*ਪਿੰਡ ਨੰਗਲ ਕਲਾਂ, ਬਲਾਕ ਖਿਆਲਾ ਕਲਾਂ ਅਤੇ ਸਿੱਧੂ ਸਟਰੀਟ ਵਾਰਡ ਨੰਬਰ 10 ਮਾਨਸਾ ਕੰਟੇਨਮੈਂਟ ਜ਼ੋਨ ਘੋਸ਼ਿਤ*

0
153

ਮਾਨਸਾ, 19 ਜਨਵਰੀ (ਸਾਰਾ ਯਹਾਂ/ਜੋਨੀ ਜਿੰਦਲ ) :  ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਅਤੇ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਆਫ਼ਤ ਪ੍ਰਬੰਧਨ ਐਕਟ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਿੰਡ ਨੰਗਲ ਕਲਾਂ, ਬਲਾਕ ਖਿਆਲਾ ਕਲਾਂ ਅਤੇ ਸਿੱਧੂ ਸਟਰੀਟ, ਲੱਲੂਆਣਾ ਰੋਡ, ਵਾਰਡ ਨੰਬਰ 10, ਮਾਨਸਾ ਨੂੰ ਕੰਨਟੇਨਮੈਂਟ ਜੋਨ ਘੋਸ਼ਿਤ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਦੇ ਨਾਲ ਲੱਗਦੇ ਇਲਾਕੇ ਨੂੰ ਬਫ਼ਰ ਜ਼ੋਨ ਘੋਸ਼ਿਤ ਕੀਤਾ ਗਿਆ ਹੈ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨੂੰ ਲਾਗੂ ਕਰਵਾਉਣ ਲਈ 4 ਮੈਂਬਰੀ ਰੈਪਿਡ ਰਿਸਪੌਂਸ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਤਹਿਤ ਪਿੰਡ ਨੰਗਲ ਕਲਾਂ ਲਈ ਡੀ.ਐਸ.ਪੀ. (ਐਸ.ਡੀ.) ਮਾਨਸਾ ਗੋਬਿੰਦਰ ਸਿੰਘ, ਐਸ.ਐਮ.ਓ. ਖ਼ਿਆਲਾ ਕਲਾਂ ਡਾ. ਹਰਦੀਪ ਸ਼ਰਮਾ, ਐਸ.ਐਚ.ਓ. ਸਦਰ ਮਾਨਸਾ ਇੰਸਪੈਕਟਰ ਬਲਵੰਤ ਸਿੰਘ ਅਤੇ ਨਾਇਬ ਤਹਿਸੀਲਦਾਰ ਮਾਨਸਾ ਨਵਜੀਵਨ ਛਾਬੜਾ ਸ਼ਾਮਿਲ ਹਨ। ਉਨ੍ਹਾਂ ਦੱਸਿਆ ਇਸੇ ਤਰ੍ਹਾਂ ਸਿੱਧੂ ਸਟਰੀਟ, ਲੱਲੂਆਣਾ ਰੋਡ, ਵਾਰਡ ਨੰਬਰ 10, ਮਾਨਸਾ ਲਈ ਬਣੀ 4 ਮੈਂਬਰੀ ਰੈਪਿਡ ਰਿਸਪੌਂਸ ਟੀਮ ਵਿੱਚ ਡੀ.ਐਸ.ਪੀ. (ਐਸ.ਡੀ.) ਮਾਨਸਾ ਗੋਬਿੰਦਰ ਸਿੰਘ, ਐਸ.ਐਮ.ਓ. ਮਾਨਸਾ ਡਾ. ਹਰਚੰਦ ਸਿੰਘ, ਐਸ.ਐਚ.ਓ. ਸਿਟੀ-2 ਮਾਨਸਾ ਸਬ-ਇੰਸਪੈਕਟਰ ਹਰਦਿਆਲ ਸਿੰਘ ਅਤੇ ਨਾਇਬ ਤਹਿਸੀਲਦਾਰ ਮਾਨਸਾ ਨਵਜੀਵਨ ਛਾਬੜਾ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਹ 4 ਮੈਂਬਰੀ ਕਮੇਟੀ ਮਾਈਕਰੋ ਕੰਟੇਨਮੈਂਟ ਜੋਨ ਵਿੱਚ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਹਰ ਤਰ੍ਹਾਂ ਦੇ ਉਪਰਾਲੇ ਕਰੇਗੀ ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਵੱਲੋਂ ਮੈਡੀਕਲ ਸੇਵਾਵਾਂ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ, ਇਸ ਜ਼ੋਨ ਵਿੱਚ ਕੰਮ ਕਰਦੇ ਵਿਅਕਤੀਆਂ ਨੂੰ ਸੁਰੱਖਿਆ ਸੇਵਾਵਾਂ ਪ੍ਰਦਾਨ ਕਰਨ ਅਤੇ ਫੀਲਡ ਸਟਾਫ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਪ੍ਰਬੰਧ ਦਾ ਖ਼ਿਆਲ ਰੱਖਿਆ ਜਾਵੇਗਾ।

NO COMMENTS