ਬੁਢਲਾਡਾ 29 ਜੁਲਾਈ (ਸਾਰਾ ਯਹਾ, ਅਮਨ ਮਹਿਤਾ) ਵੱਡੀ ਮਾਤਰਾ ਵਿੱਚ ਅਨਾਜ ਭੰਡਾਰ ਜਮ੍ਹਾਂ ਕਰਨ ਵਾਲੇ ਸੋਮਾ ਕੰਪਨੀ ਦੇ ਪਲੰਥਾਂ ਤੋਂ ਆਸ ਪਾਸ ਦੇ ਪਿੰਡਾਂ ਦੇ ਲੋਕ ਬਹੁਤ ਜ਼ਿਆਦਾ ਦੁਖੀ ਹਨ।ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸੋਮਾ ਕੰਪਨੀ ਦੇ ਵਿੱਚ ਸਾਂਭੇ ਹੋਏ ਅਨਾਜ ਦੇ ਵਿੱਚ ਪਈ ਹੋਈ ਸੁਸਰੀ ਆਸ ਪਾਸ ਦੇ ਪਿੰਡਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਕੁਝ ਕੁ ਲੋਕਾਂ ਨੇ ਦੱਸਿਆ ਕਿ ਇਹ ਸੁਸਰੀ ਛੋਟੇ ਬੱਚਿਆਂ ਦੇ ਕੰਨਾਂ ਅੱਖਾਂ ਵਿੱਚ ਪੈਣ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਉਨ੍ਹਾਂ ਕਿਹਾ ਕਿ ਪਿੰਡ ਪਿੱਪਲੀਆਂ ਦੇ ਇੱਕ ਗਰੀਬ ਪਰਿਵਾਰ ਦੇ ਸੱਤ ਸਾਲਾ ਬੱਚੇ ਦੇ ਕੰਨ ਵਿੱਚ ਇਸ ਸੁਸਰੀ ਪੈਣ ਨਾਲ ਅਜਿਹੀ ਇਨਫੈਕਸ਼ਨ ਪੈਦਾ ਹੋਈ ਕਿ ਉਸ ਬੱਚੇ ਨੂੰ ਅਮਰ ਹਸਪਤਾਲ ਪਟਿਆਲਾ ਵਿਖੇ ਇਲਾਜ ਕਰਵਾਉਣ ਲਈ ਦਾਖਲ ਹੋਣਾ ਪਿਆ ਇਨ੍ਹਾਂ ਸਮੱਸਿਆਵਾਂ ਨੂੰ ਲੈ ਕੇ ਅੱਜ ਪਿੱਪਲੀਆਂ ਬਰ੍ਹੇ ਮੰਡਾਲੀ ਆਦਿ ਦੇ ਲੋਕਾਂ ਵੱਲੋਂ ਸੋਮਾ ਦੇ ਸਬੰਧਤ ਅਧਿਕਾਰੀਆਂ ਨਾਲ ਸੁਸਰੀ ਦੀ ਸਮੱਸਿਆ ਸਬੰਧੀ ਗੱਲਬਾਤ ਕੀਤੀ ਗਈ ਜਿਸ ਦਾ ਕੋਈ ਸਾਰਥਿਕ ਹੱਲ ਨਾ ਨਿੱਕਲਦਿਆਂ ਦੇਖਦੇ ਹੋਏ ਉਕਤ ਪਿੰਡਾਂ ਦੇ ਵਾਸੀਆਂ ਵੱਲੋਂ ਕੰਪਨੀ 31ਜੁਲਾਈ ਤੱਕ ਮਸਲਾ ਹੱਲ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਜੇਕਰ 31ਜੁਲਾਈ ਤੱਕ ਸੋਮਾ ਕੰਪਨੀ ਵੱਲੋਂ ਇਸ ਮਸਲੇ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਲੋਕਾਂ ਨੇ ਕਿਹਾ ਕਿ ਉਹ ਇੱਕ ਅਗਸਤ ਤੋਂ ਅਣਮਿੱਥੇ ਸਮੇਂ ਲਈ ਸੋਮਾ ਕੰਪਨੀ ਦੇ ਗੇਟ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਣਗੇ ਇਸ ਮੌਕੇ ਗੁਰਦੀਪ ਸਿੰਘ ਪੰਚ ,ਮਹਿੰਦਰਪਾਲ ਪੰਚ ,ਰਾਜਾ ਸਿੰਘ ਸਾਬਕਾ ਪੰਚ ,ਰਾਣਾ ਸਿੰਘ ਕਲੱਬ ਪ੍ਰਧਾਨ ,ਬਲਦੇਵ ਸਿੰਘ ਬੇਦੀ ਸਮਾਜ ਸੇਵੀ ,ਅਵਤਾਰ ਸਿੰਘ ,ਗੁਰਤੇਜ ਸਿੰਘ ਬਰ੍ਹੇ ਕਿਸਾਨ ਆਗੂ ,ਨਿਰਮਲ ਸਿੰਘ ਹਰਬੰਸ ਸਿੰਘ ,ਅਵਤਾਰ ਸਿੰਘ ,ਗੁਰਵਿੰਦਰ ਸਿੰਘ ,ਬਲਦੇਵ ਸਿੰਘ ਆਦਿ ਹਾਜ਼ਰ ਸਨ ।