ਪਿੰਡ ਪਿੰਡ ਹਰ ਗਲੀ ਮੁਹੱਲੇ ਵਿੱਚ ਲੋਕਾਂ ਨੂੰ ਜਾਗਰੂਕ ਕਰਾਗੇ ^ ਡੀ ਐਸ ਪੀ ਬੇਲਾ

0
115

ਬੁਢਲਾਡਾ 28 ਫਰਵਰੀ (ਸਾਰਾ ਯਹਾ /ਅਮਨ ਮਹਿਤਾ)ਪੰਜਾਬ ਅੰਦਰੋਂ ਨਸ਼ਿਆਂ ਦੇ ਖ਼ਾਤਮੇ ਲਈ ਸਖ਼ਤ ਕਦਮ ਲਗਾਤਾਰ ਚੁੱਕੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਮੱਥੇ ਤੋਂ ਨਸ਼ੇੜੀ ਹੋਣ ਦਾ ਕਲੰਕ ਲਾਹਿਆ ਜਾ ਸਕੇ। ਇਸੇ ਲੜੀ ਦੇ ਤਹਿਤ ਸ਼ਹਿਰਾਂ ਅਤੇ ਪਿੰਡਾਂ ਦੇ ਵੱਖ ਵੱਖ ਮੁਹੱਲਿਆਂ ਵਿੱਚ ਜਾ ਕੇ ਲੋਕਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਨਸ਼ੇ ਦੇ ਖਾਤਮੇ ਵਿਚ ਪੰਜਾਬ ਪੁਲਸ ਦਾ ਸਹਿਯੋਗ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਇਸ ਮੌਕੇ ਤੇ ਡੀ ਐੱਸ ਪੀ ਦੀ ਅਗਵਾਈ ਹੇਠ ਵੱਲੋਂ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਦੇ ਵਾਰਡਾਂ ਵਿੱਚ ਜਾ ਕੇ ਐਂਟੀ ਡਰੱਗ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਥਾਣਾ ਸਿਟੀ ਪੁਲੀਸ ਅਤੇ ਥਾਣਾ ਸਦਰ ਪੁਲਿਸ ਬੁਢਲਾਡਾ ਵੱਲੋਂ ਮੋਹਤਬਰ ਵਿਅਕਤੀਆਂ ਨਾਲ ਨਸ਼ਿਆਂ ਦੇ ਖਾਤਮੇ ਸਬੰਧੀ ਮੀਟਿੰਗ ਦੇ ਦੌਰਾਨ ਡੀ ਐਸ ਪੀ ਪ੍ਰਭਜੋਤ ਕੋਰ ਬੇਲਾ ਨੇ ਕਿਹਾ

ਕਿ ਨਸ਼ਾ ਸਮਾਜ ਨੂੰ ਖ਼ਾਤਮੇ ਵੱਲ ਲੈ ਕੇ ਜਾਂਦਾ ਹੈ। ਸਾਡਾ ਸਾਰਿਆਂ ਦਾ ਸਮੂਹਿਕ ਤੌਰ ਤੇ ਫ਼ਰਜ਼ ਬਣਦਾ ਹੈ ਕਿ ਅਸੀਂ ਇੱਕ ਦੂਸਰੇ ਨੂੰ ਨਸ਼ਿਆਂ ਦੇ ਖ਼ਾਤਮੇ ਕਰਨ ਲਈ ਸਹਿਯੋਗ ਕਰੀਏ ਤਾਂ ਜੋ ਸਾਰਥਿਕ ਨਤੀਜੇ ਸਾਹਮਣੇ ਆ ਸਕਣ ਅਤੇ ਪੰਜਾਬ ਦੇ ਮੱਥੇ ਤੇ ਲੱਗਿਆ ਨਸ਼ੇੜੀ ਹੋਣ ਦਾ ਕਲੰਕ ਲਾਹਿਆ ਜਾ ਸਕੇ। ਮੀਟਿੰਗ ਦੌਰਾਨ ਬੋਲਦਿਆਂ ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾ, ਮੋਹਤਬਰ ਵਿਅਕਤੀਆਂ ਅਤੇ ਵੱਖ ਵੱਖ ਸੰਸਥਾਵਾਂ ਨਾਲ ਸਬੰਧਤ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੇ ਵਿਚੋਂ ਨਸ਼ੇ ਵਿੱਚ ਗ੍ਰਸਤ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰਾਂ ਤੱਕ ਲੈ ਕੇ ਆਉਣ ਤਾਂ ਜੋ ਸਮਾਜ ਵਿੱਚੋਂ ਨਸ਼ੇ ਦੀ ਲੱਤ ਨੂੰ ਖ਼ਤਮ ਕੀਤਾ ਜਾ ਸਕੇ । ਇਸ ਮੌਕੇ ਤੇ ਐਸ ਐਚ ਓ ਸਿਟੀ ਸੁਰਜਨ ਸਿੰਘ, ਐਸ ਐਚ ਓ ਸਦਰ ਜ਼ਸਪਾਲ ਸਿੰਘ, ਸਬ ਇੰਸਪੈਕਟਰ ਬਲਕੋਰ ਸਿੰਘ, ਮੇਵਾ ਸਿੰਘ, ਸਟੇਟ ਅਵਾਰਡੀ ਬਲਵੰਤ ਸਿੰਘ, ਸਹਾਇਕ ਥਾਣੇਦਾਰ ਗੁਰਮੀਤ ਸਿੰਘ ਆਦਿ ਨੇ ਵੀ ਨਸ਼ਿਆ ਦੇ ਮਾੜ੍ਹੇ ਪ੍ਰਭਾਵ ਸੰਬੰਧੀ ਜਾਣਕਾਰੀ ਦਿੱਤੀ। 

NO COMMENTS