*ਪਿੰਡ ਫਰੀਦਕੇ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਅੱਗ ਚ ਝੁਲਸਣ ਨਾਲ ਮੌਤ*

0
25

ਬੋਹਾ 30ਅਪ੍ਰੈਲ  (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਇੱਥੋਂ ਨੇੜਲੇ ਪਿੰਡ ਫਰੀਦਕੇ ਦੇ ਇੱਕ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧਤ ਨੌਜਵਾਨ ਜਗਮੇਲ ਸਿੰਘ ਉਰਫ਼ ਗੁਰੀ ਦੀ ਅੱਗ ਚ ਝੁਲਸਣ ਨਾਲ ਦਰਦਨਾਕ ਮੌਤ ਹੋ ਗਈ।ਮਿ੍ਰਤਕ ਦੇ ਪਿਤਾ ਜਸਪਾਲ ਸਿੰਘ ਅਤੇ ਉਸਦੇ ਭਰਾ ਜਗਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਕਮਾਈ ਦਾ ਇਕਲੌਤਾ ਸਹਾਰਾ ਜਗਮੇਲ ਸਿੰਘ ਪਿੰਡ ਉੱਲਕ ਨੇਡ਼ੇ ਸਰਦੂਲਗਡ਼੍ਹ ਵਿਖੇ ਮੰਡੀ ਵਿੱਚ ਦਿਹਾੜੀ ਦਾ ਕੰਮ ਕਰਦਾ ਸੀ।ਜਿੱਥੇ ਉਸਨੇ ਰੋਟੀਆਂ ਬਣਾਉਣ ਲਈ ਇਕ ਕਮਰੇ ਵਿਚ ਗੈਸੀ ਚੁੱਲ੍ਹੇ ਦਾ ਪ੍ਰਬੰਧ ਕੀਤਾ ਹੋਇਆ ਸੀ  ਦੋ ਕੁ ਹਫ਼ਤੇ ਪਹਿਲਾਂ ਜਦੋਂ ਉਹ ਰੋਟੀ ਬਣਾਉਣ ਵਾਲੇ ਕਮਰੇ ਵਿੱਚ ਵੜਿਆ ਤਾਂ ਗੈਸ ਲੀਕੇਜ ਹੋਣ ਕਾਰਨ ਸਿਲੰਡਰ ਨੂੰ ਅੱਗ  ਲੱਗ  ਗਈ ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ।ਇਸ ਉਪਰੰਤ ਉਕਤ ਨੌਜਵਾਨ ਨੂੰ ਬਠਿੰਡਾ ਦੇ ਐਲ ਵੀ ਵਾਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।ਜਿੱਥੇ ਉਸ ਦਾ ਕਾਫ਼ੀ ਦਿਨ ਇਲਾਜ ਚੱਲਿਆ ਅਤੇ ਉਨ੍ਹਾਂ ਦਾ ਡੇਢ ਲੱਖ ਦੇ ਕਰੀਬ ਖਰਚਾ ਆ ਗਿਆ।ਹੁਣ ਜਦੋਂ ਮਿਰਤਕ ਹਸਪਤਾਲ ਚੋਂ ਛੁੱਟੀ ਮਿਲਣ ਉਪਰੰਤ ਘਰ ਲਿਆਂਦਾ ਹੋਇਆ ਸੀ ਤਾਂ ਬੀਤੀ ਰਾਤ ਅਚਾਨਕ

ਉਸ ਦੀ ਮੌਤ ਹੋ ਗਈ।ਜਿਸ ਉਪਰੰਤ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕਿਉਂਕਿ ਉਕਤ ਨੌਜਵਾਨ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ ਜ਼ਿਕਰਯੋਗ ਹੈ ਕਿ ਲੜਕੇ ਦਾ ਪਿਤਾ ਗੋਡਿਆਂ ਦੀ ਬੀਮਾਰੀ ਤੋਂ ਪੀਡ਼ਤ ਹੈ ਅਤੇ  ਉਸ ਦਾ ਭਰਾ ਜਗਮੀਤ ਅੰਗਹੀਣ ਹੈ ਜੋ ਕੋਈ ਕੰਮ ਕਰ ਨਹੀਂ ਸਕਦਾ  ਜਿਸ ਕਾਰਨ ਹੁਣ ਪਰਿਵਾਰ ਤੇ ਆਰਥਿਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਿਆ ਹੈ ।ਇਸ ਸੰਬੰਧੀ ਪਿੰਡ ਨਿਵਾਸੀਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ ਨਿਸ਼ਾਨ ਸਿੰਘ ਹਾਕਮਵਾਲਾ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਆਖਿਆ ਕਿ ਗ਼ਰੀਬ ਪਰਿਵਾਰ ਲਈ  ਇਹ ਸਦਮਾ ਨਾ ਸਹਿਣਯੋਗ ਹੈ  ਕਿਉਂਕਿ ਨੌਜਵਾਨ ਮੰਡੀ ਵਿਚ ਕੰਮ ਕਰਦਾ ਸੀ ਇਸ ਲਈ ਪੰਜਾਬ ਸਰਕਾਰ ਜਾਂ ਮੰਡੀ ਬੋਰਡ  ਇਸ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਵੇ।

NO COMMENTS