*ਪਿੰਡ ਬੁਰਜ ਰਾਠੀ ਵਿਖੇ ਵਾਰਡ ਨੰਬਰ 4 ਦੀ ਗਲੀ ਨੂੰ ਪੱਕਾ ਕਰਨ ਲਈ ਵਾਰਡ ਵਾਸੀਆ ਨੇ ਕੀਤੀ ਮੰਗ*

0
108

ਜੋਗਾ, 29 ਜੁਲਾਈ (ਸਾਰਾ ਯਹਾਂ/ਗੋਪਾਲ ਅਕਲੀਆ)-ਜਿਲ੍ਹੇ ਦੇ ਪਿੰਡ ਬੁਰਜ ਰਾਠੀ ਵਿਖੇ ਵਾਰਡ ਨੰਬਰ 4 ਗੁਲਾਬ ਸਟੂਡੀਓ ਵਾਲੀ ਗਲੀ ਵਿੱਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਅਤੇ ਗਲੀ ਨੂੰ ਪੱਕਾ ਨਾ ਕੀਤੇ ਜਾਣ ਕਰਕੇ ਵਾਰਡ ਵਾਸੀਆ ਨੂੰ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦਿਆ ਵਾਰਡ ਨੰਬਰ 4 ਦੇ ਵਾਸੀ ਗੁਲਾਬ ਸਿੰਘ, ਬਬਲੀ ਸਿੰਘ, ਗੁਰਦੀਪ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਗਲੀ ਨੂੰ ਪੱਕਾ ਕਰਨ ਦਾ ਕੰਮ ਕਾਫ਼ੀ ਲੰਬੇ ਸਮੇਂ ਤੋਂ ਰੁਕਿਆ ਪਿਆ ਹੈ, ਜਿਸ ਕਰਕੇ ਉਨ੍ਹਾਂ ਨੂੰ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੀਂਹ ਦਾ ਸਾਰਾ ਪਾਣੀ ਗਲੀ ਵਿੱਚ ਜਮ੍ਹਾਂ ਹੋ ਜਾਂਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਭਿਆਨਕ ਬਿਮਾਰੀਆ ਲੱਗਣ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਗਲੀ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਉਨ੍ਹਾਂ ਦਾ ਘਰੋ ਜਰੂਰੀ ਕੰਮ ਲਈ ਬਾਹਰ ਜਾਣਾ ਵੀ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਗਲੀ ਨੂੰ ਪੱਕਾ ਕਰਵਾਉਣ ਲਈ ਪਿੰਡ ਦੇ ਸਰਪੰਚ ਨੂੰ ਵਾਰ ਕਹਿ ਚੁੱਕੇ ਹਨ, ਪਰ ਇਸ ਮੰਗ ਨੂੰ ਅਣਦੇਖਿਆ ਹੀ ਕੀਤਾ ਗਿਆ ਹੈ ਅਤੇ ਵਾਰਡ ਵਾਸੀਆ ਦੀ ਕੋਈ ਸੁਣਵਾਈ ਨਹੀ ਹੋ ਰਹੀ ਹੈ। ਵਾਰਡ ਵਾਸੀਆ ਨੇ ਜਿਲ੍ਹਾ ਪ੍ਰਸਾਸ਼ਨ ਤੇ ਸਬੰਧਤ ਅਧਿਕਾਰੀਆ ਪਾਸੋਂ ਮੰਗ ਕੀਤੀ ਕਿ ਗਲੀ ਨੂੰ ਜਲਦ ਪੱਕਾ ਕੀਤਾ ਜਾਵੇ, ਤਾ ਜੋ ਉਨ੍ਹਾਂ ਆ ਰਹੀਆ ਮੁਸ਼ਕਲਾ ਤੋਂ ਛੁਟਕਾਰਾ ਮਿਲ ਸਕੇ। ਇਸ ਮੌਕੇ ਪੱਪੂ ਸਿੰਘ, ਚਰਨਾ ਸਿੰਘ, ਜੱਸਾ ਸਿੰਘ, ਗੋਲੂ ਸਿੰਘ, ਗੁਰਮੇਲ ਖਾਂਨ, ਸਲੀਮ ਖਾਂਨ, ਸੀਰਾ ਖਾਂਨ, ਅਮਰੀਕ ਸਿੰਘ ਆਦਿ ਵਾਰਡ ਵਾਸੀ ਹਾਜ਼ਰ ਸਨ।
ਇਸ ਸਬੰਧੀ ਸਰਪੰਚ ਲਾਭ ਸਿੰਘ ਨੇ ਕਿਹਾ ਕਿ ਵਾਰਡ ਵਾਸੀਆ ਨਾਲ ਗੱਲਬਾਤ ਕਰਕੇ ਗਲੀ ਨੂੰ ਜਲਦ ਪੱਕਾ ਕੀਤਾ ਜਾਵੇਗਾ।

NO COMMENTS