ਪਿੰਡ ਦੀ ਹਦੂਦ ਅੰਦਰ ਸਥਿਤ ਸ਼ਰਾਬ ਦੇ ਠੇਕੇ ਨੂੰ ਕੀਤਾ ਕਾਬੂ 03

0
28

ਬੁਢਲਾਡਾ 03 ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਨਜ਼ਦੀਕ ਪਿੰਡ ਕਲੀਪੁਰ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਦੀ ਹਦੂਦ ਦੇ ਅੰਦਰ ਬਣੇ ਸ਼ਰਾਬ ਦੇ ਠੇਕੇ ਨੂੰ ਪਿੰਡ ਵਾਸੀਆਂ ਵੱਲੋਂ ਬੰਦ ਕੀਤਾ ਗਿਆ ਹੈ  ਅਤੇ ਠੇਕੇ ਨੂੰ ਚੁਕਵਾਉਣ ਲਈ ਐਸਡੀਐਮ ਬੁਢਲਾਡਾ ਨੂੰ ਇਕ ਮੰਗ ਕੀਤੀ ਗਈ ਹੈ।  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ, ਦਰਸ਼ਨ ਸਿੰਘ ਆਦਿ ਨੇ ਕਿਹਾ ਕਿ ਪਿੰਡ ਦੀ ਹਦੂਦ ਨਜ਼ਦੀਕ ਅਮਰ ਪੰਪ ਅਤੇ  ਟਾਹਲੀਵਾਲਾ ਦੇ ਡੇਰੇ ਦੇ ਕੋਲ ਠੇਕਾ ਸਥਿਤ ਹੈ ਜੋ ਕਿ ਇਕ ਧਾਰਮਿਕ ਸਥਾਨ ਦੇ ਨਜ਼ਦੀਕ ਹੋਣ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ।  ਉਨ੍ਹਾਂ ਕਿਹਾ ਕਿ ਪਿੰਡ ਦੀ ਹਦੂਦ ਦੇ ਅੰਦਰ ਠੇਕਾ ਹੋਣ ਕਾਰਨ ਸ਼ਰਾਬ ਦੇ ਆਦੀ ਸ਼ਰਾਬ ਪੀ ਕੇ ਰੋਜ਼ਾਨਾ  ਲੜਾਈਆਂ ਕਰਦੇ ਰਹਿੰਦੇ ਹਨ । ਉਨ੍ਹਾਂ ਕਿਹਾ ਕਿ ਠੇਕੇ ਦੇ ਠੇਕੇਦਾਰ ਵੱਲੋਂ ਪਿੰਡ ਦੇ ਲੋਕਾਂ ਦੇ ਘਰ ਜੋ ਦਾਰੂ ਨਹੀਂ ਪੀਂਦੇ ਹਨ ਉਨ੍ਹਾਂ ਦੇ ਘਰ ਵੀ ਗੇੜੇ ਮਾਰੇ ਜਾਂਦੇ ਹਨ।  ਜਿਸ ਕਾਰਨ ਆਏ ਦਿਨ ਪਿੰਡਾਂ ਵਿਚ ਲੜਾਈ ਝਗੜੇ ਰਹਿੰਦੇ ਹਨ ਅਤੇ ਧਾਰਮਿਕ ਸਥਾਨ ਦੇ ਨਜ਼ਦੀਕ ਹੋਣ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਨ੍ਹਾਂ ਐਸਡੀਐਮ ਬੁਢਲਾਡਾ ਸ੍ਰੀ ਸਾਗਰ ਸੇਤੀਆ ਨੂੰ ਮੰਗ ਕੀਤੀ ਕਿ ਇਸ ਠੇਕੇ ਨੂੰ ਪਿੰਡ ਵਿੱਚੋਂ ਚੁਕਵਾਇਆ ਜਾਵੇ ਤਾਂ ਜੋ ਪਿੰਡ ਵਿੱਚ ਅਮਨ ਸ਼ਾਂਤੀ ਬਣੀ ਰਹਿ ਸਕੇ ।  ਇਸ ਮੌਕੇ ਸਰਬਜੀਤ ਕੌਰ, ਰਾਮਫਲ ਸਿੰਘ, ਸੁਖਦੇਵ ਸਿੰਘ, ਕੇਵਲ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ,  ਦਰਸ਼ਨ ਸਿੰਘ, ਜਗਦੀਪ ਸਿੰਘ, ਸੁਖਦੇਵ ਸਿੰਘ ਸਮੇਤ ਸਮੂਹ ਪਿੰਡ ਪੰਚਾਇਤ ਅਤੇ ਪਿੰਡ ਵਾਸੀ ਹਾਜ਼ਰ ਸਨ।

NO COMMENTS