*ਪਿੰਡ ਭੈਣੀ ਬਾਘਾ ਵਿਖੇ ਗ੍ਰਾਮ ਪੰਚਾਇਤ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਲਾਇਆ ਗਿਆ ਕੋਰੋਨਾ ਟੀਕਾਕਰਨ ਕੈਂਪ*

0
19

ਜੋਗਾ 25 ਅਪ੍ਰੈਲ਼  (ਸਾਰਾ ਯਹਾਂ/ਗੋਪਾਲ ਅਕਲੀਆ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਕੋਵਿਡ-19 ਟੀਕਾਕਰਨ ਦੀ ਸ਼ੁਰੂਆਤ ਜਿਲ੍ਹਾ ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਸਰੇਂਦਰ ਲਾਂਬਾ ਆਈ.ਪੀ.ਐੱਸ ਦੇ ਯਤਨਾਂ ਸਦਕਾ ਪਿੰਡ ਭੈਣੀਬਾਘਾ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਗੁਰਤੇਜ ਸਿੰਘ ਦੀ ਮਿਹਨਤ ਸਦਕਾ ਸਿਹਤ ਵਿਭਾਗ ਵੱਲੋਂ ਕੋਰੋਨਾ ਟੀਕਾਕਰਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਕਰਦਿਆਂ  ਐੱਸ. ਡੀ.ਐੱਮ ਮਾਨਸਾ ਡਾ. ਸਿਖਾ ਭਗਤ, ਡੀ. ਐੱਸ.ਪੀ ਹਰਜਿੰਦਰ ਸਿੰਘ ਅਤੇ ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਬੁਰਜ ਢਿਲਵਾਂ ਨੇ ਕਿਹਾ ਕਿ ਆਪਾਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਮਾਲ ਦੀ ਰੱਖਿਆ ਲਈ ਅੱਗੇ ਆ ਕੇ ਕੋਰੋਨਾ ਦੀ ਰੋਕਥਾਮ ਲਈ ਕੋਰੋਨਾ ਵੈਕਸੀਨ ਲਵਾਈਏ ਕਿਉਂਕਿ ਇਸ ਵੈਕਸੀਨ ਨਾਲ ਸਾਡੇ ਸਰੀਰ ਨੂੰ ਕੋਰੋਨਾ ਦੀ ਨਾਮੁਰਾਦ ਬਿਮਾਰੀ ਨਾਲ ਲੜਣ ਲਈ ਤਾਕਤ ਮਿਲਦੀ ਹੈ। ਜਿਸ ਦਾ ਕੋਈ ਨੁਕਸਾਨ ਨਹੀਂ ਬਲਕਿ ਫਾਇਦਾ ਹੀ ਫਾਇਦਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਗੁਰਤੇਜ ਸਿੰਘ ਨੇ ਪਿੰਡ ਦੇ ਲੋਕਾਂ ਨੂੰ ਘਰ-ਘਰ ਜਾ ਕੇ ਅਪੀਲ ਕੀਤੀ ਕਿ ਉਹ ਕੋਰੋਨਾ ਵੈਕਸੀਨ ਦਾ ਟੀਕਾ ਲਵਾਉਣ ਤਾਂ ਜੋ ਇਹ ਬਿਮਾਰੀ ਦਾ ਪ੍ਰਕੋਪ ਪਿੰਡ ਵਿੱਚ ਨਾ ਫੈਲ ਸਕੇ। ਇਸ ਮੌਕੇ ਸਰਪੰਚ ਗੁਰਤੇਜ ਸਿੰਘ, ਪੰਚ ਨਾਥਾ ਸਿੰਘ, ਐੱਸ. ਐੱਮ.ਓ ਹਰਦੀਪ ਸ਼ਰਮਾ,  ਸੈਕਟਰੀ ਰੁਪਿੰਦਰ ਸਿੰਘ, ਸੁਪਰਵਾਈਜ਼ਰ ਸੁਖਪਾਲ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS