*ਪਿੰਡ ਬਾਜੇਵਾਲਾ ਵਿਖੇ ਪਲਾਸਟਿਕ ਵੇਸਟ ਮੈਨੇਜ਼ਮੈਂਟ ਪਲਾਂਟ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ*

0
40

ਮਾਨਸਾ, 01 ਅਕਤੂਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸੋਸ਼ਲ ਸਟਾਫ ਵੱਲੋਂ ਨਗਰ ਕੌਂਸਲ ਮਾਨਸਾ ਦੇ ਸਹਿਯੋਗ ਨਾਲ ਬਲਾਕ ਝੁਨੀਰ ਦੇ ਪਿੰਡ ਬਾਜੇਵਾਲਾ ਵਿਖੇ ਬਣੇ ਪਲਾਸਟਿਕ ਵੇਸਟ ਮੈਨੇਜਮੈਂਟ ਪਲਾਂਟ ਬਾਰੇ ਲੋਕਾ ਨੂੰ ਜਾਣੂ ਕਰਵਾਉਣ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਤੇ ਸੀ.ਡੀ.ਐੱਸ ਬੀਨੂੰ ਰਾਣੀ ਅਤੇ ਜਸਵਿੰਦਰ ਸਿੰਘ ਕਮਿਊਨਿਟੀ ਫਸਿਲੀਟੇਟਰ ਨਗਰ ਕੌਂਸਲ, ਮਾਨਸਾ ਵੱਲੋ ਲੋਕਾਂ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਂਦਿਆਂ ਉਨਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ। ਪਲਾਸਟਿਕ ਯੂਨਿਟ ਨੂੰ ਚਲਾਉਣ ਲਈ ਲੋਕਾਂ ਨੂੰ ਸਹਿਯੋਗ ਦੇਣ ਲਈ ਕਿਹਾ ਗਿਆ ਤਾਂ ਜੋ ਇਸ ਯੂਨਿਟ ਨੂੰ ਲੋਕਾਂ ਦੇ ਸਹਿਯੋਗ ਸਦਕਾ ਚਲਾਇਆ ਜਾ ਸਕੇ।
ਇਸ ਮੌਕੇ ਗੁਰੂ ਘਰ ਵਿਖੇ ਪੌਦੇ ਲਗਾ ਕੇ ਵਾਤਾਵਰਣ ਦੀ ਸ਼ੁੱਧਤਾ ਤੇ ਸੰਭਾਲ ਪ੍ਰਤੀ ਸੁਚੇਤ ਹੋਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਐਸ.ਡੀ.ਓ. ਸੈਨੀਟੇਸ਼ਨ ਸ੍ਰੀ ਭਾਰਤ ਭੂਸ਼ਣ, ਬਲਾਕ ਕੋਆਰਡੀਨੇਟਰ ਨਿਸ਼ੂ ਰਾਣੀ ਤੋਂ ਇਲਾਵਾ ਸ੍ਰੀ ਪੋਹਲਜੀਤ ਸਿੰਘ ਅਤੇ ਆਂਗਣਵਾੜੀ ਵਰਕਰ ਮੌਜੂਦ ਸਨ। 

NO COMMENTS