ਪਿੰਡ ਬੁਰਜ ਰਾਠੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਹੈਲਥ ਕੇਅਰ ਸੈਂਟਰ ਦਾ ਕੀਤਾ ਉਦਘਾਟਨ

0
24

ਜੋਗਾ, 30 ਨਵੰਬਰ (ਸਾਰਾ ਯਹਾ /ਗੋਪਾਲ)-ਜਿਲ੍ਹੇ ਦੇ ਪਿੰਡ ਬੁਰਜ ਰਾਠੀ ਵਿਖੇ ਹੈਲਥ ਕੇਅਰ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਾਸੀਆ ਦੇ ਨਾਲ-ਨਾਲ ਆਸ-ਪਾਸ ਪਿੰਡਾਂ ਦੇ ਲੋਕਾਂ ਨੂੰ ਇੱਕ ਛੱਤ ਹੇਠ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਲਈ ਐਨ.ਆਰ.ਆਈ. ਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵਾਂ ਪ੍ਰਕਾਸ਼ ਦਿਹਾੜੇ ਤੇ ਖੋਲੇ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਫ਼ਰੀ ਹੈਲਥ ਕੇਅਰ ਸੈਂਟਰ ਸਮੇਂ ਉਦਘਾਟਨੀ ਸਮਾਰੋਹ ਕਰਵਾਇਆ ਗਿਆ। ਇਸ ਕੇਅਰ ਸੈਂਟਰ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸਿ਼ਰਕਤ ਕਰਦਿਆ  ਡਾ. ਹਰਪਾਲ ਸਿੰਘ ਨੇ ਕੀਤਾ। ਡਾ. ਹਰਪਾਲ ਸਿੰਘ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਕੇਅਰ ਸੈਂਟਰ ਵਿੱਚ ਲੋਕਾਂ ਦੀ ਹਰ ਬਿਮਾਰੀ ਦਾ ਇਲਾਜ ਸਚੁੱਜੇ ਢੰਗ ਨਾਲ ਕੀਤਾ ਜਾਵੇਗਾ, ਫ਼ਰੀ ਦਿਵਾਈਆ ਦਿੱਤੀਆ ਜਾਣਗੀਆ ਅਤੇ ਡਾਕਟਰੀ ਟੀਮ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੇਗੀ। ਉਨ੍ਹਾਂ ਦੱਸਿਆ ਕਿ 12 ਦਸੰਬਰ ਨੂੰ ਪਿੰਡ ਬੁਰਜ ਰਾਠੀ ਵਿਖੇ ਬਾਂਝਪਨ ਜਾਂਚ ਸਬੰਧੀ ਫ਼ਰੀ ਕੈਂਪ ਲਗਾਇਆ ਜਾ ਰਿਹਾ ਹੈ, ਜਿਸਦੇ ਇਲਾਜ ਸਬੰਧੀ ਸਾਰਾ ਖਰਚ਼ਾ ਉਨ੍ਹਾਂ ਦੀ ਸੰਸਥਾ ਵੱਲੋਂ ਕੀਤਾ ਜਾਵੇਗਾ। ਹੈਲਥ ਕੇਅਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਬਕਾ ਸਰਪੰਚ ਬਲਜਿੰਦਰ ਸਿੰਘ ਘਾਲੀ ਨੇ ਦੱਸਿਆ ਕਿ ਪਿੰਡ ਵਾਸੀਆ ਦੇ ਨਾਲ-ਨਾਲ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪਿੰਡ ਵਿੱਚ ਹਰ ਡਾਕਟਰੀ ਸਹੂਲਤਾਂ ਦੇਣ ਦਾ ਉਪਰਾਲਾ ਐਨ.ਆਰ.ਆਈ ਵੀਰਾਂ ਵੱਲੋਂ ਕੀਤਾ ਗਿਆ ਹੈ, ਤਾਂ ਜੋ ਲੋਕ ਆਪਣੇ ਨੇੜੇ ਹੀ ਆਪਣੀ ਬਿਮਾਰੀ ਦਾ ਇਲਾਜ ਸਮੇਂ-ਸਿਰ ਅਤੇ ਬਿਨ੍ਹਾਂ ਖ਼ਰਚੇ ਤੋਂ ਕਰਵਾ ਸਕਣ ਤੇ ਕਿਹਾ ਇਸ ਉਪਰਾਲੇ ਵਿੱਚ ਡਾ. ਹਰਪਾਲ ਸਿੰਘ ਦਾ ਵਿਸੇਸ਼ ਸਹਿਯੋਗ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀਆ ਸੁੱਖ-ਸਹੂਲਤਾਂ ਲਈ ਕੀਤੇ ਜਾ ਰਹੇ ਚੰਗੇ ਕੰਮਾਂ ਲਈ ਕਮੇਟੀ ਦਾ ਸਾਥ ਦੇਣ। ਪ੍ਰਧਾਨ ਬਲਜਿੰਦਰ ਸਿੰਘ ਘਾਲੀ ਨੇ ਇਸ ਸੈਂਟਰ ਦੇ ਉਦਘਾਟਨ ਸਮੇਂ  ਸਹਿਯੋਗ ਦੇਣ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਪਿੰਡ ਵਾਸੀ ਅਤੇ ਆਸ-ਪਾਸ ਦੇ ਪਤਵੰਤਿਆਂ ਅਤੇ ਲੋਕਾਂ ਦਾ ਧੰਨਵਾਦ ਕੀਤਾ। ਲੋਕਾਂ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਖੂਬ ਸਲਾਘਾ ਕੀਤੀ। ਇਸ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਤੇ ਸਮੂਹ ਕਮੇਟੀ ਮੈਂਬਰ, ਸਰਪੰਚ ਲਾਭ ਸਿੰਘ, ਸਮਾਜ ਸੇਵੀ ਜਗਦੇਵ ਸਿੰਘ ਮਾਨ, ਗੁਰਮੀਤ ਸਿੰਘ ਭਾਈਦੇਸਾ, ਬੂਟਾ ਸਿੰਘ ਅਕਲੀਆ, ਮਾਈ ਭਾਗੋ ਗਰਲਜ਼ ਕਾਲਜ ਰੱਲਾ ਦੇ ਵਾਈਸ ਚੇਅਰਮੈਨ ਪਰਮਜੀਤ ਸਿੰਘ ਮਾਨ, ਸਨਾਵਰ ਸਮਾਰਟ ਸਕੂਲ ਭੁਪਾਲ ਦੇ ਪ੍ਰਿੰਸੀਪਲ ਬਲਜੀਤ ਸਿੰਘ ਬੱਲੀ, ਗੁਰੂਕੁਲ ਅਕੈਡਮੀ ਉੱਭਾ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਪੁਰਬਾ ਤੇ ਪ੍ਰਬੰਧਕ ਸੁਭਾਸ਼ ਗਰਗ, ਸੁਰਜੀਤ ਸਿੰਘ, ਬਬਲੀਨ ਕੌਰ, ਰੇਸ਼ਮਾ, ਗੁਰਬਿੰਦਰ ਸਿੰਘ, ਗੁਰਸੇਵਕ ਸਿੰਘ ਸੁੱਖਾ ਸਿੰਘ ਵਾਲਾ, ਰਣਜੀਤ ਸਿੰਘ ਪਟਵਾਰੀ, ਮਾਸਟਰ ਨੈਬ ਸਿੰਘ, ਜਗਰੂਪ ਸਿੰਘ, ਪੁਨੀਤ ਜਿੰਦਲ ਪੰਚਾਇਤ ਸਕੱਤਰ, ਗੁਰਲਾਲ ਸਿੰਘ ਜੇ.ਈ, ਮਦਨ ਕੁਸ਼ਲਾ, ਅਜ਼ਾਦ ਸੋਚ ਵੈਲਫੇਅਰ ਕਲੱਬ ਦੇ ਮੈਂਬਰ, ਵੱਖ-ਵੱਖ ਪਿੰਡਾਂ ਦੇ ਪਤਵੰਤੇ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

NO COMMENTS