*ਪਿੰਡ ਮਾਨਬੀਬੜੀਆਂ ਸਵੱਛ ਪਿੰਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ ਸਵੱਛ ਸਕੂਲ ਅਤੇ ਪਿੰਡ ਦਾਤੇਵਾਸ ਵੇਸਟ ਕੁਲੈਕਟਰ ਕੂੜਾ ਪ੍ਰਬੰਧਨ ’ਚ ਮੋਹਰੀ-ਡਿਪਟੀ ਕਮਿਸ਼ਨਰ*

0
67

ਮਾਨਸਾ 03, ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ ):
  ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਚੰਡੀਗੜ੍ਹ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਜ਼ਿਲ੍ਹਾ ਮਾਨਸਾ ਦੇ ਪਿੰਡ ਮਾਨਬੀਬੜੀਆਂ ਨੂੰ ਸਵੱਛ ਪਿੰਡ ਅਵਾਰਡ, ਪਿੰਡ ਦਾਤੇਵਾਸ ਦੇ ਸੋਲਿਡ ਵੇਸਟ ਮੈਨੈਜ਼ਮੈਂਟ ਦੇ ਵੇਸਟ ਕੁਲੈਕਟਰ ਨੂੰ ਉੱਤਮ ਸਫਾਈ ਸੇਵਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ ਨੂੰ ਸਵੱਛ ਸਕੂਲ ਅਵਾਡਰ ਦਾ ਵਿਸ਼ੇਸ਼ ਸਨਮਾਨ ਹਾਸਲ ਹੋਇਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਸਾਫ ਸਫਾਈ ਰੱਖਣ, ਆਲੇ ਦੁਆਲੇ ਨੂੰ ਖ਼ੂਬਸੂਰਤ ਬਣਾਉਣ ਅਤੇ ਸਵੱਛਤਾ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਪਿੰਡਾਂ ਦੇ 23 ਸਕੂਲਾਂ ਨੂੰ ਉੱਤਮ ਸਕੂਲ ਅਤੇ 23 ਸਫਾਈ ਸੇਵਕਾਂ ਨੂੰ ਉੱਤਮ ਸਫਾਈ ਸੇਵਕ ਦਾ ਅਵਾਰਡ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਮਾਨਬੀਬੜੀਆਂ ਅਤੇ ਦਾਤੇਵਾਸ ਠੋਸ ਤੇ ਤਰਲ ਕੂੜੇ ਦੇ ਸੁਚੱਜੇ ਨਿਬੇੜੇ ਵਿਚ ਮੋਹਰੀ ਪਿੰਡ ਵਜੋਂ ਉਭਰੇ ਹਨ। ਉਨ੍ਹਾਂ ਦੱਸਿਆ ਕਿ ਸੂਬਾ ਪੱਧਰੀ ਸਮਾਗਮ ਦੌਰਾਨ ਜ਼ਿਲ੍ਹੇ ਦੇ ਪਿੰਡ ਮਾਨਬੀਬੜੀਆਂ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਦਾਤੇਵਸ ਦੇ ਸਫਾਈ ਸੇਵਕ ਨੂੰ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਠੋਸ ਤੇ ਤਰਲ ਕੂੜੇ ਦੇ ਵਧੀਆ ਪ੍ਰਬੰਧਨ ਅਤੇ ਵਧੀਆ ਸਾਫ ਸਫਾਈ ਵਾਲੇ ਪਿੰਡ ਵਜੋ ਸਨਮਾਨਿਤ ਕੀਤਾ ਹੈ। ਇਸੇ ਤਰ੍ਹਾਂ ਸਵੱਛ ਸਕੂਲ ਦਾ ਅਵਾਰਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ ਦੇ ਪ੍ਰਿੰਸੀਪਲ ਕੰਵਲਜੀਤ ਕੌਰ ਨੂੰ ਮਿਲਿਆ ਹੈ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸੋਸ਼ਲ ਸਟਾਫ ਇੰਚਾਰਜ ਬੀਨੂੰ ਰਾਣੀ ਨੂੰ ਉੱਤਮ ਕਾਰਜਕਾਰੀ ਅਵਾਰਡ ਦਿੱਤਾ ਗਿਆ।
ਪਿੰਡ ਮਾਨਬੀਬੜੀਆਂ ਦੀ ਸਰਪੰਚ ਮਾਈਆ ਕੌਰ ਅਤੇ ਪੰਚ ਬੂਟਾ ਸਿੰਘ ਨੇ ਸਨਮਾਨ ਮਿਲਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪਿੰਡ ਦੇ ਸਰਬਪੱਖੀ ਵਿਕਾਸ ਲਈ ਬਣਾਈਆਂ ਯੋਜਨਾਵਾਂ ਤੇ ਸੁਮੱਚੀ ਪੰਚਾਇਤ ਵਲੋਂ ਮਿਲੇ ਸਹਿਯੋਗ ਸਦਕਾ ਹੀ ਠੋਸ ਤੇ ਤਰਲ ਕੂੜੇ ਦੇ ਪ੍ਰਬੰਧਨ ਲਈ ਪਿੰਡ ਦਾ ਨਾਮ ਸੂਬਾ ਪੱਧਰ ’ਤੇ ਦਰਜ ਹੋਇਆ ਹੈ।
  ਜ਼ਿਲ੍ਹਾ ਪੱਧਰ ’ਤੇ ਮੋਹਰੀ ਰਹਿਣ ਵਾਲੇ ਪਿੰਡ ਮਾਨਬੀਬੜੀਆਂ ਦੇ ਟੀਮ ਦੇ ਮੈਂਬਰ ਬੂਟਾ ਸਿੰਘ ਤੇ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਕਿ ਸੈਨੀਟੇਸ਼ਨ ਅਤੇ ਪੰਚਾਇਤੀ ਰਾਜ ਦੇ ਯਤਨਾਂ ਸਦਕਾ ਪਿੰਡ ਨੂੰ ਸਾਫ-ਸੁੱਥਰਾ ਬਣਾਉਣ ਅਤੇ ਸਰਵਪੱਖੀ ਵਿਕਾਸ ਲਈ ਕੀਤੇ ਗਏ ਕੰਮਾਂ ਬਦੌਲਤ ਇਹ ਸਨਮਾਨ ਹਾਸਲ ਹੋਇਆ ਹੈ।
 ਪੰਚ ਬੂਟਾ ਸਿੰਘ ਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਨੂੰ ਕੂੜਾ ਮੁਕਤ ਕਰਨ ਲਈ ਪਿੰਡ ਵਿੱਚ ਸਫਾਈ ਸੇਵਕ ਰਾਹੀ ਗਿੱਲਾ ਅਤੇ ਸੁੱਕਾ ਕੂੜਾ ਵੱਖ ਵੱਖ ਕੀਤਾ ਜਾਂਦਾ ਹੈ। ਛੱਪੜ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਥਾਪਰ ਮਾਡਲ ਛੱਪੜ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਵਿਊਂਤਬੰਦੀ ਨਾਲ ਸਾਫ-ਸਫਾਈ ਦੇ ਕੰਮ ਕੀਤੇ ਜਾਂਦੇ ਹਨ।
  ਪਿੰਡ ਦੇ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਮਾਨਸਾ ਵੱਲੋਂ ਪਿੰਡ ਦੇ ਨਿਵੇਕਲੇ ਵਿਕਾਸ ਕਾਰਜਾਂ ਦੇ ਕੰਮਾਂ ਲਈ ਨਿਭਾਈ ਜਾ ਰਹੀ ਭੂਮਿਕਾ ਕਾਰਨ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਪਿੰਡ ਦਾ ਨਾਮ ਰੌਸ਼ਨ ਹੋਇਆ ਹੈ।
  ਇਸ ਮੌਕੇ ਪੰਚ ਗੋਗੀ ਸਿੰਘ, ਬੂਟਾ ਸਿੰਘ, ਦਰਸਨ ਸਿੰਘ, ਮਨਜੀਤ ਕੌਰ, ਸਰਬਜੀਤ ਕੌਰ, ਹਾਜ਼ਰ ਸਨ।

NO COMMENTS