*ਪਿੰਡ ਢੱਕ ਪੰਡੋਰੀ ‘ਚ ਸਰਪੰਚੀ ਦੇ ਉੱਮੀਦਵਾਰ ਵਿਜੇ ਪੰਡੋਰੀ ਦੀ ਚੋਣ ਪ੍ਰਚਾਰ ਮੁਹਿਮ ਸਿਖਰਾਂ ‘ਤੇ*

0
16

ਫਗਵਾੜਾ 15 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਪਿੰਡ ਢੱਕ ਪੰਡੋਰੀ ਵਿਖੇ ਸਰਪੰਚੀ ਦੇ ਉੱਮੀਦਵਾਰ ਵਿਜੇ ਪੰਡੋਰੀ ਦੇ ਹੱਕ ‘ਚ ਉਹਨਾਂ ਦੀਆਂ ਸਮਰਥਕ ਬੀਬੀਆਂ ਵਲੋਂ ਚੋਣ ਪ੍ਰਚਾਰ ਮੁਹਿਮ ਨੂੰ ਸਿਖਰਾਂ ਤੇ ਪਹੁੰਚਾਉਂਦੇ ਹੋਏ ਡੋਰ-ਟੂ-ਡੋਰ ਵੋਟਰਾਂ ਨਾਲ ਰਾਬਤਾ ਸ਼ੁਰੂ ਕਰ ਦਿੱਤਾ ਹੈ। ਵਿਜੇ ਪੰਡੋਰੀ ਜਿਹਨਾਂ ਦਾ ਚੋਣ ਨਿਸ਼ਾਨ ਲੈਟਰ ਬਾਕਸ ਹੈ ਉਹ ਖੁਦ ਵੀ ਸਿੱਧੇ ਤੌਰ ਤੇ ਵੋਟਰਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਆਪਣਾ ਵਿਜਨ ਦੱਸਦੇ ਹਨ ਕਿ ਜੇਕਰ ਉਹ ਸਰਪੰਚ ਬਣੇ ਤਾਂ ਪਿੰਡ ਦੇ ਕਿਹੜੇ ਵਿਕਾਸ  ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਨੇਪਰੇ ਚਾੜ੍ਹਨਗੇ। ਜਿਕਰਯੋਗ ਹੈ ਕਿ ਵਿਜੇ ਪੰਡੋਰੀ ਜਿੱਥੇ ਲੰਬੇ ਸਮੇਂ ਤੋਂ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਸਰਗਰਮ ਰਹੇ ਹਨ, ਉੱਥੇ ਹੀ ਬਤੌਰ ਬਲਾਕ ਸੰਮਤੀ ਮੈਂਬਰ ਵਧੀਆਂ ਸੇਵਾਵਾਂ ਨਿਭਾ ਚੁੱਕੇ ਹਨ। ਪਿੰਡ ਵਾਸੀਆਂ ਨਾਲ ਉਹਨਾਂ ਦੀ ਕਾਫੀ ਡੂੰਘੀ ਸਾਂਝ ਹੈ। ਹਰੇਕ ਦੇ ਦੁੱਖ-ਸੁੱਖ ਵਿਚ ਉਹ ਹਮੇਸ਼ਾ ਮੋਹਰੀ ਬਣਦੇ ਹਨ ਅਤੇ ਲੋੜਵੰਦਾਂ ਦੇ ਕੰਮ ਕਰਵਾਉਣ ਲਈ ਵੀ ਹਮੇਸ਼ਾ ਤੱਤਪਰ ਰਹਿੰਦੇ ਹਨ। ਦੂਸਰੇ ਪਾਸੇ ਪਿੰਡ ਵਾਸੀਆਂ ਵਲੋਂ ਵੀ ਵਿਜੇ ਪੰਡੋਰੀ ਨੂੰ ਵੋਟਾਂ ਪਾ ਕੇ ਜਿਤਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਵਿਜੇ ਪੰਡੋਰੀ ਅਤੇ ਉਹਨਾਂ ਦੇ ਸਮਰਥਕਾਂ ਦੀ ਮਿਹਨਤ ਕੀ ਰੰਗ ਲਿਆਵੇਗੀ, ਇਸ ਦਾ ਪਤਾ 15 ਅਕਤੂਬਰ ਦੀ ਸ਼ਾਮ ਨੂੰ ਹੀ ਲੱਗੇਗਾ ਜਦੋਂ ਵੋਟਾਂ ਦੀ ਗਿਣਤੀ ਦਾ ਕੰਮ ਪੂਰਾ ਹੋਵੇਗਾ।

NO COMMENTS