਜੂਦ ਸਨ।