ਪਿੰਡ ਟੋਡਰ ਮਾਜਰਾ ਮਾਮਲੇ ਦੀ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵਲੋਂ ਨਿਖੇਧੀ

0
27

ਚੰਡੀਗੜ੍ਹ, 09 ਜਨਵਰੀ (ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਗਊ  ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਖਰੜ ਤਹਿਸੀਲ ਦੇ ਪਿੰਡ  ਟੋਡਰਮਾਜਰਾ ਵਿੱਚ  ਗਾਂ ਦੇ ਵੱਛੇ ਉਤੇ  ਪਿੱਟਬੁੱਲ  ਕੁੱਤੇ ਤੋਂ ਹਮਲਾ ਕਰਵਾਉਣ ਸਖਤ ਨਿਖੇਧੀ ਕੀਤੀ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ ਕਦੀ ਵੀ ਬਰਦਾਸਤ ਨਹੀਂ ਕਰੇਗਾ। ਸ੍ਰੀ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਸਬੰਧਤ ਪੁਲਿਸ ਅਧਿਕਾਰੀਆਂ ਨਾਲ  ਗੱਲ ਕੀਤੀ ਅਤੇ ਦੋਸੀਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਅਦਾਲਤ ਵਿਚ ਜਲਦ ਚਲਾਨ  ਪੇਸ਼ ਕਰਨ ਲਈ ਕਿਹਾ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਵਲੋਂ ਤੇਜੀ ਨਾਲ ਕਾਰਵਾਈ ਕਰਦਿਆਂ ਤਰਨਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਟੋਡਰਮਾਜਰਾ, ਅਮਰਜੀਤ ਸਿੰਘ ਪੁੱਤਰ ਲਖਮੀਰ ਸਿੰਘ ਟੋਡਰਮਾਜਰਾ, ਪਿ੍ਰੰਸ ਪੁੱਤਰ ਸਵਰਗੀ ਹਰਨੇਕ ਸਿੰਘ ਨਿਵਾਸੀ ਸਨੇਟਾ ਅਤੇ ਜਸਮੇਰ ਸਿੰਘ ਪੁੱਤਰ ਸ. ਸੁਰਜੀਤ ਸਿੰਘ ਨਿਵਾਸੀ ਨੇ ਟੋਡਰਮਾਜਰਾ ਖਲਿਾਫ ਧਾਰਾ 295 ਏ, 323,506 ਤਹਿਤ ਕੇਸ ਦਰਜ ਕਰ ਲਿਆ ਹੈ।      

NO COMMENTS